ਬਗਦਾਦ: ਇਰਾਕ ਦੀ ਰਾਜਧਾਨੀ ਬਗਦਾਦ 'ਚ ਅਮਰੀਕੀ ਦੂਤਾਵਾਸ ਦੇ ਨੇੜੇ ਮੁੜ ਰਾਕੇਟ ਹਮਲਾ ਹੋਇਆ ਹੈ। ਇਸ ਹਮਲੇ 'ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਬਗਦਾਦ 'ਚ ਸਥਿਤ ਅਮਰੀਕੀ ਦੂਤਵਾਸ ਨੇੜੇ ਰਾਕੇਟ ਹਮਲਾ - ਅੰਤਰ ਰਾਸ਼ਟਰੀ ਨਿਊਜ਼ ਅਪਡੇਟ
ਇਰਾਕ ਦੀ ਰਾਜਧਾਨੀ ਬਗਦਾਦ 'ਚ ਸਥਿਤ ਅਮਰੀਕੀ ਦੂਤਾਵਾਸ ਨੇੜੇ ਮੁੜ ਰਾਕੇਟ ਹਮਲਾ ਹੋਣ ਦੀ ਖ਼ਬਰ ਹੈ। ਅਜੇ ਤੱਕ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਪਿਛਲੇ ਸਾਲ ਅਕਤੂਬਰ 2019 ਤੋਂ, ਇਰਾਕ 'ਚ ਲਗਾਤਾਰ ਹਮਲੇ ਹੋਣ ਦਾ ਸਿਲਸਿਲਾ ਜਾਰੀ ਹੈ। ਇਹ ਰਾਕੇਟ ਹਮਲਾ ਜਿਸ ਖੇਤਰ 'ਚ ਹੋਇਆ ਹੈ, ਉੱਥੇ ਬਹੁਤ ਸਾਰੇ ਜਹਾਜ਼ ਵੀ ਵੇਖੇ ਗਏ ਹਨ। ਇਹ ਹਮਲਾ ਬਗਦਾਦ ਦੇ ਗ੍ਰੀਨ ਜ਼ੋਨ 'ਚ ਹੋਇਆ ਹੈ। ਬਗਦਾਦ ਦੇ ਇਸ ਇਲਾਕੇ 'ਚ ਬਹੁਤ ਸਾਰੀਆਂ ਸਰਕਾਰੀ ਇਮਾਰਤਾਂ ਹਨ।
ਦੱਸਣਯੋਗ ਹੈ ਕਿ ਅਮਰੀਕਾ ਵੱਲੋਂ ਈਰਾਨ ਦੇ ਜਨਰਲ ਸੁਲੇਮਣੀ ਨੂੰ ਮਾਰ ਦਿੱਤੇ ਜਾਣ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵੱਧ ਗਿਆ ਹੈ। ਈਰਾਨ ਨੇ ਕੁਝ ਦਿਨ ਪਹਿਲਾਂ ਇਰਾਕ ਵਿੱਚ ਅਮਰੀਕੀ ਦੂਤਘਰ ‘ਤੇ ਵੀ ਹਮਲਾ ਕੀਤਾ ਸੀ, ਹਾਲਾਂਕਿ ਅਜੇ ਤੱਕ ਕਿਸੇ ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।