ਵਾਸ਼ਿੰਗਟਨ/ਬੀਜਿੰਗ: ਚੀਨ (China) ਤੇਜ਼ੀ ਨਾਲ ਆਪਣੇ ਪ੍ਰਮਾਣੂ ਹਥਿਆਰਾਂ (Nuclear weapons) ਦੇ ਭੰਡਾਰ ਨੂੰ ਵਧਾ ਰਿਹਾ ਹੈ ਅਤੇ 2030 ਤੱਕ ਉਸ ਕੋਲ ਮੌਜੂਦ ਪ੍ਰਮਾਣੂ ਹਥਿਆਰਾਂ (Nuclear weapons) ਦੀ ਗਿਣਤੀ ਘੱਟੋ-ਘੱਟ 1000 ਤੱਕ ਪਹੁੰਚ ਸਕਦੀ ਹੈ। ਪੈਂਟਾਗਨ (Pentagon) ਦੀ ਇੱਕ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ ਚੀਨ (China) ਆਪਣੇ ਜ਼ਮੀਨੀ, ਸਮੁੰਦਰੀ ਅਤੇ ਹਵਾ 'ਤੇ ਆਧਾਰਿਤ ਪ੍ਰਮਾਣੂ ਸਮਰੱਥਾ ਪ੍ਰਣਾਲੀਆਂ ਦੀ ਗਿਣਤੀ ਵਧਾ ਰਿਹਾ ਹੈ ਅਤੇ ਆਪਣੀ ਪਰਮਾਣੂ ਸ਼ਕਤੀ ਨੂੰ ਵਧਾਉਣ ਲਈ ਜ਼ਰੂਰੀ ਬੁਨਿਆਦੀ ਢਾਂਚਾ ਬਣਾ ਰਿਹਾ ਹੈ। ਇਹ ਰਿਪੋਰਟ ਅਜਿਹੇ ਸਮੇਂ 'ਚ ਆਈ ਹੈ ਜਦੋਂ ਤਾਈਵਾਨ ਸਮੇਤ ਕਈ ਮੁੱਦਿਆਂ 'ਤੇ ਅਮਰੀਕਾ (USA) ਅਤੇ ਚੀਨ (China) ਵਿਚਾਲੇ ਸਬੰਧਾਂ 'ਚ ਤਣਾਅ ਹੈ।
ਪੈਂਟਾਗਨ (Pentagon) ਦਾ ਨਵਾਂ ਅਨੁਮਾਨ ਪਿਛਲੇ ਸਾਲ ਦੀ ਰਿਪੋਰਟ ਤੋਂ ਬਹੁਤ ਜ਼ਿਆਦਾ ਹੈ, ਕਿਉਂਕਿ ਇਸ ਨੇ ਕਿਹਾ ਹੈ ਕਿ ਬੀਜਿੰਗ (Beijing) ਦੇ ਪ੍ਰਮਾਣੂ ਹਥਿਆਰ ਇੱਕ ਦਹਾਕੇ ਦੇ ਅੰਦਰ 400 ਦੇ ਕਰੀਬ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ ਚੀਨ ਅਤਿ-ਆਧੁਨਿਕ ਰਿਐਕਟਰ ਅਤੇ ਰੀਪ੍ਰੋਸੈਸਿੰਗ ਸੁਵਿਧਾਵਾਂ ਬਣਾ ਕੇ ਪਲੂਟੋਨੀਅਮ ਬਣਾਉਣ ਅਤੇ ਵੱਖ ਕਰਨ ਦੀ ਆਪਣੀ ਸਮਰੱਥਾ ਵਧਾ ਰਿਹਾ ਹੈ ਅਤੇ ਇਸ ਰਾਹੀਂ ਆਪਣੀ ਪਰਮਾਣੂ ਸ਼ਕਤੀ ਦੇ ਵਿਸਥਾਰ ਵਿੱਚ ਸਹਿਯੋਗ ਲੈ ਰਿਹਾ ਹੈ।