ਪੰਜਾਬ

punjab

ETV Bharat / international

ਸ਼੍ਰੀਲੰਕਾ ਵਿੱਚ ਰਾਸ਼ਟਰਪਤੀ ਦੀ ਚੋਣ ਲਈ ਮਤਦਾਨ ਖ਼ਤਮ, ਐਤਵਾਰ ਨੂੰ ਆਉਣਗੇ ਨਤੀਜੇ

ਸ਼੍ਰੀਲੰਕਾ ਵਿੱਚ ਰਾਸ਼ਟਰਪਤੀ ਦੀ ਚੋਣ ਲਈ ਅੱਜ ਵੋਟਾਂ ਪਾਈਆਂ ਗਈਆਂ। ਇਸ ਦਾ ਨਤੀਜਾ 17 ਨਵੰਬਰ ਨੂੰ ਜਾਰੀ ਕੀਤਾ ਜਾਵੇਗਾ।

ਫ਼ੋਟੋ

By

Published : Nov 16, 2019, 7:56 PM IST

ਕੋਲੰਬੋ: ਸ਼੍ਰੀਲੰਕਾ ਵਿੱਚ ਰਾਸ਼ਟਰਪਤੀ ਦੀ ਚੋਣ ਲਈ ਦੇਸ਼ ਵਾਸੀਆਂ ਨੇ ਵੋਟਾਂ ਪਾਈਆਂ।

ਵੇਖੋ ਵੀਡੀਓ

ਉੱਥੇ ਹੀ ਇਸ ਦੌਰਾਨ ਉੱਤਰ ਪੱਛਮ ਸ਼੍ਰੀਲੰਕਾ ਵਿੱਚ ਘੱਟ ਗਿਣਤੀ ਮੁਸਲਿਮ ਵੋਟਰਾਂ ਨੂੰ ਲੈ ਕੇ ਜਾ ਰਹੇ ਬੱਸਾਂ ਦੇ ਕਾਫਲੇ 'ਤੇ ਗੋਲੀਆਂ ਚਲਾਈਆਂ ਗਈਆਂ।

ਫ਼ੋਟੋ

ਈਸਟਰ ਬੰਬ ਧਮਾਕਿਆਂ ਅਤੇ ਰਾਜਨੀਤਿਕ ਚੁਣੌਤੀਆਂ ਨਾਲ ਜੂਝ ਰਹੇ ਦੇਸ਼ ਦਾ ਭਵਿੱਖ ਤੈਅ ਕਰਨ ਵਾਲੀ ਚੋਣ ਵਿੱਚ ਇੱਕ ਨਵਾਂ ਰਾਸ਼ਟਰਪਤੀ ਚੁਣਨ ਲਈ ਲੋਕਾਂ ਨੇ ਸ਼ਨੀਵਾਰ ਨੂੰ ਵੋਟ ਦਿੱਤੀ। ਇਸ ਦੇ ਨਤੀਜੇ 17 ਨਵੰਬਰ ਨੂੰ ਆਉਣਗੇ।

ਫ਼ੋਟੋ

ਦੇਸ਼ ਭਰ ਵਿਚ 15.9 ਮਿਲੀਅਨ ਵੋਟਰਾਂ ਲਈ ਲਗਭਗ 12,845 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ।

ਫ਼ੋਟੋ

ਇਸ ਵਿੱਚ ਰਿਕਾਰਡ 35 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਸ਼੍ਰੀਲੰਕਾ ਦੇ ਚੋਣ ਕਮਿਸ਼ਨ ਨੇ ਸ਼ਾਂਤਮਈ ਚੋਣਾਂ ਕਰਵਾਉਣ ਲਈ 60,000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹਨ।

ਫ਼ੋਟੋ

ਸ਼੍ਰੀਲੰਕਾ ਵਿੱਚ 50 ਪ੍ਰਤੀਸ਼ਤ ਤੋਂ ਇੱਕ ਵੋਟ ਜ਼ਿਆਦਾ ਮਿਲਣ ਵਾਲੇ ਉਮੀਦਵਾਰ ਦੇਸ਼ ਦੇ ਅੱਠਵੇਂ ਰਾਸ਼ਟਰਪਤੀ ਬਣ ਜਾਣਗੇ।

ਫ਼ੋਟੋ

ਰਾਸ਼ਟਰਪਤੀ ਚੋਣ ਦੇ ਦੋ ਮੁੱਖ ਉਮੀਦਵਾਰ ਪ੍ਰੇਮਦਾਸਾ ਅਤੇ ਗੋਟਾਬਾਯਾ ਮੰਨੇ ਜਾ ਰਹੇ ਹਨ। ਇਸ ਵਾਰ ਮੁੱਖ ਮੁਕਾਬਲਾ ਯੂਨਾਈਟਿਡ ਨੈਸ਼ਨਲ ਪਾਰਟੀ ਦੀ ਸਜਿਤ ਪ੍ਰੇਮਦਾਸਾ ਅਤੇ ਸ਼੍ਰੀਲੰਕਾ ਪੋਡੂਜਾਨਾ ਪਰਾਮੁਣਾ ਪਾਰਟੀ (ਐਸਐਲਪੀਪੀ) ਦੇ ਗੋਟਾਬਾਯਾ ਰਾਜਪਕਸ਼ੇ ਵਿਚਕਾਰ ਹੈ।

ਫ਼ੋਟੋ

ABOUT THE AUTHOR

...view details