ਪੰਜਾਬ

punjab

ETV Bharat / international

ਕਈ ਹਫਤਿਆਂ ਬਾਅਦ ਪਹਿਲੀ ਵਾਰ ਸਾਹਮਣੇ ਆਏ ਕਿਮ ਜੋਂਗ

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਕਈ ਹਫਤਿਆਂ ਬਾਅਦ ਪਹਿਲੀ ਵਾਰ ਜਨਤਕ ਤੌਰ ਉੱਤੇ ਸਾਰਿਆਂ ਦੇ ਸਾਹਮਣੇ ਆਏ ਹਨ ।

ਫ਼ੋਟੋ।
ਫ਼ੋਟੋ।

By

Published : May 2, 2020, 8:57 AM IST

ਸਿਓਲ: ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਸਿਹਤ ਨੂੰ ਲੈ ਕੇ ਪਿਛਲੇ ਇਕ ਮਹੀਨੇ ਤੋਂ ਕਿਆਸ ਅਰਾਈਆਂ ਦਾ ਦੌਰ ਚੱਲ ਰਿਹਾ ਹੈ। ਇਸ ਦੌਰਾਨ, ਸ਼ੁੱਕਰਵਾਰ ਨੂੰ ਕਿਮ ਜੋਂਗ ਪਹਿਲੀ ਵਾਰ ਜਨਤਕ ਤੌਰ ਉੱਤੇ ਸਾਰਿਆਂ ਦੇ ਸਾਹਮਣੇ ਆਏ।

ਉਨ੍ਹਾਂ ਨੂੰ ਇੱਕ ਖਾਦ ਦੀ ਫੈਕਟਰੀ ਦਾ ਉਦਘਾਟਨ ਕਰਦੇ ਵੇਖਿਆ ਗਿਆ। ਇਕ ਨਿਊਜ਼ ਏਜੰਸੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਖਬਰਾਂ ਅਨੁਸਾਰ, ਕਿਮ ਸ਼ੁੱਕਰਵਾਰ ਨੂੰ ਰਾਜਧਾਨੀ ਪਯੋਂਗਯਾਂਗ ਦੇ ਨੇੜੇ ਸਨਚਨ ਵਿੱਚ ਇੱਕ ਸਮਾਗਮ ਵਿੱਚ ਦਿਖਾਈ ਦਿੱਤੇ।

ਕੋਰੀਆ ਦੀ ਕੇਂਦਰੀ ਨਿਊਜ਼ ਏਜੰਸੀ ਦੇ ਅਨੁਸਾਰ, ਜਦੋਂ ਕਿਮ ਇਸ ਸਮਾਰੋਹ ਵਿੱਚ ਸ਼ਾਮਲ ਹੋਏ ਤਾਂ ਉਸ ਦਾ ਸਾਰਿਆਂ ਨੇ ਜ਼ੋਰਦਾਰ ਸਵਾਗਤ ਕੀਤਾ। ਉਸ ਨੇ ਫੈਕਟਰੀ ਦੀ ਸਮੀਖਿਆ ਕੀਤੀ ਅਤੇ ਉਤਪਾਦਨ ਪ੍ਰਕਿਰਿਆ ਬਾਰੇ ਪੁੱਛਗਿੱਛ ਕੀਤੀ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸਮੇਂ ਦੌਰਾਨ ਕਿਮ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੁੰਦੀ ਜੇ ਉਸ ਦੇ ਦਾਦਾ ਅਤੇ ਪਿਤਾ ਨੂੰ ਇਹ ਖ਼ਬਰ ਮਿਲੀ ਹੁੰਦੀ ਕਿ ਇਕ ਆਧੁਨਿਕ ਫਾਸਫੇਟਿਕ ਖਾਦ ਦੀ ਫੈਕਟਰੀ ਬਣਨ ਦੀ ਤਿਆਰੀ ਕੀਤੀ ਗਈ ਹੈ।

ਦੱਸ ਦਈਏ ਕਿ ਕਿਮ ਜੋਂਗ 15 ਅਪ੍ਰੈਲ ਨੂੰ ਆਪਣੇ ਦਾਦਾ ਜੀ ਦੇ ਜਨਮਦਿਨ ਸਮਾਰੋਹ ਵਿਚ ਸ਼ਾਮਲ ਨਹੀਂ ਹੋਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਸਨ। ਇਥੋਂ ਤਕ ਕਿ ਕੁਝ ਰਿਪੋਰਟਾਂ ਵਿੱਚ, ਉਸਦੀ ਮੌਤ ਦਾ ਖ਼ਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਸੀ।

ABOUT THE AUTHOR

...view details