ਪੰਜਾਬ

punjab

ETV Bharat / international

ਇੰਡੋਨੇਸ਼ੀਆ ਵਿੱਚ ਫਟਿਆ ਜੁਆਲਾਮੁਖੀ, ਉਡਾਣਾਂ ਨੂੰ ਲੈ ਕੇ ਚੇਤਾਵਨੀ ਜਾਰੀ - Mount Merapi Volcano

ਇੰਡੋਨੇਸ਼ੀਆ ਦਾ ਮਾਉਂਟ ਮੇਰਾਪੀ ਜੁਆਲਾਮੁਖੀ ਐਤਵਾਰ ਨੂੰ ਫਟ ਗਿਆ। ਜਿਸ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ, ਇਸ ਦੇ ਨਾਲ ਹੀ ਲੋਕਾਂ ਨੂੰ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਇੰਡੋਨੇਸ਼ੀਆ ਵਿੱਚ ਫਟਿਆ ਜੁਆਲਾਮੁਖੀ
ਇੰਡੋਨੇਸ਼ੀਆ ਵਿੱਚ ਫਟਿਆ ਜੁਆਲਾਮੁਖੀ

By

Published : Jun 22, 2020, 5:28 AM IST

ਜਕਾਰਤਾ: ਇੰਡੋਨੇਸ਼ੀਆ ਦਾ ਮਾਉਂਟ ਮੇਰਾਪੀ ਜੁਆਲਾਮੁਖੀ ਐਤਵਾਰ ਨੂੰ ਫਟ ਗਿਆ। ਜਿਸ ਤੋਂ ਬਾਅਦ ਜੁਆਲਾਮੁਖੀ ਤੋਂ ਸੁਆਹ 6 ਕਿਲੋਮੀਟਰ ਦੀ ਉਚਾਈ 'ਤੇ ਨਿਕਲਣ ਲੱਗ ਗਈ। ਜਿਸ ਨੂੰ ਲੈ ਕੇ ਉਡਾਣਾਂ ਲਈ ਉੱਚ ਪੱਧਰੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਏਜੰਸੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹਵਾ ਕਰੈਟਰ ਦੇ ਪੱਛਮ ਵੱਲ ਚੱਲ ਰਹੀ ਹੈ ਅਤੇ ਇੰਡੋਨੇਸ਼ੀਆ ਦੇ ਜਾਵਾ ਆਈਲੈਂਡ ਵਿੱਚ ਜੁਆਲਾਮੁਖੀ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਜੁਆਲਾਮੁਖੀ ਫਟਣ ਤੋਂ ਬਾਅਦ ਏਜੰਸੀ ਨੇ ਉਡਾਣਾਂ ਲਈ ਨੋਟਿਸ ਜਾਰੀ ਕੀਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਦੋ ਅਪ੍ਰੈਲ ਨੂੰ ਵੀ 2.930 ਮੀਟਰ ਉੱਚੇ ਮੇਰਾਪੀ ਜੁਆਲਾਮੁਖੀ ਵਿੱਚ ਧਮਾਕਾ ਹੋਇਆ ਸੀ ਅਤੇ ਉਸ ਸਮੇਂ ਸੁਆਹ ਅਸਮਾਨ ਦੇ ਤਿੰਨ ਕਿਲੋਮੀਟਰ ਤੱਕ ਫੈਲ ਗਈ ਸੀ।

ABOUT THE AUTHOR

...view details