ਲੰਡਨ: ਵਿਸ਼ਵ ਸਿਹਤ ਸੰਗਠਨ(ਡਬਲਯੂਐਚਓ) ਨੇ ਕੋਵਿਡ-19 ਨੂੰ ਲੈ ਕੇ ਐਂਟੀ-ਮਲੇਰੀਆ ਡਰੱਗ ਹਾਈਡ੍ਰੋਕਸੀਕਲੋਰੋਕੁਆਈਨ ਦਾ ਮੁੜ ਤੋਂ ਟ੍ਰਾਇਲ ਸ਼ੁਰੂ ਕਰਨ ਦੀ ਗੱਲ ਆਖੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਡਬਲਯੂਐਚਓ ਨੇ ਕੋਵਿਡ-19 ਦੇ ਪ੍ਰਯੋਗਾਤਮਕ ਇਲਾਜ ਵਿੱਚ ਐਂਟੀ-ਮਲੇਰੀਆ ਡਰੱਗ ਹਾਈਡ੍ਰੋਕਸੀਕਲੋਰੋਕੁਆਈਨ ਦੇ ਗਲੋਬਲ ਟ੍ਰਾਇਲ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਸੀ।
25 ਮਈ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਡਬਲਯੂਐਚਓ ਦੇ ਡਾਇਰੈਕਟਰ ਜਨਰਲ ਟੇਡਰੋਸ ਐਡਨੋਮ ਗੇਬਰੇਯਸਸ ਨੇ ਕਿਹਾ ਕਿ ਹਾਈਡ੍ਰੋਕਸੀਕਲੋਰੋਕੁਆਈਨ ਦੇ ਪਿਛਲੇ ਹਫ਼ਤੇ ਲੈਨਸੇਟ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਮੁਤਾਬਕ ਹਾਈਡ੍ਰੋਕਸੀਕਲੋਰੋਕੁਆਈਨ ਲੈਣ ਵਾਲੇ ਲੋਕਾਂ ਨੂੰ ਮੌਤ ਅਤੇ ਕਾਰਡੀਓਵੈਸਕੁਲਰ ਸਮੱਸਿਆਵਾਂ ਦਾ ਖ਼ਤਰਾ ਵਧਣ ਕਾਰਨ ਇਸ ਦੇ ਕਲੀਨਿਕਲ ਟ੍ਰਾਇਲ 'ਤੇ ਅਸਥਾਈ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।