ਪੰਜਾਬ

punjab

ETV Bharat / international

ਈਰਾਨ ਨੇ ਪੱਤਰਕਾਰ ਦੀ ਫਾਂਸੀ ਦਾ ਵਿਰੋਧ ਕਰਨ 'ਤੇ ਯੂਰਪੀਅਨ ਯੂਨੀਅਨ ਦੇ ਰਾਜਦੂਤਾਂ ਨੂੰ ਕੀਤਾ ਤਲਬ - ਯੂਰਪੀਅਨ ਯੂਨੀਅਨ ਦੇ ਰਾਜਦੂਤਾਂ ਨੂੰ ਕੀਤਾ ਤਲਬ

ਇੱਕ ਈਰਾਨੀ ਪੱਤਰਕਾਰ ਨੂੰ ਫਾਂਸੀ ਦੇਣ ਉੱਤੇ ਯੂਰਪੀਅਨ ਯੂਨੀਅਨ ਨੇ ਈਰਾਨ ਦੀ ਨਿੰਦਾ ਕੀਤੀ, ਜਿਸ ਤੋਂ ਬਾਅਦ ਈਰਾਨ ਨੇ ਜਰਮਨ ਰਾਜਦੂਤ ਨੂੰ ਤਲਬ ਕੀਤਾ ਹੈ। ਈਰਾਨ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ।

ਈਰਾਨ ਨੇ ਪੱਤਰਕਾਰ ਦੀ ਫਾਂਸੀ ਦਾ ਵਿਰੋਧ ਕਰਨ 'ਤੇ ਯੂਰਪੀਅਨ ਯੂਨੀਅਨ ਦੇ ਰਾਜਦੂਤਾਂ ਨੂੰ ਕੀਤਾ ਤਲਬ
ਈਰਾਨ ਨੇ ਪੱਤਰਕਾਰ ਦੀ ਫਾਂਸੀ ਦਾ ਵਿਰੋਧ ਕਰਨ 'ਤੇ ਯੂਰਪੀਅਨ ਯੂਨੀਅਨ ਦੇ ਰਾਜਦੂਤਾਂ ਨੂੰ ਕੀਤਾ ਤਲਬ

By

Published : Dec 14, 2020, 10:23 AM IST

ਤਹਿਰਾਨ: ਇੱਕ ਈਰਾਨੀ ਪੱਤਰਕਾਰ ਨੂੰ ਫਾਂਸੀ ਦੇਣ ਦੀ ਯੂਰਪੀਅਨ ਯੂਨੀਅਨ ਵੱਲੋਂ ਈਰਾਨ ਦੀ ਨਿੰਦਾ ਕਰਨ ਤੋਂ ਬਾਅਦ ਨੇ ਐਤਵਾਰ ਨੂੰ ਤਹਿਰਾਨ ਵਿੱਚ ਜਰਮਨ ਰਾਜਦੂਤ ਨੂੰ ਤਲਬ ਕੀਤਾ। ਪੱਤਰਕਾਰ ਉੱਤੇ ਉਸ ਦੇ ਕੰਮ ਦੁਆਰਾ 2017 ਵਿੱਚ ਦੇਸ਼ ਵਿਆਪੀ ਆਰਥਿਕ ਵਿਰੋਧ ਪ੍ਰਦਰਸ਼ਨ ਨੂੰ ਉਤਸ਼ਾਹਿਤ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ।

ਨਿਉਜ਼ ਏਜੰਸੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਪੱਤਰਕਾਰ ਰੁਹੱਲਾ ਜੈਮੇ (47) ਦੀ ਫਾਂਸੀ ‘ਤੇ ਈਯੂ ਦੇ ਬਿਆਨਾਂ ਕਾਰਨ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਜਰਮਨ ਦੇ ਰਾਜਦੂਤ ਨੂੰ ਤਲਬ ਕੀਤਾ।

ਈਰਾਨੀ ਅਧਿਕਾਰੀਆਂ ਨੇ ਪਿਛਲੇ ਸਾਲ ਗੁਆਂਢੀ ਦੇਸ਼ ਇਰਾਕ ਤੋਂ ਜੈਮ ਨੂੰ ਗ੍ਰਿਫਤਾਰ ਕੀਤਾ ਸੀ। ਉਦੋਂ ਤੋਂ ਹੀਜੈਮ ਈਰਾਨੀ ਜੇਲ੍ਹ ਵਿੱਚ ਬੰਦ ਸੀ। ਜਰਮਨ ਦੇ ਵਿਦੇਸ਼ ਮੰਤਰਾਲੇ ਨੇ ਸ਼ਨੀਵਾਰ ਨੂੰ ਜੈਮ ਦੀ ਸਜ਼ਾ ਦੇ ਹਾਲਾਤਾਂ ‘ਤੇ ਦੁੱਖ ਜ਼ਾਹਿਰ ਕੀਤਾ ਅਤੇ ਇਸ ਨੂੰ ਵਿਦੇਸ਼ ਤੋਂ ਅਗਵਾ ਕਰਨ ਦਾ ਕਰਾਰ ਦਿੱਤਾ।

ਆਈਆਰਐਨਏ ਨੇ ਕਿਹਾ ਕਿ ਈਰਾਨੀ ਪੱਤਰਕਾਰ ਨੂੰ ਫਾਂਸੀ ਦਿੱਤੇ ਜਾਣ ਬਾਰੇ ਯੂਰਪੀਅਨ ਪ੍ਰਤੀਕਰਮ ਲਈ ਅੱਜ ਤਹਿਰਾਨ ਵਿੱਚ ਫਰਾਂਸ ਦੇ ਰਾਜਦੂਤ ਨੂੰ ਵੀ ਬੁਲਾਏਗਾ। ਇਰਾਨ ਨੇ ਫਰਾਂਸ ਦੇ ਰਾਜਦੂਤ ਨੂੰ ਵੀ ਤਲਬ ਕੀਤਾ ਹੈ।

ਫਰਾਂਸ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, ਇਹ ਇੱਕ ਵਹਿਸ਼ੀ ਅਤੇ ਅਸਵੀਕਾਰਨ ਵਾਲਾ ਕੰਮ ਹੈ। ਫਰਾਂਸ ਨੇ ਮੌਤ ਦੀ ਸਜ਼ਾ ਦੀ ਇਰਾਨ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਗੰਭੀਰ ਝੱਟਕਾ ਦੱਸਦੇ ਹੋਏ ਉਸਦੀ ਨਿੰਦਾ ਕੀਤੀ।

ਜੈਮੇ ਇਰਾਨ ਲਿਆਏ ਜਾਣ ਤੋਂ ਪਹਿਲਾਂ ਫਰਾਂਸ ਵਿੱਚ ਰਹਿੰਦਾ ਸੀ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਸ਼ਨੀਵਾਰ ਤੜਕੇ ਹੀ ਜੈਮ ਨੂੰ ਫਾਂਸੀ ਦੇਣ ਦਾ ਐਲਾਨ ਕੀਤਾ ਸੀ।

ABOUT THE AUTHOR

...view details