ਪੰਜਾਬ

punjab

ETV Bharat / international

ਤੁਰਕੀ ਭੂਚਾਲ: ਮੌਤਾਂ ਦੀ ਗਿਣਤੀ 70 ਨੂੰ ਪਾਰ, 961 ਲੋਕ ਜ਼ਖ਼ਮੀ - earthquake

ਤੁਰਕੀ ਦੀ ਆਫ਼ਤ ਅਤੇ ਐਮਰਜੈਂਸੀ ਪ੍ਰਬੰਧਨ ਅਥਾਰਟੀ ਦੇ ਅਨੁਸਾਰ, ਪੱਛਮੀ ਇਜ਼ਮਿਰ ਪ੍ਰਾਂਤ ਵਿੱਚ ਆਏ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 70 ਨੂੰ ਪਾਰ ਕਰ ਗਈ ਹੈ। ਤਾਜ਼ਾ ਅੰਕੜਿਆਂ ਦੇ ਅਨੁਸਾਰ, ਇਸ ਘਟਨਾ ਵਿੱਚ 73 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 961 ਜ਼ਖਮੀ ਹਨ।

ਫ਼ੋਟੋ
ਫ਼ੋਟੋ

By

Published : Nov 2, 2020, 7:58 AM IST

ਅੰਕਾਰਾ (ਤੁਰਕੀ): ਦੇ ਆਫ਼ਤ ਅਤੇ ਐਮਰਜੈਂਸੀ ਪ੍ਰਬੰਧਨ ਅਥਾਰਟੀ (ਏਐਫਏਡੀ) ਦੇ ਅਨੁਸਾਰ ਤੁਰਕੀ ਦੇ ਪੱਛਮੀ ਇਜ਼ਮਿਰ ਸੂਬੇ ਵਿੱਚ ਆਏ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵ4ਧ ਕੇ 73 ਹੋ ਗਈ ਹੈ।

ਏਐਫਏਡੀ ਨੇ ਇੱਕ ਬਿਆਨ ਵਿੱਚ ਕਿਹਾ, “ਤਾਜ਼ਾ ਅੰਕੜਿਆਂ ਅਨੁਸਾਰ 73 ਵਿਅਕਤੀਆਂ ਦੀ ਮੌਤ ਹੋ ਗਈ, 961 ਹੋਰ ਜ਼ਖਮੀ ਹੋ ਗਏ।

ਪਹਿਲਾਂ, ਇਹ ਦੱਸਿਆ ਗਿਆ ਸੀ ਕਿ ਸ਼ੁੱਕਰਵਾਰ ਦੇ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 69 ਸੀ, ਜਦੋਂ ਕਿ ਜ਼ਖਮੀਆਂ ਦੀ ਗਿਣਤੀ 949 ਸੀ।

ਤੁਰਕੀ ਦੇ ਵਾਤਾਵਰਣ ਅਤੇ ਸ਼ਹਿਰੀਕਰਨ ਮੰਤਰੀ ਮੂਰਤ ਕੁਰੁਮ ਦੇ ਅਨੁਸਾਰ ਭੂਚਾਲ ਨੇ 40 ਤੋਂ ਵੱਧ ਇਮਾਰਤਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਹੈ ਤੇ ਕਈ ਇਮਾਰਤਾਂ ਨੂੰ ਵਾਧੂ ਨੁਕਸਾਨ ਹੋਇਆ ਹੈ, ਜਦੋਂਕਿ ਇੱਕ ਹਜ਼ਾਰ ਤੋਂ ਵੱਧ ਇਮਾਰਤਾਂ ਨੂੰ ਅੰਸ਼ਕ ਤੌਰ ‘ਤੇ ਨੁਕਸਾਨ ਪਹੁੰਚਿਆ ਹੈ।

ABOUT THE AUTHOR

...view details