ਨਵੀਂ ਦਿੱਲੀ: ਨਿਊਜ਼ੀਲੈਂਡ ਦੇ ਵ੍ਹਾਈਟ ਟਾਪੂ ਜਵਾਲਾਮੁਖੀ ਵਿੱਚ ਸੋਮਵਾਰ ਨੂੰ ਅਚਾਨਕ ਧਮਾਕਾ ਹੋ ਗਿਆ। ਇਸ ਦੌਰਾਨ ਜਵਾਲਾਮੁਖੀ ਦੇ ਨੇੜੇ-ਤੇੜੇ 100 ਵਿਅਕਤੀ ਮੌਜੂਦ ਸਨ। ਜਿੰਨਾਂ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਬਾਕੀਆਂ ਲਈ ਬਚਾਅ ਕਾਰਜ ਜਾਰੀ ਹੈ।
ਸਥਾਨਕ ਮੇਅਰ ਦਾ ਕਹਿਣਾ ਹੈ ਕਿ ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਦੁਪਿਹਰ 2.10 ਵਜੇ ਹੋਇਆ। ਜਦੋਂ ਇਹ ਹਾਦਸਾ ਹੋਇਆ ਤਾਂ ਇਸ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ ਜਿੰਨਾਂ ਦੇ ਬਚਾਅ ਕਾਰਜ ਲਈ ਐਂਮਰਜੈਂਸੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਨੈਸ਼ਨਲ ਆਪ੍ਰੇਸ਼ਨ ਕਮਾਂਡਰ ਡਿਪਟੀ ਕਮਿਸ਼ਨਰ ਜਾਨ ਟਿਮ ਨੇ ਕਿਹਾ ਕਿ ਇਨ੍ਹਾਂ ਹਲਾਤਾਂ ਵਿੱਚ ਪੁਲਿਸ ਦਾ ਉਸ ਟਾਪੂ 'ਤੇ ਜਾਣਾ ਬੜਾ ਹੀ ਖ਼ਤਰਨਾਕ ਹੈ। ਇਸ ਵੇਲੇ ਟਾਪੂ ਪੂਰੀ ਤਰ੍ਹਾਂ ਨਾਲ ਰਾਖ਼ ਅਤੇ ਜਵਾਲਾਮੁਖੀ ਦੇ ਮਟੀਰੀਅਲ ਨਾਲ ਭਰ ਗਿਆ ਹੈ।
ਉਨ੍ਹਾਂ ਕਿਹਾ ਕਿ 23 ਲੋਕ ਇਸ ਟਾਪੂ ਤੋਂ ਬਚਾਅ ਲਏ ਗਏ ਹਨ ਪਰ ਅਜੇ ਇਹ ਕਹਿਣਾ ਔਖਾ ਹੈ ਕਿ ਅਜੇ ਉੱਥੇ ਹੋਰ ਕਿੰਨੇ ਲੋਕ ਫ਼ਸੇ ਹੋਏ ਹਨ। ਇਸ ਵੀ ਕਿਹਾ ਕਿ ਜਦੋਂ ਇਹ ਧਮਾਕਾ ਹੋਇਆ ਤਾਂ ਧਮਾਕੇ ਦਾ ਜਮਾਂ ਹੀ ਨੇੜੇ 50 ਲੋਕ ਮੌਜੂਦ ਸਨ। ਉਨ੍ਹਾਂ ਜਾਣਕਾਰੀ ਲਈ ਇਹ ਦੱਸਿਆ ਕਿ ਜਿਹੜੇ ਲੋਕ ਬਚਾਅ ਲਏ ਗਏ ਹਨ ਉਨ੍ਹਾਂ ਵਿੱਚੋਂ ਕੁਝ ਲੋਕਾਂ ਦੇ ਸੜਨ ਦੇ ਜ਼ਖ਼ਮ ਹਨ।