ਹੈਦਰਾਬਾਦ: ਤੁਰਕੀ ਦੇ ਇਸਤਾਂਬੁਲ ਵਿੱਚ ਸਥਿਤ ਚਰਚ ਹਾਗੀਆ ਸੋਫੀਆ ਨੂੰ ਇਕ ਮਸਜਿਦ ਵਿੱਚ ਤਬਦੀਲ ਕਰਨ ਦੇ ਫ਼ੈਸਲੇ ਕਾਰਨ ਤੁਰਕੀ ਦੇ ਰਾਸ਼ਟਰਪਤੀ ਦਾ ਅੰਤਰਾਸ਼ਟਰੀ ਪੱਧਰ ਉੱਤੇ ਕਾਫ਼ੀ ਵਿਰੋਧ ਹੋ ਰਿਹਾ ਹੈ। ਕਿਉਂਕਿ ਇਹ ਫ਼ੈਸਲਾ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਅਧੁਨਿਕ ਤੁਰਕੀ ਦੇ ਸੰਸਥਾਪਕ ਮੰਨੇ ਜਾਣ ਵਾਲੇ ਕਮਾਲ ਅਤਾਤੁਰਕ ਦੇ ਮੂਲ ਵਿਚਾਰ ਉੱਤੇ ਪ੍ਰਭਾਵ ਪਾਉਂਦਾ ਹੈ। ਗਵਾਂਢੀ ਦੇਸ਼ ਗਰੀਸ ਤੋਂ ਲੈ ਕੇ ਸੰਯੁਕਤ ਰਾਜ ਅਮਰੀਕਾ ਤੱਕ, ਯੂਰਪੀਅਨ ਸੰਘ ਤੇ ਰੂਸ ਤੱਕ ਦੀ ਸਰਕਾਰਾਂ ਨੇ ਇਸ ਮੁੱਦੇ ਉਪਰ ਚਿੰਤਾ ਜਾਹਰ ਕੀਤੀ ਤੇ ਵਿਰੋਧ ਦਰਜ ਕਰਵਾਇਆ ਹੈ। ਵੈਟੀਕਨ ਨੇ ਕਿਹਾ ਕਿ ਉਸ ਨੂੰ ਕਾਫ਼ੀ ਦੁੱਖ ਹੋਇਆ ਹੈ।ਯੂਨੈਸਕੋ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਇਮਾਰਤ ਵਿਸ਼ਵ ਵਿਰਾਸਤ ਪਹਿਚਾਣ ਸੰਕਟ ਦੇ ਘੇਰੇ ਵਿੱਚ ਆ ਸਕਦੀ ਹੈ ਤੇ ਹੋ ਸਕਦੇ ਹੈ ਕਿ ਇਹ ਆਪਣੀ ਪਹਿਚਾਣ ਨੂੰ ਖੋਅ ਵੀ ਸਕਦਾ ਹੈ।ਇਸ ਲਈ ਕੋਈ ਵੀ ਕਦਮ ਚੁੱਕਣ ਲੱਗਿਆਂ ਸਾਵਧਾਨੀ ਵਰਤਣੀ ਪੈਂਦੀ ਹੈ।
24 ਜੁਲਾਈ ਤੋਂ ਹਾਗੀਆ ਸੋਫੀਆ ਦੇ ਦਰਵਾਜ਼ੇ ਨਮਾਜ਼ੀਆਂ ਦੇ ਲਈ ਖੋਲ ਦਿੱਤੇ ਜਾਣਗੇ ਤੇ ਸ਼ੁੱਕਵਾਰ ਦੀ ਨਮਾਜ਼ ਇਸ ਇਮਾਰਤ ਦੇ ਅੰਤਰ ਹੀ ਪੜ੍ਹੀ ਜਾਵੇਗੀ। ਤਰੁਕੀ ਦੀ ਸਰਵਉੱਚ ਅਦਾਲਤ ਦੁਆਰਾ 1934 ਨੂੰ ਹਗੀਆ ਸੋਫੀਆ ਦੇ ਅਜਾਇਬ ਘਰ ਵਿੱਚ ਤਬਦੀਲ ਕਰਨ ਦੇ ਮੰਤਰੀ ਮੰਡਲ ਦੇ ਫ਼ੈਸਲੇ ਨੂੰ ਪਲਟ ਦਿੱਤੇ ਜਾਣ ਤੋਂ ਬਾਅਦ ਰਾਸ਼ਟਰਪਤੀ ਰਿਸਪ ਤਾਇਬ ਏਰਡੋਆਨ ਨੇ 10 ਜੁਲਾਈ ਨੂੰ ਇੱਕ ਕਾਨੂੰਨ ਜਾਰੀ ਕਰ ਕੇ ਇਸ ਛੇਵੀਂ ਸਦੀ ਦੇ ਬਾਈਜੈਂਟਾਈਨ ਚਰਚ ਨੂੰ ਮਸਜਿਦ ਵਿਚ ਤਬਦੀਲ ਕਰ ਦਿੱਤਾ ਅਤੇ ਇਸਨੂੰ ਮੁਸਲਮਾਨਾਂ ਲਈ ਖੋਲ੍ਹ ਦੀ ਘੋੋਸ਼ਣਾ ਕਰ ਦਿੱਤੀ।
ਹਾਗੀਆ ਸੋਫੀਆ ਚਰਚ ਇਸਤਾਂਬੁਲ ਦੀ ਇੱਕ ਮਹੱਤਵਪੂਰਨ ਦਰਸ਼ਨੀ ਇਮਾਰਤ ਹੈ ਜੋ ਸੂਰਪ ਤੇ ਏਸ਼ੀਆ ਦੇ ਚੌਰਾਹੇ ਉੱਤੇ ਸਥਿਤ ਹੈ। ਇਹ ਪੱਛਮੀ ਤੇ ਪੂਰਵੀ ਸੱਭਿਅਤਾ ਦਾ ਪ੍ਰਤੀਕ ਵੀ ਮੰਨੀ ਜਾਂਦੀ ਹੈ। ਇਸ ਚਰਚ ਦਾ ਅੋਟੋਮਨ ਸਮਾਜ ਦੇ ਦੌਰਾਨ ਮਸਜਿਦ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਤੇ ਅਤਾਤੁਰਕ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਨੂੰ ਅਜਾਇਬ ਘਰ ਵਿੱਚ ਬਦਲ ਦਿੱਤਾ ਗਿਆ ਸੀ। ਇਸ ਨੂੰ ਤੁਰਕੀ ਦੇ ਸਰਬ ਸਾਂਝੇ ਧਾਰਮਿਕ ਸਥਾਨ ਦੇ ਰੂਪ ਵਿੱਚ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਇਸ ਦੇ ਫਿਰ ਤੋਂ ਮਸਜਿਦ ਵਿੱਚ ਬਦਲ ਦੇਣ ਦੇ ਫ਼ੈਸਲੇ ਦਾ ਵਾਈਟ ਹਾਊਸ ਤੋਂ ਲੈ ਕੇ ਕ੍ਰੇਮਲੀਨ ਤੱਕ ਵਿਰੋਧ ਹੋਇਆ ਹੈ।ਹਾਲਾਂਕਿ ਯੂਰਪੀਅਨ ਯੂਨੀਅਨ ਵਿੱਚ ਸ਼ਾਮਿਲ ਹੋਣ ਦੇ ਬਾਵਜੂਦ ਭਾਰਤ ਇਸ ਵਿਰੋਧ ਤੋਂ ਦੂਰ ਰਿਹਾ ਹੈ।
ਏਰਡੋਆਨ ਆਪਣੇ ਆਪ ਨੂੰ ਸਾਊਦੀ ਅਰਬ ਤੇ ਇਰਾਨ ਦੀ ਮੁਕਾਬਲੇ ਵਿੱਚ ਵਿਸ਼ਵ ਪੱਧਰ ਉੱਤੇ ਇਸਲਾਮਿਕ ਨੇਤਾ ਦੇ ਰੂਪ ਵਿੱਚ ਪੇਸ਼ ਕਰ ਰਿਹਾਹੈ। ਏਰਡੋਆਨ ਪਿੱਛਲੇ ਇੱਕ ਸਾਲ ਤੋਂ ਵਿਸ਼ਵ ਪੱਧਰ ਉੱਤੇ ਭਾਰਤ ਦੀ ਆਲੋਚਨਾ ਕਰਦੇ ਆ ਰਹੇ ਹਨ। ਉਨ੍ਹਾਂ ਨੇ ਕਸ਼ਮੀਰ ਵਿੱਚ ਧਾਰਾ 370 ਨੂੰ ਹਟਾਏ ਜਾਣ ਤੋਂ ਲੈ ਕੇ ਦਿੱਲੀ ਦੰਗਿਆਂ ਤੱਕ ਭਾਰਤ ਦੀ ਆਲੋਚਨਾ ਕੀਤੀ ਹੈ।ਇਸ ਲਈ ਭਾਰਤ ਤੋਂ ਇਹ ਊਮੀਦ ਸੀ ਕਿ ਹਗੀਆ ਸੋਫੀਆ ਦੇ ਮਸਜਿਦ ਵਿੱਚ ਤਬਦੀਲ ਕਰਨ ਦੇ ਫ਼ੈਸਲੇ ਦਾ ਉਹ ਵਿਰੋਧ ਕਰੇਗਾ।
ਇਸ ਸਮੇਂ ਨਵੀਂ ਦਿੱਲੀ ਨੇ ਇਹ ਕਹਿ ਕੇ ਏਰਡੋਆਨ ਨੂੰ ਫਟਕਾਰ ਲਗਾਈ ਸੀ ਕਿ ਉਸ ਦੇ ਬਿਆਨ ਵਿੱਚ ਨਾ ਤਾਂ ਇਤਿਹਾਸ ਦੀ ਸਮਝ ਝਲਕਦੀ ਹੈ ਤੇ ਨਾ ਹੀ ਕੂਟਨੀਤਕ ਵਿਵਹਾਰ ਦੀ। ਉਹ ਬੀਤੀਆਂ ਹੋਈਆਂ ਘਟਨਾਵਾਂ ਨੂੰ ਉਜਾਗਰ ਕਰ ਕੇ ਵਰਤਨਮਾਨ ਵਿੱਚ ਤੰਗ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹਨ। ਏਰਡੋਆਨ ਦੁਆਰਾ ਇਸ ਇਤਿਹਾਸਿਕ ਇਮਾਰਤ ਨੂੰ ਇੱਕ ਭਾਈਚਾਰੇ ਦੀ ਮਸਜਿਦ ਵਿੱਚ ਤਬਦੀਲ ਕਰਨਾ ਰੂੜੀਵਾਦ ਦੇ ਵੱਲ ਵਾਪਿਸ ਮੁੜਣਾ ਨੂੰ ਦਰਸਾਉਂਦਾ ਹੈ, ਜੋ ਭਾਰਤ ਸਮੇਤ ਹੋਰ ਕਈ ਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ।ਸ਼ਾਇਦ ਇਸੇ ਕਾਰਨ ਭਾਰਤ ਨੇ ਚੁੱਪ ਰਹਿਣਾ ਹੀ ਠੀਕ ਸਮਝਿਆ ਹੈ। ਇਸ ਦੇਸ਼ ਸਮੇਤ ਕਈ ਹੋਰ ਦੇਸ਼ਾਂ ਵਿੱਚ ਹਗੀਆ ਸੋਫੀਆ ਵਰਗੀ ਇਮਾਰਤਾਂ ਦੀ ਸੱਭਿਆਚਾਰਕ ਸਾਰਥਕਤਾ ਤੇ ਸਵੈ ਮਾਣ ਤੇ ਸ਼ਰਧਾ ਉੱਤੇ ਸਵਾਲ ਚੁੱਕੇ ਜਾ ਰਹੇ ਹਨ।