ਪੰਜਾਬ

punjab

ETV Bharat / international

ਕੈਰੇਬੀਅਨ ਦੇਸ਼ ਦੀ ਨਾਗਰਿਕਤਾ ਤੋਂ ਲੈ ਕੇ ਕਰਾਚੀ 'ਚ 'ਡੌਨ' ਨੇ ਖ਼ਰੀਦੀਆਂ ਕਈ ਜਾਇਦਾਦਾਂ - ਪਾਕਿਸਤਾਨ

ਸੰਯੁਕਤ ਰਾਸ਼ਟਰ ਨੂੰ ਸੌਂਪੇ ਗਏ ਇਸ ਡੋਜ਼ੀਅਰ ਤੋਂ ਖੁਲਾਸਾ ਹੋਇਆ ਹੈ ਕਿ ਦਾਊਦ ਦੇ ਅੱਠ ਪਤੇ, ਜਿਨ੍ਹਾਂ ਵਿੱਚ ਕਰਾਚੀ ਦੇ ਛੇ ਸਥਾਨ ਸਨ ਨੂੰ ਸੂਚੀਬੱਧ ਕੀਤਾ ਗਿਆ ਹੈ। ਹਾਲਾਂਕਿ ਪਾਕਿਸਤਾਨ ਨੇ ਇਨ੍ਹਾਂ ਅੱਠ ਪਤਿਆਂ ਵਿੱਚੋਂ ਸਿਰਫ਼ ਤਿੰਨ ਨੂੰ ਸਵੀਕਾਰਿਆ ਹੈ। ਉਸ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਰਾਹੀਂ ਕੈਰੇਬੀਅਨ ਆਈਲੈਂਡਜ਼ ਵਿੱਚ ਕਾਮਨਵੈੱਲਥ ਆਫ਼ ਡੋਮਿਨਿਕਾ ਦੇਸ਼ ਦਾ ਪਾਸਪੋਰਟ ਵੀ ਹਾਸਿਲ ਕੀਤਾ ਸੀ।

ਕੈਰੇਬੀਅਨ ਦੇਸ਼ ਦੀ ਨਾਗਰਿਕਤਾ ਤੋਂ ਲੈ ਕੇ ਕਰਾਚੀ 'ਚ 'ਡੌਨ' ਨੇ ਖ਼ਰੀਦੀਆਂ ਕਈ ਜਾਇਦਾਦਾਂ
ਕੈਰੇਬੀਅਨ ਦੇਸ਼ ਦੀ ਨਾਗਰਿਕਤਾ ਤੋਂ ਲੈ ਕੇ ਕਰਾਚੀ 'ਚ 'ਡੌਨ' ਨੇ ਖ਼ਰੀਦੀਆਂ ਕਈ ਜਾਇਦਾਦਾਂ

By

Published : Aug 25, 2020, 4:42 PM IST

ਨਵੀਂ ਦਿੱਲੀ: ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਨੇ ਕੈਰੇਬੀਅਨ ਦੇ ਖੂਬਸੂਰਤ ਵਿੰਡਵਾਰਡ ਆਈਲੈਂਡਜ਼ ਵਿੱਚ ਸਥਿਤ ਕਾਮਨਵੈੱਲਥ ਆਫ਼ ਡੋਮੀਨੀਕਾ (ਸੀਓਡੀ) ਦੇਸ਼ ਦਾ ਪਾਸਪੋਰਟ ਹਾਸਿਲ ਕੀਤਾ ਸੀ।

ਇਸ ਗੱਲ ਦਾ ਖੁਲਾਸਾ ਕਰਾਚੀ ਦੇ ਡੀ-ਕੰਪਨੀ ਦੇ ਕਿੰਗਪਿਨ 'ਤੇ ਭਾਰਤੀ ਖੁਫ਼ੀਆ ਏਜੰਸੀਆਂ ਦੁਆਰਾ ਤਿਆਰ ਕੀਤੇ ਗਏ ਨਵੇਂ ਡੋਜ਼ੀਅਰ ਵਿੱਚ ਕੀਤਾ ਗਿਆ, ਜਿਸ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਦਾਊਦ ਨੂੰ ਇਹ ਪਾਸਪੋਰਟ 80 ਹਜ਼ਾਰ ਤੋਂ ਘੱਟ ਆਬਾਦੀ ਵਾਲੇ ਇਸ ਦੇਸ਼ ਵਿੱਚ ਆਰਥਿਕ ਨਾਗਰਿਕ ਪ੍ਰੋਗਰਾਮ ਅਧੀਨ ਦਿੱਤਾ ਗਿਆ ਸੀ। ਇਸ ਤੋਂ ਬਾਅਦ, ਜਿਵੇਂ ਹੀ ਭਾਰਤ ਨੇ ਸੀਓਡੀ ਨੂੰ ਅਲਰਟ ਕੀਤਾ, ਡੌਨ ਦੇ ਕੈਰੇਬੀਅਨ ਸਹਿਯੋਗੀ ਨੇ ਭੱਜਣ ਦੀ ਯੋਜਨਾ ਬਣਾ ਲਈ।

ਦਾਊਦ ਦੇ ਅੱਠ ਪਤੇ, ਜਿਨ੍ਹਾਂ ਵਿੱਚ ਕਰਾਚੀ ਦੇ ਛੇ ਸਥਾਨ ਸਨ ਨੂੰ ਸੂਚੀਬੱਧ ਕੀਤਾ

ਸੰਯੁਕਤ ਰਾਸ਼ਟਰ ਨੂੰ ਸੌਂਪਿਆ ਗਿਆ ਇਹ ਡੋਜ਼ੀਅਰ ਕਰਾਚੀ ਵਿੱਚ ਦਾਊਦ ਦੇ ਅੱਠ ਪਤੇ ਸੂਚੀਬੱਧ ਕਰਦਾ ਹੈ, ਜਿਨ੍ਹਾਂ ਵਿੱਚ ਕਰਾਚੀ ਦੇ ਛੇ ਟਿਕਾਣੇ ਸ਼ਾਮਿਲ ਹਨ, ਹਾਲਾਂਕਿ ਪਾਕਿਸਤਾਨ ਨੇ ਇਨ੍ਹਾਂ ਅੱਠ ਪਤਿਆਂ ਵਿੱਚੋਂ ਸਿਰਫ਼ ਤਿੰਨ ਨੂੰ ਹੀ ਸਵੀਕਾਰਿਆ ਹੈ। ਇਹ ਪਤੇ ਕਲਿਫ਼ਟਨ ਦੇ ਵ੍ਹਾਈਟ ਹਾਊਸ, ਡਿਫੈਂਸ ਹਾਸਿੰਗ ਅਥਾਰਟੀ ਦੀ 30ਵੀਂ ਸਟ੍ਰੀਟ 'ਤੇ ਇੱਕ ਘਰ ਤੇ ਕਰਾਚੀ ਦੇ ਨੂਰਾਬਾਦ ਦੇ ਪਹਾੜੀ ਖੇਤਰ ਵਿੱਚ ਇੱਕ ਮਹਿਲਨੂਮਾ ਬੰਗਲੇ ਦੇ ਹਨ।

ਡੋਜ਼ੀਅਰ ਵਿੱਚ ਇੱਕ ਨਵਾਂ ਪਤਾ ਵੀ ਦੱਸਿਆ ਗਿਆ ਹੈ, ਜਿੱਥੇ ਦਾਊਦ ਨੇ ਕਰਾਚੀ ਦੇ ਕਲਿਫ਼ਟਨ ਖੇਤਰ ਵਿੱਚ ਮਿਹਰਾਨ ਚੌਕ ਵਿੱਚ ਇੱਕ ਪੂਰੀ ਮੰਜ਼ਲ ਖ਼ਰੀਦੀ ਹੈ। ਇਸ ਤੋਂ ਇਲਾਵਾ ਕਲਿਫ਼ਟਨ ਦੇ ਜ਼ਿਆਉਦੀਨ ਹਸਪਤਾਲ ਨੇੜੇ ਸ਼ੀਰੀਨ ਜਿਨਾਹ ਕਲੋਨੀ ਵਿੱਚ ਇੱਕ ਹੋਰ ਨਵਾਂ ਮਕਾਨ ਖ਼ਰੀਦਿਆ ਗਿਆ ਹੈ। ਦਰਅਸਲ, ਦਾਊਦ ਦੀ ਸਿਹਤ ਅਕਸਰ ਖ਼ਰਾਬ ਰਹਿੰਦੀ ਹੈ ਅਤੇ ਉਸਨੂੰ ਅਕਸਰ ਜ਼ਿਆਉਦੀਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਂਦਾ ਹੈ। ਦਾਊਦ ਨੇ ਇਸਲਾਮਾਬਾਦ ਵਿੱਚ ਪਾਸ਼ ਮਾਰਗਲਾ ਰੋਡ 'ਤੇ ਦੋ ਬੰਗਲੇ ਵੀ ਖ਼ਰੀਦੇ ਹਨ।

ਡੋਜ਼ੀਅਰ ਵਿੱਚ ਕਿਹਾ ਗਿਆ ਹੈ ਕਿ ਦਾਊਦ ਦਾ ਛੋਟਾ ਭਰਾ ਅਨੀਸ ਇਬਰਾਹਿਮ, ਜੋ ਡੀ-ਕੰਪਨੀ ਦੇ ਵਿੱਤੀ ਸਾਮਰਾਜ ਨੂੰ ਸੰਭਾਲਦਾ ਹੈ, ਕਲਿਫ਼ਟਨ ਰੋਡ ਦੇ ਬਲਾਕ 4 ਵਿੱਚ ਸਥਿਤ ਇੱਕ ਡੀਸੀ-13 ਬੰਗਲੇ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉੱਥੇ ਹੀ ਜੋ ਅੰਡਰਵਰਲਡ ਦੀਆਂ ਗਤੀਵਿਧੀਆਂ ਨੂੰ ਸੰਭਾਲਦਾ ਹੈ ਛੋਟਾ ਸ਼ਕੀਲ, ਡਿਫੈ਼ਂਸ ਅਥਾਰਟੀ ਖੇਤਰ ਵਿੱਚ ਰਹਿੰਦਾ ਹੈ। ਦਾ ਊਦ ਦੇ ਦੋ ਹੋਰ ਭਰਾ ਹੁਮਾਯੂੰ ਅਤੇ ਮੁਸਤਕਿਨ ਸਾਊਦੀ ਅਰਬ ਅਤੇ ਪਾਕਿਸਤਾਨ ਵਿਚਾਲੇ ਲਗਾਤਾਰ ਯਾਤਰਾ ਕਰਦੇ ਹਨ। ਹੁਮਾਯੂੰ ਡੀ-ਕੰਪਨੀ ਦੇ ਕੁਝ ਜਾਇਜ਼ ਕਾਰੋਬਾਰਾਂ ਦੀ ਦੇਖਭਾਲ ਕਰਦਾ ਹੈ ਅਤੇ ਜ਼ਿਆਦਾਤਰ ਕਰਾਚੀ ਵਿੱਚ ਰਹਿੰਦਾ ਹੈ।

ਡੋਜ਼ੀਅਰ ਤੋਂ ਪਤਾ ਲੱਗਦਾ ਹੈ ਕਿ ਡੀ-ਕੰਪਨੀ ਦੀਆਂ ਅੰਡਰਵਰਲਡ ਗਤੀਵਿਧੀਆਂ ਨਸ਼ਾ ਵੇਚਣ, ਫ਼ਾਇਰਿੰਗ, ਮਨੀ ਲਾਂਡਰਿੰਗ ਅਤੇ ਹਵਾਲਾ ਦੀਆਂ ਕਾਰਵਾਈਆਂ 'ਤੇ ਕੇਂਦਰਿਤ ਹਨ। ਦੁਨੀਆ ਦੇ ਚੋਟੀ ਦੇ ਦਸ ਅਪਰਾਧ ਸਮੂਹਾਂ ਵਿੱਚੋਂ ਇੱਕ, ਕੰਪਨੀ ਕੋਲ ਅਰਬਾਂ ਰੁਪਏ ਦੀ ਸਥਿਰ ਸੰਪਤੀ ਹੈ। ਡੀ-ਕੰਪਨੀ ਦੀ ਪਾਕਿਸਤਾਨ, ਯੂਏਈ, ਸਾਊਦੀ ਅਰਬ ਅਤੇ ਮਿਡਲ ਈਸਟ ਦੇ ਹੋਰ ਦੇਸ਼ਾਂ ਵਿੱਚ ਜਾਇਦਾਦ ਹੈ। ਉਹ ਦੁਬਈ ਤੋਂ ਕ੍ਰਿਕਟ ਵਿੱਚ ਸੱਟੇਬਾਜ਼ੀ ਦਾ ਸਿੰਡੀਕੇਟ ਵੀ ਚਲਾਉਂਦਾ ਹੈ।

ਇਹ ਇਸਦੇ ਅੱਤਵਾਦੀ ਨੈਟਵਰਕ ਬਾਰੇ ਵੀ ਜੱਗਜਾਹਰ ਹੈ। ਦਾਊਦ 1993 ਦੇ ਮੁੰਬਈ ਧਮਾਕਿਆਂ ਦਾ ਮਾਸਟਰਮਾਈਂਡ ਸੀ। ਇਸ ਤੋਂ ਇਲਾਵਾ ਉਸਦਾ ਨਾਮ ਕਈ ਹੋਰ ਹਮਲਿਆਂ ਵਿੱਚ ਵੀ ਆਇਆ ਸੀ, ਜਿਸ ਵਿੱਚ 2008 ਦੇ ਮੁੰਬਈ ਹਮਲੇ ਸ਼ਾਮਿਲ ਸਨ। ਜਿਸ ਕਾਰਨ ਭਾਰਤ ਅਤੇ ਅਮਰੀਕੀ ਸਰਕਾਰਾਂ ਨੇ 2003 ਵਿੱਚ ਦਾਊਦ ਨੂੰ 'ਗਲੋਬਲ ਅੱਤਵਾਦੀ' ਐਲਾਨ ਦਿੱਤਾ ਸੀ। ਇੰਨਾਂ ਹੀ ਨਹੀਂ, ਯੂਐਸ ਦੇ ਖਜ਼ਾਨਾ ਵਿਭਾਗ ਨੇ ਵੀ ਦਾਊਦ ਨੂੰ ਅੱਤਵਾਦੀ ਦੱਸਿਆ ਹੈ।

ABOUT THE AUTHOR

...view details