ਪੰਜਾਬ

punjab

ਫਾਈਜ਼ਰ ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇਣ ਲਈ ਬਹਿਰੀਨ ਬਣਿਆ ਦੂਸਰਾ ਦੇਸ਼

By

Published : Dec 5, 2020, 8:44 PM IST

ਬ੍ਰਿਟੇਨ ਤੋਂ ਬਾਅਦ, ਬਹਿਰੀਨ ਨੇ ਫਾਰਮਾਸਿਊਟੀਕਲ ਨਿਰਮਾਤਾ ਫਾਈਜ਼ਰ ਅਤੇ ਇਸਦੇ ਜਰਮਨ ਸਾਥੀ ਬਿਓਨਟੈਕ ਵੱਲੋਂ ਵਿਕਸਤ ਕੀਤੇ ਕੋਵਿਡ -19 ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਰਸਮੀ ਤੌਰ 'ਤੇ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਨਾਲ, ਬਹਿਰੀਨ ਫਾਈਜ਼ਰ ਦੀ ਵਰਤੋਂ ਦੀ ਆਗਿਆ ਦੇਣ ਵਾਲਾ ਦੂਜਾ ਦੇਸ਼ ਬਣ ਗਿਆ ਹੈ।

ਫਾਈਜ਼ਰ ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇਣ ਲਈ ਬਹਿਰੀਨ ਬਣਿਆ ਦੂਸਰਾ ਦੇਸ਼
ਫਾਈਜ਼ਰ ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇਣ ਲਈ ਬਹਿਰੀਨ ਬਣਿਆ ਦੂਸਰਾ ਦੇਸ਼

ਦੁਬਈ: ਬ੍ਰਿਟੇਨ ਤੋਂ ਬਾਅਦ ਬਹਿਰੀਨ ਦੁਨੀਆ ਦਾ ਦੂਜਾ ਦੇਸ਼ ਬਣ ਗਿਆ ਹੈ ਜੋ ਫਾਰਮਾਸਿਊਟੀਕਲ ਨਿਰਮਾਤਾ ਫਾਈਜ਼ਰ ਅਤੇ ਇਸ ਦੇ ਜਰਮਨ ਭਾਈਵਾਲ ਬਿਓਨਟੈਕ ਵੱਲੋਂ ਵਿਕਸਤ ਕੀਤੇ ਗਏ ਕੋਵਿਡ -19 ਟੀਕੇ ਦੀ ਸੰਕਟਕਾਲੀ ਵਰਤੋਂ ਨੂੰ ਰਸਮੀ ਤੌਰ 'ਤੇ ਮਨਜ਼ੂਰੀ ਦੇਵੇਗਾ।ਬਹਿਰੀਨ ਦੀ ਅਧਿਕਾਰਤ ਸੰਚਾਰ ਏਜੰਸੀ ਨੇ ਸ਼ੁੱਕਰਵਾਰ ਰਾਤ ਨੂੰ ਇਸ ਦਾ ਐਲਾਨ ਕੀਤਾ।

ਏਜੰਸੀ ਨੇ ਕਿਹਾ, ‘ਉਪਲਬਧ ਅੰਕੜਿਆਂ ਦੇ ਪੂਰੀ ਤਰ੍ਹਾਂ ਵਿਸ਼ਲੇਸ਼ਣ ਅਤੇ ਸਮੀਖਿਆ ਤੋਂ ਬਾਅਦ, ਬਹਿਰੀਨ ਦੀ ਸਿਹਤ ਰੈਗੂਲੇਟਰੀ ਏਜੰਸੀ ਨੇ ਇਸ ਦੇ ਸੰਕਟਕਾਲੀ ਵਰਤੋਂ ਦੀ ਮਨਜ਼ੂਰੀ ਦੇ ਦਿੱਤੀ ਹੈ।’ ਹਾਲਾਂਕਿ, ਬਹਿਰੀਨ ਨੇ ਇਹ ਨਹੀਂ ਦੱਸਿਆ ਕਿ ਇਸ ਟੀਕੇ ਦੀਆਂ ਕਿੰਨੀਆਂ ਖੁਰਾਕਾਂ ਖਰੀਦੀਆਂ ਗਈਆਂ ਹਨ ਅਤੇ ਇਹ ਟੀਕਾ ਕਦੋਂ ਸ਼ੁਰੂ ਹੋਵੇਗਾ। ਬਹਿਰੀਨ ਦੇ ਅਧਿਕਾਰੀਆਂ ਨੇ ਐਸੋਸੀਏਟਡ ਪ੍ਰੈਸ ਦੇ ਸਵਾਲ ਦਾ ਤੁਰੰਤ ਜਵਾਬ ਨਹੀਂ ਦਿੱਤਾ।

ਫਾਈਜ਼ਰ ਨੇ ਬਾਅਦ ਵਿੱਚ ਰਿਪੋਰਟ ਦਿੱਤੀ ਕਿ ਵਿਕਰੀ ਸਮਝੌਤਾ, ਜਿਸ ਵਿੱਚ ਟੀਕਾ ਸਪਲਾਈ ਅਤੇ ਬਹਿਰੀਨ ਨੂੰ ਖੁਰਾਕਾਂ ਸ਼ਾਮਲ ਹਨ, ਗੁਪਤ ਹੈ ਅਤੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਮਹੱਤਵਪੂਰਣ ਗੱਲ ਇਹ ਹੈ ਕਿ ਬਹਿਰੀਨ ਪਹਿਲਾਂ ਹੀ ਚੀਨ ਵੱਲੋਂ ਬਣੇ ਟੀਕੇ 'ਸਾਈਨੋਫਾਰਮ' ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਚੁੱਕੀ ਹੈ ਅਤੇ ਹੁਣ ਤੱਕ 6,000 ਲੋਕਾਂ ਦੇ ਇਹ ਟੀਕੇ ਲਾਏ ਜਾ ਚੁੱਕੇ ਹਨ।

ABOUT THE AUTHOR

...view details