ਹੈਦਰਾਬਾਦ: ਤਾਲਿਬਾਨ ਨੇ ਅਜੇ ਕਾਬੁਲ 'ਤੇ ਕਬਜੇ ਉਪਰੰਤ ਅਫਗਾਨਿਸਤਾਨ ਵਿੱਚ ਸਰਕਾਰ ਨਹੀਂ ਬਣਾਈ ਹੈ ਪਰ ਚੀਨ ਮਾਨਤਾ ਦੇਣ ਦੇ ਲਈ ਉਤਸੁਕ ਹੈ। ਚੀਨ ਨੇ ਆਪਣੇ ਬਿਆਨ ਵਿਚ ਤਾਲਿਬਾਨ ਦੇ ਨਾਲ ਤਾਲਮੇਲ ਦੀ ਸ਼ੁਹਿੱਰਦਤਾ ਵੀ ਜਿਤਾ ਦਿੱਤੀ ਹੈ। ਹਾਲਾਂਕਿ ਤਾਲਿਬਾਨ ਨੂੰ ਕੂਟਨੀਤਕ ਮਾਨਤਾ ਨੂੰ ਲੈ ਕੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜ਼ਿਆਨ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿੱਚ ਸਰਕਾਰ ਬਣਨ ਤੋ ਬਾਅਦ ਹੀ ਉਨ੍ਹਾਂ ਦਾ ਦੇਸ਼ ਇਸ ਬਾਰੇ ਫੈਸਲਾ ਕਰੇਗਾ।
ਅਫਗਾਨਿਸਤਾਨ ਹੁਣ ਚੀਨ ਦੇ ਲਈ ਖੁੱਲ੍ਹਾ ਮੈਦਾਨ ਹੈ, ਕੋਈ ਨਹੀਂ ਹੈ ਟੋਕਣ ਵਾਲਾ: ਤਾਲਿਬਾਨ ਦੇ ਪ੍ਰਤੀ ਚੀਨ ਦੀ ਹਮਦਰਦੀ ਦੇ ਕਈ ਆਰਥਕ ਤੇ ਸਮਾਜਕ ਕਾਰਣ ਹਨ। ਪਿਛਲੇ 20 ਸਾਲਾਂ ਤੱਕ ਅਮਰੀਕਾ ਅਫਗਾਨਿਸਤਾਨ ਵਿੱਚ ਪਹਿਰੇਦਾਰੀ ਕਰ ਰਿਹਾ ਸੀ। ਹਾਮਿਦ ਕਰਜਈ ਅਤੇ ਅਸਰਫ ਗਨੀ ਦੀ ਸਰਕਾਰ ਵਿੱਚ ਅਮਰੀਕੀ ਡਿਪਲੋਮੈਸੀ ਦਾ ਦਖਲ ਸੀ। ਉਥੇ ਅਮਰੀਕੀ ਫੌਜ ਦੀ ਮੌਜੂਦਗੀ ਨਾਲ ਵੀ ਚੀਨ ਪ੍ਰੇਸ਼ਾਨ ਸੀ। ਅਫਗਾਿਸਤਾਨ ਹੁਣ ਚੀਨ ਦੇ ਲਈ ਯੂਰਪ ਅਤੇ ਅਮਰੀਕੀ ਦੇਸ਼ਾਂ ਦੇ ਪ੍ਰਭਾਵ ਤੋਂ ਮੁਕਤ ਖੁੱਲ੍ਹਾ ਦੇਸ਼ ਹੈ, ਜਿੱਥੇ ਉਹ ਨਿਵੇਸ਼ ਦੀ ਬਦੌਲਤ ਅਰਬਾਂ ਡਾਲਰ ਦੇ ਕੁਦਰਤੀ ਸਰੋਤਾੰ ‘ਤੇ ਕਬਜਾ ਕਰ ਸਕਦਾ ਹੈ। ਇਸ ਤੋਂ ਇਲਾਵਾ ਚੀਨ ਦੀ ਪਹੁੰਚ ਕੇਂਦਰੀ ਏਸ਼ੀਆ ਵਿੱਚ ਹੋ ਜਾਏਗੀ, ਜਿੱਥੇ ਉਹ ਆਪਣੀ ਜਰੂਰਤਾਂ ਦੇ ਹਿਸਾਬ ਨਾਲ ਵੱਡੇ ਪੱਧਰ ‘ਤੇ ਢਾਂਚਾ ਵਿਕਸਤ ਕਰ ਸਕਦਾ ਹੈ।
ਜਮਹੂਰੀ ਅਫਗਾਨਿਸਤਾਨ ਨਾਲ ਚੀਨ ਨੇ ਨਿਵੇਸ਼ ਦੇ ਲਈ ਤਿੰਨ ਵੱਡੇ ਸਮਝੌਤੇ ਕੀਤੇ ਸੀ ਪਰ ਉਸ ‘ਤੇ ਅਮਲ ਨਹੀਂ ਕਰ ਸਕਿਆ ਸੀ। ਉਸ ਦੀ ਸਾਰੀਆਂ ਯੋਜਨਾਵਾਂ ਰੁਕੀਆਂ ਹੋਈਆਂ ਹਨ। ਰੇਲਵੇ ਲਾਈਨ, ਬਿਜਲੀ ਸਟੇਸ਼ਨ ਅਤੇ ਰਿਫਾਈਨਰੀ ਜਹੀਆਂ ਚਿਰਕਾਲੀ ਯੋਜਨਾਵਾਂ ‘ਤੇ ਠੋਸ ਕੰਮ ਸ਼ੁਰੂ ਨਹੀੰ ਕੀਤਾ। 2007 ਵਿੱਚ ਮੈਟਲਰਜੀਕਲ ਕਾਰਪੋਰੇਸ਼ਨ ਆਫ ਚਾਈਨਾ ਅਤੇ ਜਿਆਂਗਸ਼ੀ ਕੌਪਰ ਨੇ ਮੈਸ ਅਨਾਇਕ ਖੇਤਰ ਵਿੱਚ ਤਾਂਬੇ ਦੀ ਖਦਾਨ ਦੇ ਵਿਕਾਸ ਅਤੇ ਦੋਹਣ ਦੇ ਲਈ ਸਭ ਤੋਂ ਵੱਧ ਬੋਲੀ ਲਗਾ ਕੇ 30 ਸਾਲ ਦੇ ਲਈ ਟੈਂਡਰ ਹਾਸਲ ਕੀਤਾ ਸੀ। ਇਹ ਖਦਾਨ ਕਾਬੁਲ ਤੋਂ ਸਿਰਫ 25 ਮੀਲ ਦੂਰ ਹੈ ਅਤੇ ਤਾਲਿਬਾਨ ਨੇ ਚੀਨ ‘ਤੇ ਹਮਲਾ ਨਾ ਕਰਨ ਦਾ ਵਾਅਦਾ ਕੀਤਾ ਸੀ। ਇਸ ਦੇ ਬਾਵਜੂਦ ਚੀਨ ਨੇ ਇਸ ਨੂੰ ਚਲਾਉਣਾ ਬੰਦ ਕਰ ਦਿੱਤਾ।
2007 ਵਿੱਚ ਜਦੋੰ 2.83 ਬੀਲੀਅਨ ਡਾਲਰ ਦੇ ਇਸ ਸੌਦੇ ‘ਤੇ ਹਸਤਾਖਰ ਕੀਤੇ ਗਏ ਸੀ, ਉਦੋਂ ਤੋਂ ਅਫਗਾਨਿਸਤਾਨ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ ਮੰਨਿਆ ਜਾਂਦਾ ਹੈ। ਪੁਰਾਣੇ ਕਰਾਰ ਦੇ ਮੁਤਾਬਕ ਹੁਣ ਚੀਨ ਨੂੰ ਇਸ ਖਦਾਨ ‘ਤੇ ਕੰਮ ਕਰਨ ਦੇ ਲਈ ਸਿਰਫ 14 ਸਾਲ ਦਾ ਸਮਾਂ ਮਿਲੇਗਾ, ਜਿਸ ਵਿੱਚ ਇਸ ਵੱਡੇ ਨਿਵੇਸ਼ ਦੇ ਹਿਸਾਬ ਨਾਲ ਘੱਟ ਆਮਦਨੀ ਹੋਵੇਗੀ। ਮਾਹਰ ਮੰਨਦੇ ਹਨ ਕਿ ਚੀਨ ਹੁਣ ਤਾਲਿਬਾਨ 2.0 ਨਾਲ ਨਵੇਂ ਸਿਰੇ ਤੋਂ ਗੱਲਬਾਤ ਕਰੇਗਾ।
ਅਫਗਾਨਿਸਤਾਨ ਦੇ ਅਰਬਾਂ ਦੇ ਮਿਨਰਲ ‘ਤੇ ਚੀਨ ਦੀ ਨਜਰ: ਚੀਨ ਦੀ ਨਜਰ ਅਫਗਾਨਿਸਤਾਨ ਦੇ ਮਿਨਲਰ ਸਰੋਤਾਂ ‘ਤੇ ਹੈ। ਮੀਡੀਆ ਰੀਪੋਰਟਾਂ ਮੁਤਾਬਕ, ਅਮਰੀਕੀ ਜਿਓਲਾਜੀਕਲ ਸਰਵੇ ਤੋਂ ਬਾਅਦ ਖਣਿੱਜ ਖਜਾਨੇ ਦੀ ਅਨੁਮਾਨਤ ਕੀਮਤ 3 ਟ੍ਰੀਲੀਅਨ ਡਾਲਰ ਆਂਕੀ ਗਈ ਸੀ, ਜਿਸ ਵਿੱਚੋੰ 420 ਬੀਲੀਅਨ ਡਾਲਰ ਕੀਮਤ ਦਾ ਲੋਹ ਅਯਸਕ ਹੈ। 274 ਬੀਲੀਅਨ ਡਾਲਰ ਦੇ ਤਾਂਬੇ ਦਾ ਭੰਡਾਰ ਵੀ ਹੈ। ਖਣਿੱਜ ਖਜਾਨੇ ਿਵਚ 25 ਬੀਲੀਅਨ ਡਾਲਰ ਦਾ ਸੋਨਾ, 81 ਬੀਲੀਅਨ ਡਾਲਰ ਦਾ ਨਾਈਓਬੀਅਮ ਅਤੇ 50 ਬੀਲੀਅਨ ਡਾਲਰ ਦਾ ਕੋਬਾਲਟ ਵੀ ਸ਼ਾਮਲ ਹੈ। ਤਾਲਿਬਾਨ 2.0 ਦੇ ਦੌਰਾਨ ਚੀਨ ਅਤੇ ਰੂਸ ਅਜਿਹੇ ਦੇਸ਼ ਹੋਣਗੇ, ਜਿਹਡ਼ੇ ਆਪਣੇ ਸਬੰਧਾਂ ਦੀ ਬਦੌਲਤ ਇਸ ਦੇ ਵਿਕਾਸ ਅਤੇ ਦੋਹਣ ਕਰਨ ਦੀ ਸਮਰੱਥਾ ਰੱਖਦੇ ਹਨ। ਯੂਰਪੀ ਦੇਸ਼ਾਂ ਦੇ ਵਪਾਰ ਦੇ ਪੱਧਰ ਤੱਕ ਪੁੱਜਣ ਤੋਂ ਪਹਿਲਾਂ ਤਾਲਿਬਾਨੀ ਸ਼ਾਸਨ ਨੂੰ ਮੰਜੂਰ ਦੇਣੀ ਹੋਵੇਗੀ।