ਪੰਜਾਬ

punjab

ETV Bharat / international

ਜਸਟਿਸ ਟਰੂਡੋ ਦੀ ਪਤਨੀ ਨੇ ਕੋਰੋਨਾ ਨੂੰ ਦਿੱਤੀ ਮਾਤ, ਇਕਾਂਤਵਾਸ ਤੋਂ ਬਾਅਦ ਹੋਈ ਠੀਕ - Justin Trudeau's wife

ਸੋਫੀ ਟਰੂਡੋ ਨੇ ਖ਼ੁਦ ਨੂੰ ਇਕਾਂਤਵਾਸ ਵਿੱਚ ਰੱਖਿਆ ਹੋਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਉਹ ਠੀਕ ਹੋ ਚੁੱਕੇ ਹਨ।

ਟਰੂਡੋ ਪਰਿਵਾਰ
ਟਰੂਡੋ ਪਰਿਵਾਰ

By

Published : Mar 29, 2020, 10:34 AM IST

Updated : Mar 29, 2020, 3:03 PM IST

ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦੀ ਹਮਸਾਇਆ ਸੋਫੀ ਟਰੂਡੋ ਨਾਲ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਆਜ਼ਾਦ ਹੋ ਗਈ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਸ਼ੋਸਲ ਮੀਡੀਆ ਤੇ ਆ ਕੇ ਦਿੱਤੀ।

ਸੋਫੀ ਟਰੂਡੋ ਦੀ ਵੀਡੀਓ

ਇੱਕ ਫੇਸਬੁੱਕ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਹੁਣ ਬਹੁਤ ਬਿਹਤਰ ਮਹਿਸੂਸ ਕਰ ਰਹੀ ਹੈ ਅਤੇ ਉਸਨੂੰ ਉਸਦੇ ਡਾਕਟਰ ਅਤੇ ਓਟਾਵਾ ਪਬਲਿਕ ਹੈਲਥ ਨੇ ਠੀਕ ਕਰਾਰ ਦਿੱਤਾ ਹੈ।

ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਜਾਣਕਾਰੀ

ਜ਼ਿਕਰ ਕਰ ਦਈਏ ਕਿ ਸੋਫੀ ਟਰੂਡੋ ਵਿੱਚ ਵਾਇਰਸ ਦੇ ਲੱਛਣ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੇ 12 ਮਾਰਚ ਤੋਂ ਖ਼ੁਦ ਨੂੰ ਇਕਾਂਤਵਾਸ ਵਿੱਚ ਰੱਖਿਆ ਹੋਇਆ ਸੀ। ਉਨ੍ਹਾਂ ਨੇ ਇਹ ਫ਼ੈਸਲਾ ਯੂਕੇ ਫੇਰੀ ਤੋਂ ਬਾਅਦ ਲਿਆ ਸੀ।

ਘਰਵਾਲੀ ਵਿੱਚ ਕੋਰੋਨਾ ਦੇ ਲੱਛਣ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਬੱਚਿਆ ਸਮੇਤ ਖ਼ੁਦ ਨੂੰ ਇਕਾਂਤਵਾਸ ਵਿੱਚ ਰੱਖ ਲਿਆ ਸੀ ਹਾਲਾਂਕਿ ਉਨ੍ਹਾਂ ਵਿੱਚ ਕਿਸੇ ਵੀ ਕਿਸਮ ਦੇ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਸਨ।

ਕੈਨੇਡਾ ਮੁਲਕ ਵਿੱਚ ਇਸ ਵੇਲੇ ਤੱਕ 5,616 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ ਜਿਸ ਵਿੱਚੋਂ 61 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 445 ਲੋਕ ਇਸ ਨਾਲ ਠੀਕ ਹੋ ਚੁੱਕੇ ਹਨ।

Last Updated : Mar 29, 2020, 3:03 PM IST

ABOUT THE AUTHOR

...view details