ਲਾਗੋਸ: ਨਾਈਜੀਰੀਆ ਚ ਐਤਵਾਰ ਨੂੰ ਫੌਜ ਦਾ ਇਕ ਵਿਮਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਜਿਸ ’ਚ ਵਿਮਾਨ ’ਚ ਸਵਾਰ ਸਾਰੇ 7 ਲੋਕਾਂ ਦੀ ਦਰਦਨਾਕ ਮੌਤ ਹੋ ਗਈ.
ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ
ਲਾਗੋਸ: ਨਾਈਜੀਰੀਆ ਚ ਐਤਵਾਰ ਨੂੰ ਫੌਜ ਦਾ ਇਕ ਵਿਮਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਜਿਸ ’ਚ ਵਿਮਾਨ ’ਚ ਸਵਾਰ ਸਾਰੇ 7 ਲੋਕਾਂ ਦੀ ਦਰਦਨਾਕ ਮੌਤ ਹੋ ਗਈ.
ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ
ਨਾਈਜੀਰੀਆ ਦੀ ਹਵਾਈ ਫੌਜ ਦੇ ਬੁਲਾਰੇ ਇਬੀਕੁਨਲੇ ਦਾਰਾਮੋਲਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਏਅਰ 350 ਵਿਮਾਨ ਨੇ ਰਾਜਧਾਨੀ ਅਬੁਜਾ ਦੇ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਉਸੀ ਵੇਲੇ ਵਿਮਾਨ ਦੇ ਇੰਜਨ 'ਚ ਖਰਾਬੀ ਦਾ ਪਤਾ ਚਲਿਆ ਅਤੇ ਵਿਮਾਨ ਨੇ ਵਾਪਸ ਆਉਣ ਦੀ ਕੋਸਿਸ਼ ਕੀਤੀ। ਪਰ ਇਸ ਵੱਡੇ ਹਾਦਸੇ ਕਾਰਨ ਸੱਤ ਲੋਕਾਂ ਦੀ ਦਰਦਨਾਕ ਮੌਤ ਹੋ ਗਈ।
ਇਹ ਵੀ ਪੜੋ : ਕੋਰੋਨਾ ਮਹਾਂਮਾਰੀ ਕਾਰਨ 5 ਲੱਖ ਲੋਕਾਂ ਨੇ ਗਵਾਈ ਜਾਨ, ਜੋਅ ਬਾਇਡਨ ਦੇਣਗੇ ਸ਼ਰਧਾਂਜਲੀ
ਹਵਾਬਾਜ਼ੀ ਮੰਤਰੀ ਹਾਦੀ ਸਿਰਿਕਾ ਨੇ ਟਵੀਟ ਕੀਤਾ ਹੈ ਕਿ ਹਾਦਸੇ ਕਾਫੀ ਖਤਰਨਾਕ ਹੋਇਆ। ਉਨ੍ਹਾਂ ਨੇ ਕਿਹਾ ਕਿ ਸੈਨਾ ਮਾਮਲੇ ਦੀ ਜਾਂਚ ਕਰ ਰਹੀ ਹੈ ਵਿਮਾਨ ਅਬੂਜਾ ਦੇ ਉੱਤਰ ਪੱਛਮ ਚ ਲਗਭਗ 100 ਕਿਲੋਮੀਟਰ ਦੀ ਦੂਰੀ ਤੇ ਮਿਤਰਾ ਜਾ ਰਿਹਾ ਸੀ।