ਮਾਸਕੋ:ਰੂਸ ਨੇ ਬੁੱਧਵਾਰ ਸਵੇਰੇ ਯੂਕਰੇਨ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਮਾਨਵਤਾਵਾਦੀ ਜੰਗਬੰਦੀ ਦਾ ਐਲਾਨ (HUMANITARIAN CEASEFIRE IN UKRAINE) ਕੀਤਾ। ਮੀਡੀਆ ਰਿਪੋਰਟਾਂ 'ਚ ਇਹ ਗੱਲ ਸਾਹਮਣੇ ਆਈ ਹੈ। ਸਪੁਟਨਿਕ ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਰੂਸ ਨੇ "ਚੁੱਪ ਮੋਡ" ਦਾ ਐਲਾਨ ਕੀਤਾ ਹੈ ਅਤੇ ਕੀਵ ਸਮੇਤ ਕਈ ਸ਼ਹਿਰਾਂ ਤੋਂ ਮਾਨਵਤਾਵਾਦੀ ਗਲਿਆਰੇ ਪ੍ਰਦਾਨ ਕਰਨ ਲਈ ਤਿਆਰ ਹੈ।
ਇਹ ਵੀ ਪੜੋ:ਨਹੀਂ ਝੁਕੇਗਾ ਯੂਕਰੇਨ: ਜ਼ੇਲੇਂਸਕੀ ਨੇ ਕਿਹਾ- ਰੂਸ ਨੂੰ ਅੱਤਵਾਦੀ ਦੇਸ਼ ਐਲਾਨਿਆ ਜਾਵੇ
ਇਹ ਐਲਾਨ ਅਜਿਹੇ ਸਮੇਂ 'ਚ ਹੋਇਆ ਹੈ ਜਦੋਂ ਦੋਵੇਂ ਧਿਰਾਂ ਨੇ ਇਕ ਦੂਜੇ 'ਤੇ ਮਾਨਵਤਾਵਾਦੀ ਗਲਿਆਰਿਆਂ 'ਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ ਹੈ। ਰੂਸ ਨੇ ਕਿਹਾ ਕਿ ਉਹ ਚੇਰਨੀਹੀਵ, ਸੁਮੀ, ਖਾਰਕੀਵ, ਮਾਰੀਉਪੋਲ ਅਤੇ ਜ਼ਪੋਰਿਜ਼ੀਆ ਤੋਂ ਗਲਿਆਰੇ ਪ੍ਰਦਾਨ ਕਰਨ ਲਈ ਤਿਆਰ ਹੈ।