ਪੰਜਾਬ

punjab

ETV Bharat / international

ਫਿਲਸਤੀਨੀ ਲੜਾਕਿਆਂ ਨੇ ਇਜ਼ਰਾਈਲ 'ਚ ਦਾਗੇ ਦੋ ਰਾਕੇਟ: ਇਜ਼ਰਾਈਲੀ ਫ਼ੌਜ - ਗਾਜ਼ਾ

ਇਜ਼ਰਾਈਲ ਵੱਲੋਂ ਫਿਲਸਤੀਨੀ ਲੜਾਕਿਆਂ ਦੁਆਰਾ ਬਣਾਈ ਗਈ ਸੁਰੰਗ ਦੀ ਘੋਸ਼ਣਾ ਤੋਂ ਬਾਅਦ ਫਿਲਸਤੀਨੀ ਲੜਾਕਿਆਂ ਨੇ ਦੱਖਣੀ ਇਜ਼ਰਾਈਲ ਵਿੱਚ ਰਾਕੇਟ ਦਾਗੇ। ਐਲਾਨ ਤੋਂ ਬਾਅਦ ਇਸ ਹਫ਼ਤੇ ਇਹ ਦੂਜਾ ਰਾਕੇਟ ਹਮਲਾ ਹੈ।

ਤਸਵੀਰ
ਤਸਵੀਰ

By

Published : Oct 23, 2020, 2:49 PM IST

ਯਰੂਸ਼ਲਮ: ਗਾਜਾ ਪੱਟੀ ਵਿੱਚ ਫਿਲਸਤੀਨੀ ਲੜਾਕਿਆਂ ਨੇ ਵੀਰਵਾਰ ਦੀ ਰਾਤ ਦੱਖਣੀ ਇਜ਼ਰਾਈਲ ਵਿੱਚ ਦੋ ਰਾਕੇਟ ਦਾਗੇ, ਜਿਨ੍ਹਾਂ ਵਿੱਚੋਂ ਇਜ਼ਰਾਈਲੀ ਹਵਾਈ ਰੱਖਿਆ ਪ੍ਰਣਾਲੀ ਨੇ ਇੱਕ ਰਾਕੇਟ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ ਅਤੇ ਦੂਜਾ ਰਾਕੇਟ ਖੁੱਲ੍ਹੇ ਖੇਤਰ ਵਿੱਚ ਡਿੱਗ ਗਿਆ। ਇਜ਼ਰਾਈਲ ਦੀ ਫੌਜ ਨੇ ਇਹ ਜਾਣਕਾਰੀ ਦਿੱਤੀ।

ਇਜ਼ਰਾਈਲ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਇਜ਼ਰਾਈਲ ਵਿੱਚ ਆਉਣ ਵਾਲੀ ਇੱਕ ਨਵੀਂ ਸੁਰੰਗ ਦਾ ਪਤਾ ਲਗਾਇਆ ਹੈ, ਜੋ ਫਿਲਸਤੀਨੀ ਲੜਾਕਿਆਂ ਦੁਆਰਾ ਬਣਾਈ ਗਈ ਸੀ. ਇਸ ਘੋਸ਼ਣਾ ਤੋਂ ਬਾਅਦ ਇਸ ਹਫ਼ਤੇ ਇਹ ਦੂਜਾ ਰਾਕੇਟ ਹਮਲਾ ਹੈ।

ਵੀਰਵਾਰ ਨੂੰ ਹੋਏ ਰਾਕੇਟ ਹਮਲੇ ਦੀ ਅਜੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਇਜ਼ਰਾਈਲ ਗਾਜ਼ਾ ਦੇ ਹਮਾਸ ਸਮੂਹ ਨੂੰ ਆਪਣੇ ਖੇਤਰ ਵਿੱਚ ਹਮਲਿਆਂ ਲਈ ਜ਼ਿੰਮੇਵਾਰ ਠਹਿਰਾਉਂਦਾ ਰਿਹਾ ਹੈ ਅਤੇ ਰਾਕੇਟ ਹਮਲਿਆਂ ਦੇ ਜਵਾਬ ਵਿੱਚ ਅਕਸਰ ਹਮਾਸ ਨੂੰ ਨਿਸ਼ਾਨਾ ਬਣਾਉਂਦਾ ਰਿਹਾ ਹੈ।

ABOUT THE AUTHOR

...view details