ਪੰਜਾਬ

punjab

ETV Bharat / international

ਕਾਬੁਲ ਤੋਂ ਉਡੇ ਅਮਰੀਕੀ ਫ਼ੌਜ ਦੇ ਜਹਾਜ਼ ਦੇ ਪਹੀਆਂ 'ਚ ਮਿਲੇ ਮਨੁੱਖੀ ਕੰਕਾਲ - ਅਫ਼ਗਾਨਿਸਤਾਨ ਛੱਡ

ਸੋਮਵਾਰ ਨੂੰ ਕਾਬੁਲ ਤੋਂ ਉਡਾਣ ਭਰਨ ਬਾਅਦ ਯੂਐਸ ਏਅਰਫੋਰਸ ਦਾ ਸੀ-17 ਜਹਾਜ਼ ਕਤਰ ਵਿੱਚ ਲੈਂਡ ਹੋਇਆ ਸੀ, ਜਿੱਥੇ ਏਅਰਕਰਾਫ਼ਟ ਦੇ ਪਹੀਆਂ 'ਤੇ ਮਨੁੱਖੀ ਸਰੀਰ ਦੇ ਕੰਕਾਲ ਦਿਖਾਈ ਦਿੱਤੇ ਹਨ। ਅਮਰੀਕਾ ਦੀ ਹਵਾਈ ਫ਼ੌਜ ਨੇ ਕਿਹਾ ਕਿ ਉਹ ਕਾਬੁਲ ਤੋਂ ਉਡੇ ਸੀ-17 ਜਹਾਜ਼ ਦੇ ਪਹੀਆਂ 'ਚੋਂ ਮਿਲੇ ਮਨੁੱਖੀ ਕੰਕਾਲ ਬਾਰੇ ਜਾਂਚ ਕਰ ਰਹੀ ਹੈ।

afgan
afgan

By

Published : Aug 18, 2021, 5:09 PM IST

ਵਾਸ਼ਿੰਗਟਨ:ਕਾਬੁਲ ਏਅਰਪੋਰਟ 'ਤੇ ਅਫ਼ਗਾਨਿਸਤਾਨ ਛੱਡ ਕੇ ਭੱਜਣ ਵਾਲਿਆਂ ਦੀ ਭੀੜ ਦੇ ਅਮਰੀਕੀ ਜਹਾਜ਼ ਦੇ ਪਹੀਆਂ 'ਤੇ ਬੈਠਣ ਦੇ ਵੀਡੀਓ ਵਾਇਰਲ ਹੋਈਆਂ ਸੀ। ਜਿਸ ਦੇ ਇੱਕ ਦਿਨ ਬਾਅਦ ਹੀ ਅਮਰੀਕੀ ਏਅਰਫੋਰਸ ਨੇ ਦੱਸਿਆ ਕਿ ਲੈਂਡਿੰਗ ਮਗਰੋਂ ਉਨ੍ਹਾਂ ਨੂੰ ਫੌਜੀ ਜਹਾਜ਼ ਦੇ ਪਹੀਆਂ 'ਤੇ ਮਨੁੱਖੀ ਕੰਕਾਲ ਮਿਲੇ ਹਨ।

ਸੋਮਵਾਰ ਨੂੰ ਕਾਬੁਲ ਤੋਂ ਉਡਾਣ ਭਰਨ ਬਾਅਦ ਯੂਐਸ ਏਅਰਫੋਰਸ ਦਾ ਸੀ-17 ਜਹਾਜ਼ ਕਤਰ ਵਿੱਚ ਲੈਂਡ ਹੋਇਆ ਸੀ, ਜਿੱਥੇ ਏਅਰਕਰਾਫ਼ਟ ਦੇ ਪਹੀਆਂ 'ਤੇ ਮਨੁੱਖੀ ਸਰੀਰ ਦੇ ਕੰਕਾਲ ਦਿਖਾਈ ਦਿੱਤੇ ਹਨ। ਅਮਰੀਕਾ ਦੀ ਹਵਾਈ ਫ਼ੌਜ ਨੇ ਕਿਹਾ ਕਿ ਉਹ ਕਾਬੁਲ ਤੋਂ ਉਡੇ ਸੀ-17 ਜਹਾਜ਼ ਦੇ ਪਹੀਆਂ 'ਚੋਂ ਮਿਲੇ ਮਨੁੱਖੀ ਕੰਕਾਲ ਬਾਰੇ ਜਾਂਚ ਕਰ ਰਹੀ ਹੈ।

ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਛੱਡਣ ਵਾਲਿਆਂ ਦੀ ਕਾਬੁਲ ਏਅਰਪੋਰਟ 'ਤੇ ਭੀੜ ਲੱਗੀ ਹੋਈ ਹੈ। ਇਸ ਤੋਂ ਪਹਿਲਾਂ ਇੱਕ ਹੋਰ ਦਿਲ ਦਹਿਲਾ ਦੇਣ ਵਾਲਾ ਵੀਡੀਓ ਵੀ ਸਾਹਮਣੇ ਆ ਚੁੱਕਾ ਹੈ, ਜਿਸ ਵਿੱਚ ਅਮਰੀਕੀ ਜਹਾਜ਼ ਦੇ ਟੇਕ ਆਫ਼ ਕਰਨ ਦੇ ਕੁਝ ਹੀ ਦੇਰ ਬਾਅਦ ਪਹੀਆਂ 'ਤੇ ਬੈਠੇ ਲੋਕ ਡਿੱਗਦੇ ਹੋਏ ਦਿਖਾਈ ਦੇ ਰਹੇ ਸਨ।

ਸੈਟਲਾਈਟ ਤਸਵੀਰਾਂ 'ਚ ਵੀ ਕਾਬੁਲ ਏਅਰਪੋਰਟ 'ਤੇ ਮਚੀ ਅਫ਼ੜਾ-ਤਫ਼ੜੀ ਸਾਫ਼ ਤੌਰ 'ਤੇ ਦਿਖਾਈ ਦੇ ਰਹੀ ਹੈ। ਇੱਥੇ ਇੱਕ ਪਾਸੇ ਜਿਥੇ ਹੋਰ ਦੇਸ਼ ਆਪਣੇ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢਣਾ ਚਾਹੁੰਦੇ ਹਨ ਤਾਂ ਦੂਜੇ ਤਾਲਿਬਾਰਨ ਦੇ ਇਤਿਹਾਸ ਦੇ ਡਰ ਤੋਂ ਹੁਣ ਹਜ਼ਾਰਾਂ ਅਫ਼ਗਾਨੀ ਵੀ ਦੇਸ਼ ਛੱਡ ਕੇ ਜਾਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ:ਅਮਰੀਕੀ ਫ਼ੌਜਾਂ ਕਾਬੁਲ ਹਵਾਈ ਅੱਡੇ 'ਤੇ ਤਾਲਿਬਾਨ ਨਾਲ ਕਰ ਰਹੀਆਂ ਹਨ ਤਾਲਮੇਲ: ਪੈਂਟਾਗਨ

ABOUT THE AUTHOR

...view details