ਪੰਜਾਬ

punjab

ETV Bharat / international

WHO ਨੇ ਚੀਨੀ ਕੋਵਿਡ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਦਿੱਤੀ ਮਨਜੂਰੀ - ਚੀਨੀ ਕੰਪਨੀ ਸਿਨੋਫਰਮ

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਚੀਨੀ ਕੰਪਨੀ ਸਿਨੋਫਰਮ ਦੇ ਕੋਵਿਡ ਟੀਕੇ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਵਿਸ਼ਵ ਸਿਹਤ ਸੰਗਠਨ ਦੀ ਮਨਜ਼ੂਰੀ ਪ੍ਰਾਪਤ ਕਰਨ ਵਾਲੀ ਇਹ ਚੀਨ ਦੀ ਪਹਿਲੀ ਕੋਵਿਡ ਟੀਕਾ ਹੈ।

ਫ਼ੋਟੋ
ਫ਼ੋਟੋ

By

Published : May 8, 2021, 12:07 PM IST

ਜਿਨੇਵਾ: ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਚੀਨੀ ਕੰਪਨੀ ਸਿਨੋਫਰਮ ਦੇ ਕੋਵਿਡ ਟੀਕੇ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਵਿਸ਼ਵ ਸਿਹਤ ਸੰਗਠਨ ਦੀ ਮਨਜ਼ੂਰੀ ਪ੍ਰਾਪਤ ਕਰਨ ਵਾਲੀ ਇਹ ਚੀਨ ਦੀ ਪਹਿਲੀ ਕੋਵਿਡ ਟੀਕਾ ਹੈ।

ਡਬਲਯੂਐਚਓ ਨੇ ਦੱਸਿਆ ਕਿ ਕੋਵੈਕਸ ਰੋਲਆਉਟ ਦੇ ਤਹਿਤ ਸਾਰੇ ਦੇਸ਼ਾਂ ਵਿੱਚ ਐਮਰਜੈਂਸੀ ਵਰਤੋਂ ਲਈ ਸਿਨੋਫਾਰਮ ਕੋਵਿਡ ਟੀਕੇ ਨੂੰ ਸੂਚੀਬੱਧ ਕੀਤਾ ਗਿਆ ਹੈ। ਇਹ ਟੀਕਾ ਪਹਿਲਾਂ ਹੀ ਚੀਨ ਸਮੇਤ ਕਈ ਦੇਸ਼ਾਂ ਵਿੱਚ ਦਿੱਤੀ ਜਾ ਚੁੱਕੀ ਹੈ।

ਸਿਨੋਫਾਰਮ ਦਾ ਕੋਰੋਨਾ ਟੀਕਾ ਚੀਨ ਸਮੇਤ 42 ਦੇਸ਼ਾਂ ਵਿੱਚ ਲੋਕਾਂ ਨੂੰ ਲਗਾਇਆ ਗਿਆ ਹੈ। ਇਨ੍ਹਾਂ ਵਿੱਚ ਇਰਾਕ, ਈਰਾਨ, ਮਿਸਰ, ਪਾਕਿਸਤਾਨ, ਯੂਏਈ ਵਰਗੇ ਦੇਸ਼ ਸ਼ਾਮਲ ਹਨ।

ਇਹ ਵੀ ਪੜ੍ਹੋ:ਪਾਬੰਦੀ 'ਚ ਢਿੱਲ ਨਾਲ ਡੁੰਘਾ ਹੋ ਸਕਦੈ ਮਹਾਂਮਾਰੀ ਦਾ ਸੰਕਟ: WHO

ਵਿਸ਼ਵ ਸਿਹਤ ਸੰਗਠਨ ਇਸ ਤੋਂ ਪਹਿਲਾਂ ਫਾਈਜ਼ਰ ਅਤੇ ਬਾਇਓਨੋਟੈਕ ਵੱਲੋਂ ਵਿਕਸਿਤ ਕੋਰੋਨਾ ਵੈਕਸੀਨ ਦੇ ਨਾਲ ਐਸਟ੍ਰਾਜ਼ੇਨੇਕਾ, ਜੌਹਨਸਨ ਅਤੇ ਜਾਨਸਨ ਅਤੇ ਮੋਡੇਰਨਾ ਦੇ ਕੋਰੋਨਾ ਟੀਕੇ ਨੂੰ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

ABOUT THE AUTHOR

...view details