ਹਨੋਈ: ਕੋਰੋਨਾ ਵਾਇਰਸ ਦੇ ਕਾਰਨ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਜ਼ (ਆਸੀਆਨ) ਦਾ 36ਵਾਂ ਸ਼ਿਖਰ ਸੰਮੇਲਨ 26 ਜੂਨ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗਾ। ਵੀਅਤਨਾਮ ਨਿਊਜ਼ ਏਜੰਸੀ ਨੇ ਦੇਸ਼ ਦੇ ਵਿਦੇਸ਼ ਮੰਤਰਾਲੇ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ।
ਜਾਣਕਾਰੀ ਮੁਤਾਬਕ ਸਾਲ 2020 ਦੇ ਸੰਮੇਲਨ ਦੀ ਮੇਜ਼ਬਾਨੀ ਵੀਅਤਨਾਮ ਕਰਨ ਜਾ ਰਿਹਾ ਹੈ। ਇਸ ਤੋਂ ਇਲਾਵਾ, ਵੀਅਤਨਾਮ ਦੇ ਪ੍ਰਧਾਨ ਮੰਤਰੀ ਗੁਯੇਨ ਜ਼ੁਆਨ ਫੁਕ ਡਿਜੀਟਲ ਯੁੱਗ ਵਿੱਚ ਮਹਿਲਾ ਸਸ਼ਕਤੀਕਰਨ ਬਾਰੇ ਉਦਘਾਟਨ ਸੈਸ਼ਨ ਅਤੇ ਵਿਸ਼ੇਸ਼ ਸੈਸ਼ਨ ਦੀ ਪ੍ਰਧਾਨਗੀ ਕਰਨਗੇ।
ਇਸ ਤੋਂ ਇਲਾਵਾ ਆਸੀਆਨ ਦੇਸ਼ਾਂ ਦੇ ਆਗੂਆਂ ਅਤੇ ਆਸੀਆਨ ਅੰਤਰ-ਸੰਸਦੀ ਸੰਮੇਲਨ (ਏਆਈਪੀਏ) ਅਤੇ ਆਸੀਆਨ ਵਪਾਰਕ ਐਡਵਾਈਜ਼ਰੀ ਕੌਂਸਲ (ਆਸੀਆਨ-ਬੀਏਸੀ) ਵਿਚਾਲੇ ਇੱਕ ਸੰਵਾਦ ਸੈਸ਼ਨ ਵੀ ਆਯੋਜਿਤ ਕੀਤਾ ਜਾਵੇਗਾ। ਇਕ ਨਿਊਜ਼ ਏਜੰਸੀ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਨਿਊਜ਼ ਏਜੰਸੀ ਦੇ ਅਨੁਸਾਰ ਗੈਰ ਰਸਮੀ ਵਿਦੇਸ਼ ਮੰਤਰੀਆਂ ਦੀ ਬੈਠਕ ਅਤੇ 26ਵੀਂ ਆਸੀਆਨ ਤਾਲਮੇਲ ਪ੍ਰੀਸ਼ਦ ਦੀ ਬੈਠਕ ਦੀਆਂ ਤਿਆਰੀਆਂ 22 ਜੂਨ ਤੋਂ 24 ਜੂਨ ਤੱਕ ਹੋਣਗੀਆਂ, ਜਿਸ ਦੀ ਪ੍ਰਧਾਨਗੀ ਵੀਅਤਨਾਮ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਫਾਮ ਬਿਨ੍ਹ ਮਿਨ੍ਹ ਕਰਨਗੇ।
ਤੁਹਾਨੂੰ ਦੱਸ ਦਈਏ ਕਿ ਆਸੀਆਨ ਦਾ 36ਵਾਂ ਸੰਮੇਲਨ ਪਹਿਲਾਂ ਅਪ੍ਰੈਲ ਵਿੱਚ ਹੋਣਾ ਸੀ, ਜਿਸ ਤੋਂ ਬਾਅਦ ਵਿਸ਼ਵ ਵਿੱਚ ਕੋਵਿਡ -19 ਮਹਾਂਮਾਰੀ ਦੇ ਫੈਲਣ ਦੇ ਮੱਦੇਨਜ਼ਰ ਇਸ ਨੂੰ ਜੂਨ ਦੇ ਅੰਤ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ।