ਨਵੀਂ ਦਿੱਲੀ: ਭਾਰਤ ਵਿੱਚ ਨਾਗਰਿਕਤਾ ਸੋਧ ਐਕਟ ਲਾਗੂ ਹੋਣ ਤੋਂ ਬਾਅਦ ਪੋਪ ਫਰਾਂਸਿਸ ਦਾ ਬਿਆਨ ਸਾਹਮਣੇ ਆਇਆ ਹੈ। ਪੋਪ ਫਰਾਂਸਿਸ ਨੇ ਕ੍ਰਿਸਮਸ 'ਤੇ ਆਪਣੇ ਸਾਲਾਨਾ ਸੰਦੇਸ਼ 'ਚ ਸਾਰੇ ਦੇਸ਼ਾਂ ਨੂੰ ਸ਼ਰਨਾਰਥੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਤੇ ਉਨ੍ਹਾਂ ਨੂੰ ਗਲ਼ੇ ਲਗਾਉਣ ਦੀ ਅਪੀਲ ਕੀਤੀ ਹੈ।
ਪੋਪ ਫਰਾਂਸਿਸ ਨੇ ਸਾਰੇ ਦੇਸ਼ਾਂ ਨੂੰ ਕੀਤੀ ਅਪੀਲ, ਕਿਹਾ ਸ਼ਰਨਾਰਥੀਆਂ ਨੂੰ ਲਗਾਓ ਗਲ਼ੇ
ਕ੍ਰਿਸਮਸ ਮੌਕੇ ਪੋਪ ਫਰਾਂਸਿਸ ਨੇ ਸੰਦੇਸ਼ ਦਿੰਦੇ ਹੋਏ ਕਿਹਾ ਕਿ ਦੁਨੀਆਂ ਦੇ ਸਾਰੇ ਦੇਸ਼ ਸ਼ਰਨਾਰਥੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ।
ਪੋਪ ਫਰਾਂਸਿਸ ਨੇ ਸੇਂਟ ਪੀਟਰਸ ਸਕਵਾਇਰ 'ਚ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਉਨ੍ਹਾਂ ਲੱਖਾਂ ਲੋਕਾਂ ਬਾਰੇ ਗੱਲ ਕੀਤੀ, ਜਿਹੜੇ ਬਿਹਤਰ ਜ਼ਿੰਦਗੀ ਦੀ ਭਾਲ 'ਚ ਆਪਣੇ ਘਰ ਛੱਡਣ ਲਈ ਮਜਬੂਰ ਹੁੰਦੇ ਹਨ। ਪਰ ਉਨ੍ਹਾਂ ਨੂੰ ਅਣਦੇਖੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਦੁਨੀਆ ਦੇ ਦੇਸ਼ਾਂ ਨੂੰ ਹਾਲ ਦੇ ਸਾਲਾਂ 'ਚ ਸਮਾਜਿਕ ਤੇ ਸਿਆਸੀ ਸੰਘਰਸ਼ਾਂ ਤੋਂ ਪ੍ਰਭਾਵਿਤ ਲੱਖਾਂ ਲੋਕਾਂ ਪ੍ਰਤੀ ਉਦਾਰ ਰਵਈਆ ਅਪਣਾਉਣ ਦੀ ਅਪੀਲ ਕੀਤੀ। ਪੋਪ ਫਰਾਂਸਿਸ ਨੇ ਕਿਹਾ ਕਿ ਇਹ ਕਿੰਨੇ ਦੁੱਖ ਦੀ ਗੱਲ ਹੈ ਕਿ ਲੱਖਾਂ ਲੋਕ ਬਿਹਤਰ ਜ਼ਿੰਦਗੀ ਦੀ ਭਾਲ 'ਚ ਆਪਣੀ ਮਾਤ ਭੂਮੀ ਛੱਡਣ ਲਈ ਮਜਬੂਰ ਹਨ। ਇਹ ਬੇਇਨਸਾਫ਼ੀ ਹੈ ਕਿ ਉਨ੍ਹਾਂ ਨੂੰ ਰੇਗਿਸਤਾਨ ਤੇ ਸਮੁੰਦਰ ਪਾਰ ਕਰਨੇ ਪੈਂਦੇ ਹਨ, ਜਿਹੜੇ ਉਨ੍ਹਾਂ ਲਈ ਕਬਰਿਸਤਾਨ ਬਣ ਰਹੇ ਹਨ।