ਪੰਜਾਬ

punjab

ETV Bharat / international

ਇਜ਼ਰਾਈਲ-ਯੂਏਈ ਦਰਮਿਆਨ ‘ਦੁਸ਼ਮਣੀ’ ਖ਼ਤਮ

ਪੱਛਮੀ ਏਸ਼ੀਆ ਦੇ 2 ਪ੍ਰਮੁੱਖ ਅਤੇ ਸ਼ਕਤੀਸ਼ਾਲੀ ਦੇਸ਼ ਇਜ਼ਰਾਈਲ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਇੱਕ ਇਤਿਹਾਸਕ ਸਮਝੌਤਾ ਹੋਇਆ ਹੈ। ਅਮਰੀਕਾ ਨੇ ਇਸ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹੈ। ਇੱਕ ਸਾਂਝੇ ਬਿਆਨ ਅਨੁਸਾਰ, "ਇਹ ਇਤਿਹਾਸਕ ਕੂਟਨੀਤਕ ਸਫ਼ਲਤਾ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਲਿਆਉਣ ਵਿੱਚ ਮਦਦ ਕਰੇਗੀ।"

ਇਜ਼ਰਾਈਲ-ਯੂਏਈ ਦਰਮਿਆਨ ‘ਦੁਸ਼ਮਣੀ’ ਖ਼ਤਮ
ਇਜ਼ਰਾਈਲ-ਯੂਏਈ ਦਰਮਿਆਨ ‘ਦੁਸ਼ਮਣੀ’ ਖ਼ਤਮ

By

Published : Aug 14, 2020, 10:09 PM IST

ਦੁਬਈ: ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਇਜ਼ਰਾਈਲ ਨੇ ਉਸ ਸਮਝੌਤੇ ਦੇ ਤਹਿਤ ਪੂਰੇ ਕੂਟਨੀਤਕ ਸੰਬੰਧ ਸਥਾਪਤ ਕਰਨ 'ਤੇ ਸਹਿਮਤੀ ਜਤਾਈ, ਜਿਸ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ। ਤਿੰਨਾਂ ਦੇਸ਼ਾਂ ਦਾ ਕਹਿਣਾ ਹੈ ਕਿ ਇਸ ਨਾਲ ਪੱਛਮੀ ਏਸ਼ੀਆ ਖੇਤਰ ਵਿੱਚ ਸ਼ਾਂਤੀ ਲਿਆਉਣ ਵਿੱਚ ਮਦਦ ਮਿਲੇਗੀ ਅਤੇ ਇਸ ਦੇ ਤਹਿਤ ਇਜ਼ਰਾਈਲ ਪੱਛਮੀ ਕੰਢੇ ਦੇ ਵੱਡੇ ਹਿੱਸਿਆਂ ਨੂੰ ਮਿਲਾਉਣ ਦੀਆਂ ਯੋਜਨਾਵਾਂ ਨੂੰ ਮੁਲਤਵੀ ਕਰ ਦੇਵੇਗਾ।

ਇੱਕ ਸਾਂਝੇ ਬਿਆਨ ਮੁਤਾਬਕ ਇਹ ਇਤਿਹਾਸਕ ਕੂਟਨੀਤਕ ਸਫਲਤਾ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਲਿਆਉਣ ਵਿੱਚ ਮਦਦ ਕਰੇਗੀ।

ਟਰੰਪ ਨੇ ਓਵਲ ਦਫ਼ਤਰ ਨੂੰ ਦੱਸਿਆ ਕਿ 49 ਸਾਲਾਂ ਬਾਅਦ ਇਜ਼ਰਾਈਲ ਅਤੇ ਸੰਯੁਕਤ ਅਰਬ ਅਮੀਰਾਤ ਆਪਣੇ ਕੂਟਨੀਤਕ ਸਬੰਧਾਂ ਨੂੰ ਆਮ ਬਣਾਵੇਗਾ।

ਟਰੰਪ ਨੇ ਕਿਹਾ, "ਉਹ ਆਪਣੇ ਦੂਤਾਵਾਸਾਂ ਅਤੇ ਰਾਜਦੂਤਾਂ ਦਾ ਆਦਾਨ-ਪ੍ਰਦਾਨ ਕਰਨਗੇ ਅਤੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਸ਼ੁਰੂ ਕਰਨਗੇ ਜਿਨ੍ਹਾਂ ਵਿੱਚ ਸੈਰ ਸਪਾਟਾ, ਸਿੱਖਿਆ, ਸਿਹਤ ਸੰਭਾਲ, ਵਪਾਰ ਅਤੇ ਸੁਰੱਖਿਆ ਸ਼ਾਮਲ ਹੈ।"

ਉਨ੍ਹਾਂ ਨੇ ਕਿਹਾ, 'ਹੁਣ ਜਦੋਂ ਇਹ ਸ਼ੁਰੂਆਤ ਹੋਈ ਹੈ, ਮੈਂ ਉਮੀਦ ਕਰਦਾ ਹਾਂ ਕਿ ਵਧੇਰੇ ਅਰਬ ਅਤੇ ਮੁਸਲਿਮ ਦੇਸ਼ ਸੰਯੁਕਤ ਅਰਬ ਅਮੀਰਾਤ ਦੀ ਪਾਲਣਾ ਕਰਨਗੇ।'

ਇਸ ਸਮਝੌਤੇ ਦੇ ਤਹਿਤ ਇਜ਼ਰਾਈਲ ਪੱਛਮੀ ਕੰਢੇ ਦੇ ਵੱਡੇ ਹਿੱਸਿਆਂ ਨੂੰ ਮਿਲਾਉਣ ਦੀਆਂ ਯੋਜਨਾਵਾਂ ਨੂੰ ਮੁਅੱਤਲ ਕਰ ਦੇਵੇਗਾ। ਯੂਏਈ ਦੀ ਅਧਿਕਾਰਤ ਨਿਊਜ਼ ਏਜੰਸੀ 'ਵਾਮ' ਨੇ ਵੀਰਵਾਰ ਨੂੰ ਸੰਯੁਕਤ ਰਾਜ, ਇਜ਼ਰਾਈਲ ਅਤੇ ਸੰਯੁਕਤ ਅਰਬ ਅਮੀਰਾਤ ਦੇ ਸਾਂਝੇ ਬਿਆਨ ਦਾ ਜਾਣਕਾਰੀ ਦਿੱਤੀ।

ABOUT THE AUTHOR

...view details