ਪੰਜਾਬ

punjab

ਕਜ਼ਾਕਿਸਤਾਨ ਜਹਾਜ਼ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਈ 14

ਕਜ਼ਾਕਿਸਤਾਨ ਜਹਾਜ਼ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 6 ਬੱਚਿਆ ਸਮੇਤ 14 ਹੋ ਗਈ ਹੈ। ਸਰਕਾਰ ਨੇ ਹਾਦਸੇ ਦੀ ਜਾਂਚ ਲਈ ਸਰਕਾਰੀ ਕਮਿਸ਼ਨ ਦਾ ਗਠਨ ਕੀਤਾ ਹੈ।

By

Published : Dec 27, 2019, 1:07 PM IST

Published : Dec 27, 2019, 1:07 PM IST

ਕਜਾਕਿਸਤਾਨ
ਕਜਾਕਿਸਤਾਨ

ਨਵੀਂ ਦਿੱਲੀ: ਕਜ਼ਾਕਿਸਤਾਨ ਦੇ ਅਲਮਾਟੀ ਹਵਾਈ ਅੱਡੇ ਤੋਂ ਉਡਾਨ ਭਰਨ ਦੇ ਬਾਅਦ ਹੀ ਇੱਕ ਜਹਾਜ਼ ਹਾਦਸਾ ਗ੍ਰਸਤ ਹੋ ਗਿਆ। ਜਹਾਜ਼ ਵਿੱਚ ਸਵਾਰ 95 ਯਾਤਰੀ ਅਤੇ ਚਾਲਕ ਦਲ ਦੇ ਪੰਜ ਮੈਂਬਰਾਂ ਵਿੱਚ 14 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਸਮਾਚਾਰ ਏਜੰਸੀ ਤਾਸ ਨੇ ਕਜ਼ਾਕਿਸਤਾਨ ਦੇ ਉਦਯੋਗ ਅਤੇ ਬੁਨਿਆਦੀ ਢਾਂਚਾ ਵਿਭਾਗ ਨੇ ਨਾਗਰਿਕ ਉਡਾਨ ਸਮਿਤੀ ਦੀ ਪ੍ਰੈਸ ਕਾਨਫ਼ਰੰਸ ਦੇ ਹਵਾਲੇ ਤੋਂ ਦੱਸਿਆ, ਅਲਮਾਟੀ ਤੋਂ ਨੂਰ ਸੁਲਤਾਨ ਜਾ ਰਹੇ ਬੇਕ ਏਅਰਫ਼ਲਾਇਟ ਜ਼ੈਡ 2100 ਸਵੇਰੇ 7.22 (ਸਥਾਨਕ ਸਮਾਂ) ਅਚਾਨਕ ਦੋ ਮੰਜ਼ਲਾ ਇਮਾਰਤ ਨਾਲ ਟਕਰਾਅ ਕੇ ਹਾਦਸਾ ਗ੍ਰਸਤ ਹੋ ਗਿਆ।

ਕਜ਼ਾਕਿਸਤਾਨ ਜਹਾਜ਼ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 14

ਤਾਸ ਨੇ ਅੱਗੇ ਕਿਹਾ, "ਬਚਾਅ ਕਾਰਜ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਅਤੇ ਹਾਦਸੇ ਵਾਲੀ ਜਗ੍ਹਾ 'ਤੇ ਅੱਗ ਨਹੀਂ ਲੱਗੀ ਹੈ। ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਨੂੰ ਬਾਹਰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਕਾਰਜ ਕੀਤਾ ਜਾ ਰਿਹਾ ਹੈ।"

ਕਜ਼ਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਸ਼ੁਰੂਆਤੀ ਜਾਂਚ ਮੁਤਾਬਕ ਦੱਸਿਆ ਕਿ ਮਰਨ ਵਾਲਿਆਂ ਵਿੱਚ ਛੇ ਬੱਚੇ ਸ਼ਾਮਲ ਹਨ ਜਦੋਂ ਕਿ 8 ਬੱਚਿਆਂ ਸਮੇਤ ਘੱਟੋ-ਘੱਟ 35 ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਕਾਜ਼ਕ ਸਰਕਾਰ ਨੇ ਇਸ ਦੀ ਜਾਂਚ ਲਈ ਇੱਕ ਸਰਕਾਰੀ ਕਮਿਸ਼ਨ ਦੀ ਗਠਨ ਕੀਤਾ ਹੈ। ਕਜ਼ਾਕਿਸਤਾਨ ਦੇ ਰਾਸ਼ਟਰਪਤੀ ਕਾਸਿਮ-ਜੋਮਾਰਟ ਨੇ ਮਰਨ ਵਾਲਿਆਂ ਦੇ ਰਿਸ਼ਤੇਦਾਰਾਂ ਪ੍ਰਤੀ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਹਾਦਸੇ ਦੇ ਜ਼ਿੰਮੇਵਾਰਾਂ ਨੂੰ ਕਾਨੂੰਨ ਮੁਤਾਬਕ ਸਖ਼ਤ ਸਜ਼ਾ ਦਿੱਤੀ ਜਾਵੇਗੀ।

ABOUT THE AUTHOR

...view details