ਤਹਿਰਾਨ: ਈਰਾਨ ਦੇ ਉੱਤਰੀ ਤਹਿਰਾਨ ਵਿੱਚ ਇੱਕ ਮੈਡੀਕਲ ਕਲੀਨਿਕ ਵਿੱਚ ਧਮਾਕਾ ਹੋਣ ਦੀਆਂ ਖਬਰਾਂ ਹਨ। ਜਾਣਕਾਰੀ ਮੁਤਾਬਕ ਧਮਾਕੇ 'ਚ ਘੱਟੋ ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ 6 ਜ਼ਖਮੀ ਹੋ ਗਏ ਹਨ। ਈਰਾਨ ਦੇ ਸਰਕਾਰੀ ਚੈਨਲ ਨੇ ਦੱਸਿਆ ਕਿ ਈਰਾਨ ਦੀ ਰਾਜਧਾਨੀ ਵਿੱਚ ਮੰਗਲਵਾਰ ਰਾਤ ਨੂੰ ਇੱਕ ਮੈਡੀਕਲ ਕਲੀਨਿਕ ਵਿੱਚ ਅੱਗ ਲੱਗ ਗਈ ਅਤੇ ਅੱਗ ਬੁਝਾਉਣ ਵਾਲੇ ਇਸ ਸਮੇਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਈਰਾਨ ਦੇ ਉੱਤਰੀ ਤਹਿਰਾਨ 'ਚ ਧਮਾਕਾ, 13 ਦੀ ਮੌਤ - Gas explosion
ਈਰਾਨ ਦੇ ਉੱਤਰੀ ਤਹਿਰਾਨ ਵਿੱਚ ਧਮਾਕਾ ਹੋਣ ਕਾਰਨ ਘੱਟੋ ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ 6 ਜ਼ਖਮੀ ਹੋ ਗਏ ਹਨ। ਇਹ ਧਮਾਕਾ ਇੱਕ ਮੈਡੀਕਲ ਕਲੀਨਿਕ ਵਿੱਚ ਹੋਇਆ ਹੈ।
ਤਹਿਰਾਨ ਦੇ ਐਮਰਜੈਂਸੀ ਸੇਵਾਵਾਂ ਦੇ ਮੁਖੀ ਪੇਮੈਨ ਸਬੇਰਿਅਨ ਨੇ ਕਿਹਾ ਕਿ ਇਹ ਹਾਦਸਾ ਸੰਭਵ ਤੌਰ 'ਤੇ ਗੈਸ ਕੈਪਸੂਲ ਦੇ ਧਮਾਕੇ ਕਾਰਨ ਹੋਇਆ ਸੀ। ਧਮਾਕੇ ਵਿੱਚ ਮਾਰੇ ਗਏ ਲੋਕਾਂ ਵਿੱਚ 10 ਔਰਤਾਂ ਅਤੇ 3 ਆਦਮੀ ਸ਼ਾਮਲ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਘਟਨਾ ਸਥਾਨ 'ਤੇ ਕਈ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਈਰਾਨ ਦੇ ਸਰਵਉੱਚ ਨੇਤਾ ਅਯਤੁੱਲਾ ਖਮਨੇਈ ਨੇ ਅਜੇ ਇਸ ਧਮਾਕੇ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ।
ਤਹਿਰਾਨ ਦੇ ਅੱਗ ਬੁਝਾਉ ਵਿਭਾਗ ਦੇ ਜਲਾਲ ਮਲੇਕੀ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਵਿੱਚ ਨੇੜਲੀਆਂ 2 ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਵੇਲੇ ਕਲੀਨਿਕ ਦੇ ਅੰਦਰ 25 ਕਰਮਚਾਰੀ ਸਨ ਅਤੇ ਉਨ੍ਹਾਂ ਨੇ ਮੁੱਖ ਤੌਰ 'ਤੇ ਸਰਜਰੀ ਅਤੇ ਡਾਕਟਰੀ ਜਾਂਚ ਨਾਲ ਕੰਮ ਕੀਤਾ ਸੀ। ਇਸ ਤੋਂ ਪਹਿਲਾ ਪਿਛਲੇ ਹਫਤੇ ਤਹਿਰਾਨ ਵਿੱਚ ਸੰਵੇਦਨਸ਼ੀਲ ਮਿਲਟਰੀ ਬੇਸ ਦੇ ਕੋਲ ਇੱਕ ਧਮਾਕਾ ਹੋਇਆ ਸੀ।