ਹੈਦਰਾਬਾਦ : ਤਾਲਾਬਕਾਟਾ ਦੀ ਵਾਸੀ ਗੋਸੀਆ ਬੇਗਮ, ਜੋ ਕਿ ਪਿਛਲੇ 2 ਮਹੀਨਿਆਂ ਤੋਂ ਸਾਉਦੀ ਅਰਬ ਵਿੱਚ ਫ਼ਸੀ ਹੋਈ ਹੈ।
ਤੁਹਾਨੂੰ ਦੱਸ ਦਈਏ ਕਿ ਗੋਸੀਆ ਨੂੰ ਸ਼ਹਿਰ ਦੇ ਹੀ ਇੱਕ ਟ੍ਰੈਵਲ ਏਜੰਟ ਕੰਮ ਕਰਨ ਵਾਸਤੇ ਸਾਉਦੀ ਅਰਬ ਭੇਜਿਆ ਸੀ।
ਹੈਦਰਾਬਾਦ : ਤਾਲਾਬਕਾਟਾ ਦੀ ਵਾਸੀ ਗੋਸੀਆ ਬੇਗਮ, ਜੋ ਕਿ ਪਿਛਲੇ 2 ਮਹੀਨਿਆਂ ਤੋਂ ਸਾਉਦੀ ਅਰਬ ਵਿੱਚ ਫ਼ਸੀ ਹੋਈ ਹੈ।
ਤੁਹਾਨੂੰ ਦੱਸ ਦਈਏ ਕਿ ਗੋਸੀਆ ਨੂੰ ਸ਼ਹਿਰ ਦੇ ਹੀ ਇੱਕ ਟ੍ਰੈਵਲ ਏਜੰਟ ਕੰਮ ਕਰਨ ਵਾਸਤੇ ਸਾਉਦੀ ਅਰਬ ਭੇਜਿਆ ਸੀ।
ਇਸ ਸਬੰਧੀ ਗੋਸੀਆ ਦੀ ਭੈਣ ਰਹਿਮਤ ਬੇਗਮ ਦਾ ਕਹਿਣਾ ਹੈ ਕਿ ਮਾਰਚ ਵਿੱਚ ਇੱਕ ਔਰਤ ਅਤੇ 3 ਹੋਰ ਬੰਦੇ ਏਜੰਟ ਦੇ ਰੂਪ ਵਿੱਚ ਉਸਦੀ ਭੈਣ ਕੋਲ ਸਾਉਦੀ ਅਰਬ ਵਿੱਚ ਇੱਕ ਨੌਕਰੀ ਦਾ ਆਫ਼ਰ ਲੈ ਕੇ ਆਇਆ ਸੀ।
ਉਸ ਦੀ ਭੈਣ 14 ਮਾਰਚ, 2019 ਨੂੰ ਸਾਉਦੀ ਅਰਬ ਚਲੀ ਗਈ ਪਰ ਉਥੇ ਪਹੁੰਚਣ ਤੋਂ ਬਾਅਦ ਉਸ ਦਾ ਮਾਲਕ ਉਸ ਤੋਂ ਭਾਰੀ ਕੰਮ ਲੈਣ ਲੱਗ ਪਿਆ ਅਤੇ ਉਸ 'ਤੇ ਲਗਾਤਾਰ ਤਸ਼ੱਦਦ ਵੀ ਕਰਨ ਲੱਗ ਪਿਆ। ਇਥੋਂ ਤੱਕ ਕਿ ਉਸ ਨੂੰ ਖਾਣ ਲਈ ਰੋਟੀ ਅਤੇ ਪੀਣ ਲਈ ਪਾਣੀ ਵੀ ਨਹੀਂ ਦਿੱਤਾ ਜਾ ਰਿਹਾ।
ਰਹਿਮਤ ਨੇ ਭਾਰਤ ਦੀ ਵਿਦੇਸ਼ ਮਾਮਲਿਆਂ ਦੀ ਮੰਤਰੀ ਸੁਸ਼ਮਾ ਸਵਰਾਜ ਤੋਂ ਉਸਦੀ ਭੈਣ ਨੂੰ ਵਾਪਸ ਭਾਰਤ ਲਿਆਉਣ ਦੀ ਗੁਹਾਰ ਲਾਈ ਹੈ।