ਪੰਜਾਬ

punjab

ETV Bharat / international

ਇਰਾਨ ਨੇ ਸੁਲੇਮਾਨੀ ਨਾਲ ਜੁੜੀ ਜਾਣਕਾਰੀ ਦੇਣ ਵਾਲੇ ਨੂੰ ਦਿੱਤੀ ਮੌਤ ਦੀ ਸਜ਼ਾ - ਮੁਹੰਮਦ ਮੁਸਵੀ ਮਜਦ

ਇਰਾਨ ਨੇ ਰੈਵੋਲਿਉਸ਼ਨਰੀ ਗਾਰਡ ਦੇ ਜਨਰਲ ਕਾਸਿਮ ਸੁਲੇਮਾਨੀ ਨਾਲ ਜੁੜੀ ਜਾਣਕਾਰੀ ਦੇਣ ਵਾਲੇ ਨੂੰ ਮੌਤ ਦੀ ਸਜ਼ਾ ਦਿੱਤੀ ਹੈ। ਦੱਸ ਦਈਏ ਕਿ ਜਨਰਲ ਕਾਸਿਮ ਸੁਲੇਮਾਨੀ ਅਮਰੀਕੀ ਡ੍ਰੋਨ ਹਮਲੇ ‘ਚ ਮਾਰੇ ਗਏ ਸੀ।

Iran executes man convicted of spying on US-slain general
ਇਰਾਨ ਨੇ ਸੁਲੇਮਾਨੀ ਨਾਲ ਜੁੜੀ ਜਾਣਕਾਰੀ ਦੇਣ ਵਾਲੇ ਨੂੰ ਦਿੱਤੀ ਮੌਤ ਦੀ ਸਜਾ

By

Published : Jul 20, 2020, 4:25 PM IST

ਤੇਹਰਾਨ: ਇਰਾਨ ਨੇ ਅਮਰੀਕਾ ਤੇ ਇਜ਼ਰਾਇਲ ਨੂੰ ਰੈਵੋਲਿਉਸ਼ਨਰੀ ਗਾਰਡ ਦੇ ਜਨਰਲ ਕਾਸਿਮ ਸੁਲੇਮਾਨੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਮੌਤ ਦੀ ਸਜ਼ਾ ਦਿੱਤੀ ਹੈ। ਸੁਲੇਮਾਨੀ ਅਮਰੀਕੀ ਡ੍ਰੋਨ ਹਮਲੇ ‘ਚ ਮਾਰੇ ਗਏ ਸੀ।

ਸਰਕਾਰੀ ਟੈਲੀਵਿਜ਼ਨ ਨੇ ਸੋਮਵਾਰ ਨੂੰ ਇੱਕ ਖ਼ਬਰ ‘ਚ ਡਿਟੇਲ ਜਾਣਕਾਰੀ ਦਿੱਤੇ ਬਿਨ੍ਹਾਂ ਦੱਸਿਆ ਕਿ ਦੋਸ਼ੀ ਮੁਹੰਮਦ ਮੁਸਵੀ ਮਜਦ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ।

ਮੁਲਕ ਦੀ ਨਿਆਂਪਾਲਿਕਾ ਨੇ ਜੂਨ ‘ਚ ਕਿਹਾ ਸੀ ਕਿ ਮਜਦ ਸੀਆਈਏ ਤੇ ਇਜ਼ਰਾਇਲ ਦੀ ਖੂਫੀਆ ਏਜੰਸੀ ਮੋਸਾਦ ਨਾਲ ਜੁੜਿਆ ਸੀ ਤੇ ਉਸਨੇ ਗਾਰਡ ਤੇ ਇਸ ਦੀ ਮੁਹਿੰਮ ਨਾਲ ਜੁੜੀ ਜਾਣਕਾਰੀ ਵੀ ਸਾਂਝੀ ਕੀਤੀ ਸੀ।

ਸੁਲੇਮਾਨੀ ਇਸੇ ਸਾਲ ਜਨਵਰੀ ‘ਚ ਬਗਦਾਦ ‘ਚ ਅਮਰੀਕੀ ਡ੍ਰੋਨ ਹਮਲੇ ‘ਚ ਮਾਰੇ ਗਏ ਸੀ।

ABOUT THE AUTHOR

...view details