ਅਫ਼ਗਾਨਿਸਤਾਨ : ਇਹ ਇੱਕ ਅਜਿਹਾ ਹੈ ਦੇਸ਼ ਜੋ ਕਿ ਅੱਤਵਾਦ ਤੇ ਜੰਗ ਨਾਲ ਹਮੇਸ਼ਾ ਸੰਘਰਸ਼ ਕਰਦਾ ਰਹਿੰਦਾ ਹੈ। ਜੰਗ ਦੇ 20 ਸਾਲ ਤੋਂ ਬਾਅਦ ਵੀ ਅਫ਼ਗਾਨਿਸਤਾਨ ਵਿੱਚ ਔਰਤਾਂ ਅਤੇ ਬੱਚੇ ਡਰ ਦੇ ਮਾਹੌਲ ਵਿੱਚ ਜੀਵਨ ਬਤੀਤ ਕਰ ਰਹੇ ਹਨ।
ਧਮਾਕੇ 'ਚ ਗੁਆਈ ਸੀ ਬੱਚੇ ਨੇ ਲੱਤ, ਨਵੀਂ ਲੱਤ ਲੱਗਣ 'ਤੇ ਨੱਚ ਕੇ ਜ਼ਾਹਰ ਕੀਤੀ ਖੁਸ਼ੀ
ਅਫ਼ਗਾਨਿਸਤਾਨ ਇੱਕ ਅਜਿਹਾ ਹੈ ਦੇਸ਼ ਜੋ ਕਿ ਅੱਤਵਾਦ ਤੇ ਜੰਗ ਨਾਲ ਹਮੇਸ਼ਾ ਸੰਘਰਸ਼ ਕਰਦਾ ਰਹਿੰਦਾ ਹੈ। ਜੰਗ ਦੇ 20 ਸਾਲ ਤੋਂ ਬਾਅਦ ਵੀ ਅਫ਼ਗਾਨਿਸਤਾਨ ਵਿੱਚ ਔਰਤਾਂ ਅਤੇ ਬੱਚੇ ਡਰ ਦੇ ਮਾਹੌਲ ਵਿੱਚ ਜੀਵਨ ਬਤੀਤ ਕਰ ਰਹੇ ਹਨ। ਬਾਰੂਦ ਦੀ ਸੁਰੰਗ ਵਿੱਚ ਹੋਏ ਇੱਕ ਧਮਾਕੇ ਵਿੱਚ ਆਪਣੀ ਸੱਜੀ ਲੱਤ ਗੁਆਣ ਵਾਲੇ ਨੂੰ ਜਦੋਂ ਨਵੀਂ ਲੱਤ ਲਗਾਈ ਗਈ ਤਾਂ ਉਸ ਨੇ ਨੱਚ ਕੇ ਆਪਣੀ ਖੁਸ਼ੀ ਪ੍ਰਗਟ ਕੀਤੀ। ਉਸਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਈਰਲ ਹੋ ਰਿਹਾ ਹੈ।
ਅਜਿਹੇ ਹਾਲਾਤਾਂ ਦੇ ਵਿੱਚ ਹੁਣ ਇੱਕ ਅਫ਼ਗਾਨ ਬੱਚੇ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਬੱਚਾ ਖੁਸ਼ੀ ਨਾਲ ਨੱਚ ਰਿਹਾ ਹੈ। ਇਸ ਬੱਚੇ ਨੇ ਬਾਰੂਦ ਦੀ ਸੁਰੰਗ ਵਿੱਚ ਹੋਏ ਇੱਕ ਧਮਾਕੇ ਵਿੱਚ ਆਪਣੀ ਸੱਜੀ ਲੱਤ ਗੁਆ ਦਿੱਤੀ ਸੀ। ਅਫ਼ਗਾਨਿਸਤਾਨ ਦੇ ਇੰਟਰਨੈਸ਼ਨਲ ਰੈੱਡ ਕਰਾਸ ਆਰਥੋਪੈਡਿਕ ਸੈਂਟਰ ਵਿੱਚ ਸ਼ੂਟ ਕੀਤੇ ਇਸ ਵੀਡੀਓ ਵਿੱਚ ਅਹਿਮਦ ਨਾਂਅ ਦਾ ਇਹ ਬੱਚਾ 'ਪ੍ਰਾਸਥੈਟਿਕ ਲੈੱਗ' ਲਗਾਏ ਜਾਂ ਤੋਂ ਬਾਅਦ ਖੁਸ਼ੀ ਨਾਲ ਡਾਂਸ ਕਰ ਰਿਹਾ ਹੈ।
ਅਹਿਮਦ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਤੇ ਲੱਖਾਂ ਲੋਕਾਂ ਵੱਲੋਂ ਇਸ ਨੂੰ ਪਸੰਦ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਲੋਕ ਅਹਿਮਦ ਦੀ ਇਸ ਜ਼ਿੰਦਾ ਦਿਲੀ ਦੀ ਸ਼ਲਾਘਾ ਕਰ ਰਹੇ ਹਨ।