ਨਵੀਂ ਦਿੱਲੀ: ਈਰਾਨ ਦੇ ਪੂਰਵੀ ਅਜਰਬੈਜਾਨ ਪ੍ਰਾਂਤ ਵਿੱਚ ਰਿਕਟਰ ਪੈਮਾਨੇ ਉੱਤੇ 5.6 ਦੀ ਤੀਬਰਤਾ ਨਾਲ ਭੂਚਾਲ ਆਇਆ ਹੈ। ਇਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਅਤੇ 120 ਤੋਂ ਜ਼ਿਆਦਾ ਜ਼ਖਮੀ ਹੋ ਗਏ ਹਨ।
ਈਰਾਨ ਵਿੱਚ ਆਇਆ ਭੂਚਾਲ, 5 ਲੋਕਾਂ ਦੀ ਹੋਈ ਮੌਤ ਤੇ 120 ਤੋਂ ਜ਼ਿਆਦਾ ਜ਼ਖਮੀ
ਈਰਾਨ ਦੇ ਪੂਰਵੀ ਅਜਰਬੈਜਾਨ ਪ੍ਰਾਂਤ ਵਿੱਚ ਭੂਚਾਲ ਆਇਆ ਹੈ। ਇਸ ਦੀ ਤੀਬਰਤਾ 5.6 ਮਾਪੀ ਗਈ ਹੈ।
ਫ਼ੋਟੋ।
ਜਾਣਕਾਰੀ ਮੁਤਾਬਕ ਤਰਬੇਜ ਤੋਂ ਲਗਭਗ 120 ਕਿਲੋਮੀਟਰ ਦੂਰ ਭੂਚਾਲ ਦੀ ਗਹਿਰਾਈ 8 ਕਿਲੋਮੀਟਰ ਰਹੀ ਅਤੇ ਇਸ ਨੇ ਨੇੜਲੇ ਸ਼ਹਿਰ ਟਾਰਕ ਨੂੰ ਪ੍ਰਭਾਵਿਤ ਕੀਤਾ। ਭੂਚਾਲ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਹੌਲ ਹੈ ਅਤੇ ਡਰ ਕਾਰ ਸਾਰੇ ਸੜਕਾਂ ਉੱਤੇ ਆ ਗਏ ਹਨ।
ਭੂਚਾਲ ਇੰਨਾ ਜ਼ਬਰਦਸਤ ਸੀ ਕਿ ਈਰਾਨ ਅਤੇ ਤੁਰਕੀ ਤੱਕ ਇਸ ਦੇ ਝਟਕੇ ਮਹਿਸੂਸ ਕੀਤੇ ਗਏ। ਮੀਆਨੇਹ ਸ਼ਹਿਰ ਦੇ ਘੱਟੋ ਘੱਟ ਤਿੰਨ ਪਿੰਡਾਂ ਵਿੱਚ ਮਕਾਨਾਂ ਅਤੇ ਇਮਾਰਤਾਂ ਦਾ ਨੁਕਸਾਨ ਹੋਣ ਦੀ ਖ਼ਬਰ ਹੈ।