ਕਾਬੁਲ/ਨਵੀਂ ਦਿੱਲੀ:ਸੰਯੁਕਤ ਅਰਬ ਅਮੀਰਾਤ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ (Ashraf Ghani in UAE) ਅਤੇ ਉਨ੍ਹਾਂ ਦਾ ਪਰਿਵਾਰ ਹੁਣ ‘ਮਾਨਵਤਾ ਦੇ ਆਧਾਰ’ ਤੇ ਯੂਏਈ ਵਿੱਚ ਹਨ। ਹਾਲਾਂਕਿ, ਯੂਏਈ ਦੀ ਸਰਕਾਰੀ ਸਮਾਚਾਰ ਏਜੰਸੀ 'ਡਬਲਯੂਏਐਮ' ਦੁਆਰਾ ਬੁੱਧਵਾਰ ਨੂੰ ਦਿੱਤੇ ਗਏ ਬਿਆਨ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਗਨੀ ਯੂਏਈ ਵਿੱਚ ਕਿੱਥੇ ਸੀ।
ਯੂਏਈ ਦੇ ਇਸ ਐਲਾਨ ਤੋਂ ਬਾਅਦ ਅਸ਼ਰਫ ਗਨੀ ਨੇ ਅਫਗਾਨਿਸਤਾਨ ਦੇ ਲੋਕਾਂ ਲਈ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ, ਜਿਸ ਵਿਚ ਗਨੀ ਨੇ ਕਿਹਾ ਹੈ ਕਿ ਉਹ ਸੁਰੱਖਿਆ ਅਧਿਕਾਰੀਆਂ ਦੀ ਸਲਾਹ 'ਤੇ ਦੇਸ਼ ਛੱਡ ਕੇ ਗਏ ਹਨ। ਸਾਬਕਾ ਅਫਗਾਨ ਰਾਸ਼ਟਰਪਤੀ ਨੇ ਕਿਹਾ ਕਿ ਉਸਨੇ ਕਤਲੇਆਮ ਤੋਂ ਬਚਣ ਲਈ ਦੇਸ਼ ਛੱਡਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਗਨੀ ਨੇ ਨਕਦੀ ਲੈ ਕੇ ਭੱਜਣ ਦੀਆਂ ਖਬਰਾਂ ਨੂੰ ਬੇਬੁਨਿਆਦ ਦੱਸਿਆ ਹੈ।
ਮੀਡੀਆ ਰਿਪੋਰਟਾਂ ਦੇ ਅਨੁਸਾਰ ਗਨੀ ਨੇ ਇੱਕ ਵੀਡੀਓ ਸੰਦੇਸ਼ ਵਿੱਚ ਦੇਸ਼ ਨੂੰ ਸਥਿਰ ਕਰਨ ਲਈ ਤਾਲਿਬਾਨ ਅਤੇ ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਦੇ ਵਿੱਚ ਹਾਲ ਹੀ ਵਿੱਚ ਹੋਈ ਗੱਲਬਾਤ ਦਾ ਸਮਰਥਨ ਕੀਤਾ ਹੈ। ਗਨੀ ਨੇ ਕਿਹਾ, ਮੈਂ ਨਹੀਂ ਚਾਹੁੰਦਾ ਸੀ ਕਿ ਕਾਬੁਲ ਵਿੱਚ ਕਤਲੇਆਮ ਸ਼ੁਰੂ ਹੋਵੇ ਜਿਵੇਂ ਸੀਰੀਆ ਅਤੇ ਯਮਨ ਵਿੱਚ ਹੋਇਆ ਸੀ, ਇਸ ਲਈ ਮੈਂ ਕਾਬੁਲ ਨੂੰ ਛੱਡਣ ਦਾ ਫੈਸਲਾ ਕੀਤਾ।
ਅਫਗਾਨਿਸਤਾਨ ਦੇ ਸਾਬਕਾ ਸਾਬਕਾ ਰਾਸ਼ਟਰਪਤੀ ਗਨੀ ਨੇ ਕਿਹਾ, ਜੇਕਰ ਮੈਂ ਅਫਗਾਨਿਸਤਾਨ ਦਾ ਰਾਸ਼ਟਰਪਤੀ ਰਹਿੰਦਾ ਤਾਂ ਲੋਕਾਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਜਾਣਾ ਸੀ ਅਤੇ ਇਹ ਸਾਡੇ ਇਤਿਹਾਸ ਦੀ ਇੱਕ ਭਿਆਨਕ ਤਬਾਹੀ ਹੁੰਦੀ। ਮੈਂ ਸਨਮਾਨਜਨਕ ਮੌਤ ਤੋਂ ਨਹੀਂ ਡਰਦਾ, ਅਤੇ ਅਫਗਾਨਿਸਤਾਨ ਦਾ ਅਪਮਾਨ ਕਰਨਾ ਮੇਰੇ ਲਈ ਸਵੀਕਾਰਯੋਗ ਨਹੀਂ ਸੀ, ਪਰ ਮੈਨੂੰ ਕਰਨਾ ਪਿਆ। ਮੈਂ ਅਫਗਾਨਿਸਤਾਨ ਨੂੰ ਕਤਲੇਆਮ ਅਤੇ ਵਿਨਾਸ਼ ਤੋਂ ਬਚਾਉਣ ਲਈ ਦੇਸ਼ ਛੱਡ ਦਿੱਤਾ।