ਪੰਜਾਬ

punjab

ETV Bharat / international

ਸਵੈ-ਰੱਖਿਆ ਵਿੱਚ ਅਮਰੀਕੀ ਬਲਾਂ 'ਤੇ ਹਮਲਾ, ਸੁਲੇਮਾਨੀ ਦੇ ਕਤਲ ਦਾ ਬਦਲਾ ਪੂਰਾ ਹੋਇਆ: ਈਰਾਨ - revenge for Suleimani murder

ਅਮਰੀਕੀ ਬਲਾਂ ਦੇ ਹਮਲੇ ਤੋਂ ਬਾਅਦ ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਹਮਲੇ ਨੂੰ ਸਵੈ-ਰੱਖਿਆ ਵਿੱਚ ਚੁੱਕਿਆ ਹੋਇਆ ਕਦਮ ਦੱਸਿਆ।

revenge for Suleimani murder
ਫ਼ੋਟੋ

By

Published : Jan 8, 2020, 1:33 PM IST

ਤਹਿਰਾਨ: ਅਮਰੀਕੀ ਬਲਾਂ 'ਤੇ ਕੀਤੇ ਹਮਲੇ ਤੇ ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ ਨੇ ਬਿਆਨ ਦਿੱਤਾ। ਇਸ ਬਿਆਨ 'ਚ ਉਨ੍ਹਾਂ ਨੇ ਕਿਹਾ ਕਿ ਇਹ ਹਮਲਾ ਸਵੈ-ਰੱਖਿਆ ਲਈ ਕੀਤਾ ਗਿਆ ਸੀ। ਇਸ ਨਾਲ ਹੀ ਉਨ੍ਹਾਂ ਕਿਹਾ ਕਿ ਅਮਰੀਕੀ ਹਵਾਈ ਹਮਲੇ ਵਿੱਚ ਮਰੇ ਕਾਸਿਮ ਸੁਲੇਮਾਨੀ ਦੇ ਕਤਲ ਦਾ ਵੀ ਬਦਲਾ ਪੂਰਾ ਹੋ ਗਿਆ।

ਇਸ ਦੌਰਾਨ ਜ਼ਰੀਫ ਨੇ ਟਵੀਟ ਕੀਤਾ ਕਿ, 'ਈਰਾਨ ਨੇ ਇਹ ਕਦਮ ਸਵੈ-ਰੱਖਿਆ ਵਜੋਂ ਚੁੱਕਿਆ ਸੀ ਅਤੇ ਇਸ ਕਦਮ ਨਾਲ ਸੁਲੇਮਾਨੀ ਦੇ ਕਤਲ ਦਾ ਬਦਲਾ ਪੂਰਾ ਹੋ ਗਿਆ।'

ਉਨ੍ਹਾਂ ਕਿਹਾ ਕਿ ਇਸ ਹਮਲੇ ਵਿੱਚ ਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੋਂ ਨਾਗਰਿਕਾਂ ਅਤੇ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਕਾਇਰਤਾਪੂਰਨ ਫੌਜੀ ਹਮਲਾ (ਅਮਰੀਕਾ ਵੱਲੋਂ) ਕੀਤਾ ਗਿਆ।

ਫ਼ੋਟੋ

ਉਨ੍ਹਾਂ ਕਿਹਾ ਕਿ, ‘ਅਸੀਂ ਤਣਾਅ ਜਾਂ ਯੁੱਧ ਨੂੰ ਵਧਾਉਣਾ ਨਹੀਂ ਚਾਹੁੰਦੇ ਪਰ ਕਿਸੇ ਵੀ ਹਮਲੇ ਤੋਂ ਆਪਣੇ ਆਪ ਦੀ ਰੱਖਿਆ ਤਾਂ ਕਰਾਂਗਾ।

ABOUT THE AUTHOR

...view details