ਆਬੂ ਧਾਬੀ: 30 ਸਤੰਬਰ 2016 ਨੂੰ ਭਾਰਤ ਵੱਲੋਂ ਪਾਕਿਸਤਾਨ ਮਕਬੂਜ਼ਾ ਕਸ਼ਮੀਰ ਵਿੱਚ ਕੀਤੀ ਗਈ ਸਰਜੀਕਲ ਸਟ੍ਰਾਇਕ ਦਾ ਖੌਫ਼ ਪਾਕਿਸਤਾਨ ਅਜੇ ਵੀ ਨਹੀਂ ਭੁੱਲਾ ਸਕਿਆ ਹੈ। ਇਸ ਘਟਨਾ ਦਾ ਖੌਫ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੀਆਂ ਅੱਖਾਂ ਵਿੱਚ ਵੇਖਣ ਨੂੰ ਮਿਲਿਆ, ਜੋ ਉਨ੍ਹਾਂ ਨੇ 4 ਸਾਲਾ ਬਾਅਦ ਮੁੜ ਤੋਂ ਉਸ ਮੰਜਰ ਦਾ ਜ਼ਿਕਰ ਕਰ ਦਿੱਤਾ।
ਕੁਰੈਸ਼ੀ ਪਹਿਲਾਂ ਵੀ ਭਾਰਤ ਵੱਲੋਂ ਪਾਕਿਸਤਾਨ 'ਤੇ ਬਣੇ ਇਸ ਖੌਫ਼ ਦਾ ਜ਼ਿਕਰ ਕਰ ਚੁੱਕੇ ਹਨ, ਪਰ ਇਸ ਵਾਰ ਇਹ ਬਿਆਨ ਆਬੂਧਾਬੀ 'ਚ ਚੱਲ ਕੌਂਮੀ ਪੱਧਰੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤਾ ਗਿਆ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੇਸ਼ੀ ਬੋਲੇ, 'ਭਾਰਤ ਫਿਰ ਸਰਜੀਕਲ ਸਟ੍ਰਾਇਕ ਕਰ ਸਕਦਾ ਹੈ।'
ਸ਼ਾਹ ਮਹਿਮੂਦ ਕੁਰੈਸ਼ੀ ਨੇ ਪਾਕਿਸਤਾਨੀ ਇੰਟੈਲੀਜੈਂਸ ਫੋਰਸਜ਼ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਮੁੜ ਤੋਂ ਪਾਕਿਸਤਾਨ ਤੇ ਸਰਜੀਕਲ ਸਟ੍ਰਾਇਕ ਕਰਨ ਦੀ ਯੋਜਨਾ ਬਣਾ ਰਿਹਾ ਹੈ। ਕੁਰੈਸ਼ੀ ਨੇ ਭਾਰਤ ਸਰਕਾਰ 'ਤੇ ਤੰਜ ਕਸਦਿਆਂ ਕਿਹਾ ਕਿ ਭਾਰਤ ਅਜਿਹਾ ਆਪਣੇ ਅੰਦਰੂਨੀ ਮਾਮਲਿਆਂ ਤੋਂ ਧਿਆਨ ਭਟਕਾਉਣ ਲਈ ਕਰ ਸਕਦਾ ਹੈ।
ਦੱਸਣਯੋਗ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੁਵੱਲੇ ਮਾਮਲਿਆਂ 'ਤੇ ਵਿਚਾਰ ਵਟਾਂਦਰੇ ਕਰਨ ਲਈ ਵੀਰਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਦੋ ਦਿਨਾਂ ਦੌਰੇ 'ਤੇ ਪਹੰਚੇ ਸਨ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਕੁਰੈਸ਼ੀ ਸੰਯੁਕਤ ਅਰਬ ਅਮੀਰਾਤ ਦੀ ਲੀਡਰਸ਼ਿਪ ਨਾਲ ਖੇਤਰੀ ਅਤੇ ਗਲੋਬਲ ਮੁੱਦਿਆਂ ਸਮੇਤ ਆਪਸੀ ਹਿੱਤ ਦੇ ਸਾਰੇ ਖੇਤਰਾਂ ਉੱਤੇ ਵਿਚਾਰ ਵਟਾਂਦਰੇ ਕਰਨ ਲਈ UAE ਦੌਰੇ 'ਤੇ ਗਏ ਸਨ।
ਬਿਆਨ ਵਿੱਚ ਕਿਹਾ ਗਿਆ ਸੀ ਕਿ, “ਵਿਦੇਸ਼ ਮੰਤਰੀ ਦੁਵੱਲੇ ਸਹਿਯੋਗ, ਖ਼ਾਸਕਰ ਵਪਾਰ, ਨਿਵੇਸ਼ ਅਤੇ ਪਾਕਿਸਤਾਨੀ ਪਰਵਾਸੀਆਂ ਦੀ ਭਲਾਈ ਬਾਰੇ ਵਿਚਾਰ ਵਟਾਂਦਰੇ ਕਰਨਗੇ।"