ਪੰਜਾਬ

punjab

ETV Bharat / international

ਕਾਬੁਲ ਵਿੱਚ ਕੰਧਾਂ ਤੋਂ ਮਿਟਾਈਆਂ ਜਾ ਰਹੀਆਂ ਨੇ ਔਰਤਾਂ ਦੀਆਂ ਤਸਵੀਰਾਂ - ਔਰਤਾਂ ਦੀਆਂ ਤਸਵੀਰਾਂ

ਜਿਵੇਂ ਜਿਵੇਂ ਤਾਲਿਬਾਨ ਅਫ਼ਗ਼ਾਨਿਸਤਾਨ 'ਤੇ ਕਬਜ਼ਾ ਕਰ ਰਿਹਾ ਹੈ, ਅਫ਼ਗ਼ਾਨਿਸਤਾਨ ਦੀ ਸਥਿਤੀ ਦਿਨ ਬਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ। ਕਾਬੁਲ ਦੀਆਂ ਕੰਧਾਂ ਉੱਤੋਂ ਪੇਂਟ ਨਾਲ ਔਰਤਾਂ ਦੀਆਂ ਤਸਵੀਰਾਂ ਮਿਟਾਈਆਂ ਜਾ ਰਹੀਆਂ ਹਨ।

ਕਾਬੁਲ ਵਿੱਚ ਕੰਧਾਂ ਤੋਂ  ਮਿਟਾਈਆਂ ਜਾ ਰਹੀਆਂ ਨੇ ਔਰਤਾਂ ਦੀਆਂ ਤਸਵੀਰਾਂ
ਕਾਬੁਲ ਵਿੱਚ ਕੰਧਾਂ ਤੋਂ ਮਿਟਾਈਆਂ ਜਾ ਰਹੀਆਂ ਨੇ ਔਰਤਾਂ ਦੀਆਂ ਤਸਵੀਰਾਂ

By

Published : Aug 16, 2021, 8:24 AM IST

ਕਾਬੁਲ: ਜਿਵੇਂ ਜਿਵੇਂ ਤਾਲਿਬਾਨ ਅਫ਼ਗ਼ਾਨਿਸਤਾਨ 'ਤੇ ਕਬਜ਼ਾ ਕਰ ਰਿਹਾ ਹੈ, ਔਰਤਾ ਦੀ ਹੋਂਦ ਇੱਕ ਦਾਇਰੇ ਵਿੱਚ ਸਿਮਟ ਰਹੀ ਹੈ। ਕਾਬੁਲ ਦੀਆਂ ਕੰਧਾਂ ਉੱਤੋਂ ਪੇਂਟ ਨਾਲ ਔਰਤਾਂ ਦੀਆਂ ਤਸਵੀਰਾਂ ਮਿਟਾਈਆਂ ਜਾ ਰਹੀਆਂ ਹਨ। ਬੀਬੀਸੀ ਦੀ ਰਿਪੋਰਟ ਅਨੁਸਾਰ ਜਿਵੇਂ ਜਿਵੇਂ ਤਾਲਿਬਾਨ ਕਾਬੁਲ ਵੱਲ ਵਧ ਰਹੇ ਹਨ ਤਾਂ ਸ਼ਹਿਰ ਦੀਆਂ ਕੁੜੀਆਂ ਮਦਦ ਦੀ ਮੰਗ ਕਰ ਰਹੀਆਂ ਹਨ।

2002 ਤੋਂ ਪਹਿਲਾਂ, ਜਦੋਂ ਤਾਲਿਬਾਨ ਨੇ ਅਫ਼ਗ਼ਾਨਿਸਤਾਨ ਉੱਤੇ ਕਬਜ਼ਾ ਕਰ ਲਿਆ ਸੀ ਤਾਂ ਉਨ੍ਹਾਂ ਕਈ ਖ਼ੌਫਨਾਕ ਕਾਨੂੰਨ ਬਣਾਏ ਸਨ। ਜਿਵੇਂ ਕਿ ਵਿਭਚਾਰ ਲਈ ਪੱਥਰ ਮਾਰਨਾ, ਚੋਰੀ ਕਰਨ ਲਈ ਅੰਗ ਕੱਟਣੇ ਅਤੇ 12 ਸਾਲ ਤੋਂ ਵੱਧ ਉਮਰ ਦੀਆਂ ਲੜਕੀਆਂ ਨੂੰ ਸਕੂਲ ਜਾਣ ਤੋਂ ਰੋਕਣਾ ਸ਼ਾਮਲ ਸੀ।

ਇੱਕ ਤਾਲਿਬਾਨ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਅਜਿਹੀ ਸਜ਼ਾ ਦੇਣ ਦਾ ਫੈਸਲਾ ਅਦਾਲਤਾਂ ਦਾ ਹੋਵੇਗਾ। ਹਾਲ ਹੀ ਦੇ ਦਿਨਾਂ ਵਿੱਚ ਤਾਲਿਬਾਨ ਦੇ ਕਬਜ਼ੇ ਵਾਲੇ ਖੇਤਰਾਂ ਦੀਆਂ ਰਿਪੋਰਟਾਂ ਨੇ ਸੰਕੇਤ ਦਿੱਤਾ ਹੈ ਕਿ ਔਰਤਾਂ ਨੂੰ ਪਹਿਲਾਂ ਹੀ ਪੁਰਸ਼ ਸਾਥੀਆਂ ਤੋਂ ਬਿਨਾਂ ਆਪਣੇ ਘਰ ਛੱਡਣ ਦੀ ਇਜਾਜ਼ਤ ਨਹੀਂ ਸੀ ਅਤੇ ਕੁਝ ਮਹਿਲਾਂ ਕਰਮਚਾਰੀਆਂ ਨੂੰ ਕਿਹਾ ਗਿਆ ਸੀ ਕਿ ਹੁਣ ਪੁਰਸ਼ ਉਨ੍ਹਾਂ ਦੀ ਜਗ੍ਹਾ ਕੰਮ ਕਰਨਗੇ। ਇਨ੍ਹਾਂ ਖੇਤਰਾਂ ਵਿੱਚ ਔਰਤਾਂ ਨੂੰ ਬੁਰਕਾ ਪਹਿਨਣ ਲਈ ਵੀ ਕਿਹਾ ਜਾ ਰਿਹਾ ਹੈ।ਇਸ ਤੋਂ ਪਹਿਲਾਂ, ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਤਾਲਿਬਾਨ ਦੇ ਬੁਲਾਰੇ ਨੇ ਸਹੁੰ ਖਾਧੀ ਸੀ ਕਿ ਅੱਤਵਾਦੀ ਔਰਤਾਂ ਅਤੇ ਪ੍ਰੈਸ ਦੇ ਅਧਿਕਾਰਾਂ ਦਾ ਸਨਮਾਨ ਕਰਨਗੇ।

ਬੁਲਾਰੇ ਨੇ ਕਿਹਾ ਕਿ ਔਰਤਾਂ ਨੂੰ ਇਕੱਲੇ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਹੋਵੇਗੀ ਅਤੇ ਉਨ੍ਹਾਂ ਨੂੰ ਸਿੱਖਿਆ ਅਤੇ ਕੰਮ ਦੀ ਪਹੁੰਚ ਹੋਵੇਗੀ। ਪਰ ਤਾਲਿਬਾਨ ਦੇ ਕੰਟਰੋਲ ਹੇਠਾਂ ਆਏ ਇਲਾਕੇ ਦੀ ਸਥਿਤੀ ਇਸ ਤੋਂ ਉਲਟ ਹੈ।

ਕੰਧਾਰ ਵਿੱਚ, ਇੱਕ ਬੈਂਕ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦੀਆਂ ਨੌਕਰੀਆਂ ਹੁਣ ਇੱਕ ਪੁਰਸ਼ ਰਿਸ਼ਤੇਦਾਰ ਦੁਆਰਾ ਕੀਤੀਆਂ ਜਾਣਗੀਆਂ। ਹੋਰ ਖੇਤਰਾਂ ਵਿੱਚ ਔਰਤਾਂ ਦੇ ਇਕੱਲੇ ਬਾਹਰ ਨਾ ਜਾਣ ਅਤੇ ਬੁਰਕਾ ਪਹਿਨਣ ਲਈ ਮਜ਼ਬੂਰ ਹੋਣ ਦੀਆਂ ਖਬਰਾਂ ਵੀ ਆਈਆਂ ਹਨ। ਬੁਲਾਰੇ ਨੇ ਕਿਹਾ ਕਿ ਮੀਡੀਆ ਨੂੰ ਆਜ਼ਾਦੀ ਨਾਲ ਆਲੋਚਨਾ ਕਰਨ ਦੀ ਇਜਾਜ਼ਤ ਹੋਵੇਗੀ। ਪਰ ਕੋਈ ਵੀ ਚਰਿੱਤਰ ਨੂੰ ਨਹੀਂ ਉਛਾਲਿਆ ਜਾਣਾ ਚਾਹੀਦਾ।

ਇਹ ਵੀ ਪੜ੍ਹੋ:-ਤਾਲਿਬਾਨ ਨੇ ਅਫਗਾਨਿਸਤਾਨ 'ਚ ਬਣਾਈ ਅੰਤਰਿਮ ਸਰਕਾਰ,ਅਹਿਮਦ ਜਲਾਲੀ ਨੂੰ ਮਿਲ ਸਕਦੀ ਹੈ ਸੱਤਾ

ABOUT THE AUTHOR

...view details