ਪੰਜਾਬ

punjab

By

Published : Dec 21, 2020, 4:02 PM IST

ETV Bharat / international

ਸਾਊਦੀ ਅਰਬ ਨੇ ਕੋਰੋਨਾ ਕਾਰਨ ਸਾਰੀਆਂ ਕੌਮਾਂਤਰੀ ਉਡਾਣਾਂ ਨੂੰ ਕੀਤਾ ਮੁਅੱਤਲ

ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਾਊਦੀ ਅਰਬ ਨੇ ਆਪਣੀਆਂ ਸਾਰੀਆਂ ਕੌਮਾਂਤਰੀ ਯਾਤਰੀ ਏਅਰਲਾਇੰਸ ਨੂੰ ਮੁਅੱਤਲ ਕਰ ਦਿੱਤਾ ਹੈ। ਦੇਸ਼ ਦੇ ਜ਼ਮੀਨੀ ਅਤੇ ਸਮੁੰਦਰੀ ਬੰਦਰਗਾਹ ਵੀ ਬੰਦ ਰਹਿਣਗੇ।

ਫੋਟੋ
ਫੋਟੋ

ਦੁਬਈ: ਸਾਊਦੀ ਅਰਬ ਨੇ ਕੋਰੋਨਾ ਵਾਇਰਸ ਦੇ ਨਵੇਂ ਪ੍ਰਕਾਰ (ਸਟ੍ਰੇਨ) ਆਉਣ ਅਤੇ ਇਸ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਆਪਣੀਆਂ ਸਾਰੀਆਂ ਕੌਮਾਂਤਰੀ ਯਾਤਰੀ ਉਡਾਣਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ।

ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਕ ਹਫਤੇ ਲਈ ਇਨ੍ਹਾਂ ਉਡਾਣਾਂ 'ਤੇ ਪਾਬੰਦੀ ਉਦੋਂ ਤੱਕ ਵਧਾਈ ਜਾ ਸਕਦੀ ਹੈ, ਜਦੋਂ ਤੱਕ ਵਾਇਰਸ ਦੀ ਕਿਸਮ ਬਾਰੇ ਡਾਕਟਰੀ ਜਾਣਕਾਰੀ ਸਪੱਸ਼ਟ ਨਹੀਂ ਹੋ ਜਾਂਦੀ।

ਉਨ੍ਹਾਂ ਕਿਹਾ ਕਿ ਦੇਸ਼ ਦੇ ਜ਼ਮੀਨੀ ਅਤੇ ਸਮੁੰਦਰੀ ਬੰਦਰਗਾਹ ਵੀ ਬੰਦ ਰਹਿਣਗੇ

ਪਿਛਲੇ ਤਿੰਨ ਮਹੀਨਿਆਂ ਵਿੱਚ, ਸਰਕਾਰ ਨੇ ਉਨ੍ਹਾਂ ਸਾਰਿਆਂ, ਜਿਹੜੇ ਯੂਰਪੀਅਨ ਦੇਸ਼ਾਂ ਤੋਂ ਵਾਪਸ ਆਏ ਹਨ, ਨੂੰ ਤੁਰੰਤ ਕੋਵਿਡ -19 ਟੈਸਟ ਕਰਵਾਉਣ ਦੇ ਹੁਕਮ ਦਿੱਤੇ ਹਨ। ਮੰਤਰਾਲੇ ਨੇ ਕਿਹਾ ਕਿ ਮੁਅੱਤਲ ਹੋਣ ਨਾਲ ਦੇਸ਼ ਦੀ ਮਾਲ ਉਡਾਣ ਅਤੇ ਸਪਲਾਈ ਚੇਨ ਪ੍ਰਭਾਵਤ ਨਹੀਂ ਹੋਏਗੀ।

ABOUT THE AUTHOR

...view details