ਨਵੀਂ ਦਿੱਲੀ: ਇਰਾਕ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ ਵਿੱਚ ਮਰਨ ਵਾਲਿਆਂ ਦੀ ਗਿਣਤੀ 74 ਹੋ ਗਈ ਹੈ। ਉੱਥੇ ਹੀ 3600 ਤੋਂ ਵੱਧ ਲੋਕ ਇਸ ਵਿਰੋਧ ਵਿੱਚ ਜ਼ਖ਼ਮੀ ਹੋ ਗਏ ਹਨ। ਇਰਾਕੀ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਇਰਾਕ ਸਰਕਾਰ ਦੇ ਵਿਰੋਧ ਪ੍ਰਦਰਸ਼ਨ ਵਿੱਚ 74 ਲੋਕਾਂ ਦੀ ਮੌਤ
ਇਰਾਕ ਵਿੱਚ ਸਰਕਾਰ ਦੇ ਵਿਰੋਧ ਵਿੱਚ ਹੋ ਰਹੇ ਪ੍ਰਦਰਸ਼ਨ ਵਿੱਚ 74 ਲੋਕਾਂ ਦੀ ਮੌਤ ਹੋ ਗਈ ਹੈ ਜਦ ਕਿ ਇਸ ਦੌਰਾਨ 3600 ਲੋਕ ਜ਼ਖ਼ਮੀ ਹੋ ਗਏ ਹਨ।
ਦੇਸ਼ ਵਿੱਚ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਥੇ ਜਨਤਕ ਸੇਵਾਵਾਂ ਦੀ ਕਮੀ ਤੇ ਸਰਕਾਰੀ ਵਿਰੋਧੀ ਦੀ ਇੱਕ ਵੱਡੀ ਲਹਿਰ ਵੇਖਣ ਨੂੰ ਮਿਲੀ ਸੀ। ਸਮਾਚਾਰ ਏਜੰਸੀ ਅਫੇ ਦੀ ਰਿਪੋਰਟ ਮੁਤਾਬਕ ਇਰਾਕ ਇੰਡੀਪੈਂਡੇਂਟ ਹਾਈ ਕਮਿਸ਼ਨ ਫਾਰ ਹਯੂਮਨ ਰਾਇਟਸ ਦੇ ਇੱਕ ਮੈਂਬਰ ਅਲੀ ਅਲ ਬਯਾਤੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ 25 ਅਕਤੂਬਰ ਤੋਂ 27 ਅਕਤੂਬਰ ਤੱਕ ਹੋਈਆਂ ਝੜਪਾਂ ਵਿੱਚ ਹੁਣ ਤੱਕ 74 ਲੋਕਾਂ ਦੀ ਮੌਤ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਰਾਜਨੀਤਿਕ ਦਲਾਂ ਦੇ ਦਫ਼ਤਰਾਂ ਤੇ ਪ੍ਰਦਰਸ਼ਨਕਾਰੀਆਂ ਦੇ ਹਮਲਾ ਕਰਨ ਤੋਂ ਬਾਅਦ ਜ਼ਿਆਦਾਤਰ ਮੌਤਾਂ ਰਾਜਨੀਤਿਕ ਦਲਾਂ ਦੇ ਸੁਰੱਖਿਆਬਲਾਂ ਵੱਲੋਂ ਚਲਾਈਆਂ ਗਈਆਂ ਗੋਲ਼ੀਆਂ ਨਾਲ਼ ਹੋਈਆਂ ਹਨ। ਇਸ ਤੋਂ ਇਲਾਵਾ ਹੋਰ ਮੌਤਾਂ ਅੱਥਰੂ ਗੈਸ ਨਾਲ਼ ਦਮ ਘੁੱਟਣ ਕਰਕੇ ਵਾਪਰੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਪ੍ਰਦਰਸ਼ਨ ਵਿੱਚ 3600 ਪ੍ਰਦਰਸ਼ਨਕਾਰੀ ਅਤੇ ਸੁਰੱਖਿਆਬਲ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਵਿੱਚੋਂ ਕਈ ਲੋਕਾਂ ਨੂੰ ਹਸਪਤਾਲ ਵਿੱਚ ਛੁੱਟੀ ਦੇ ਦਿੱਤੀ ਗਈ ਹੈ।