ਪੰਜਾਬ

punjab

ETV Bharat / international

CAA ਨੂੰ ਲੈ ਕੇ ਯੂਰਪੀਅਨ ਸੰਸਦ ਵਿੱਚ ਭਾਰਤ ਦੀ ਕੂਟਨੀਤਿਕ ਜਿੱਤ, ਹੁਣ ਮਾਰਚ ਵਿੱਚ ਹੋਵੇਗੀ ਵੋਟਿੰਗ - ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਪ੍ਰਸਤਾਵ

ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਯੂਰਪੀਅਨ ਸੰਸਦ ਦੇ ਪ੍ਰਸਤਾਵ ਉੱਤੇ ਹੁਣ ਮਾਰਚ ਵਿੱਚ ਵੋਟਿੰਗ ਹੋਵੇਗੀ। ਭਾਰਤ ਨੇ ਇਸ ਉੱਤੇ ਕੂਟਨੀਤਿਕ ਜਿੱਤ ਹਾਸਲ ਕੀਤੀ ਹੈ।

European Parliament
ਯੂਰਪੀਅਨ ਸੰਸਦ

By

Published : Jan 30, 2020, 10:47 AM IST

ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਯੂਰਪੀਅਨ ਸੰਸਦ ਦੇ ਪ੍ਰਸਤਾਵ ਉੱਤੇ ਵੀਰਵਾਰ ਨੂੰ ਵੋਟਿੰਗ ਨਹੀਂ ਹੋਵੇਗੀ। ਸੂਤਰਾਂ ਮੁਤਾਬਕ ਹੁਣ ਇਹ ਵੋਟਿੰਗ ਮਾਰਚ ਮਹੀਨੇ ਹੋਵੇਗੀ ਜਿਸ ਨਾਲ ਇਸ ਉੱਤੇ ਭਾਰਤ ਨੇ ਕੂਟਨੀਤਿਕ ਸਫਲਤਾ ਹਾਸਲ ਕੀਤੀ ਹੈ।

ਦਰਅਸਲ ਯੂਰਪੀਅਨ ਸੰਸਦ ਬੁੱਧਵਾਰ ਨੂੰ ਨਾਗਰਿਕਤਾ ਸੋਧ ਬਿੱਲ (ਸੀਏਏ) ਉੱਤੇ ਬਹਿਸ ਹੋਈ। ਇਸ ਤੋਂ ਬਾਅਦ ਇਹ ਕਿਆਸਆਰਈਆਂ ਸਨ ਕਿ ਵੀਰਵਾਰ ਨੂੰ ਇਸ ਉੱਤੇ ਵੋਟਿੰਗ ਹੋ ਸਕਦੀ ਹੈ। ਭਾਰਤ ਨੇ ਇਸ ਉੱਤੇ ਸਖ਼ਤ ਪ੍ਰਤੀਕਿਰਿਆ ਪ੍ਰਗਟਾਈ ਸੀ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 170 ਤੱਕ ਪਹੁੰਚੀ, 7711 ਕੁੱਲ ਮਾਮਲਿਆਂ ਦੀ ਪੁਸ਼ਟੀ

ਸੂਤਰਾਂ ਮੁਤਾਬਕ ਪਾਕਿਸਤਾਨ ਨੇ ਆਪਣੇ ਕੁਝ ਯੂਰਪੀਅਨ ਸਹਿਯੋਗੀਆਂ ਦੀ ਮਦਦ ਨਾਲ ਇਸ ਪ੍ਰਸਤਾਵ ਉੱਤੇ ਵੋਟਾਂ ਪਾਵਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਸਫਲ ਨਹੀਂ ਹੋ ਸਕਿਆ। ਯੂਰਪੀਅਨ ਸੰਸਦ ਵਿੱਚ ਭਾਰਤ ਦੇ ਮਿੱਤਰ ਪਾਕਿਸਤਾਨ ਦੇ ਮਿੱਤਰਾਂ ਉੱਤੇ ਭਾਰੀ ਪੈ ਗਏ।

ਦੱਸ ਦਈਏ ਕਿ ਭਾਰਤ ਨੇ ਇਸ ਉੱਤੇ ਸਖ਼ਤ ਪ੍ਰਤੀਕਿਰਿਆ ਪ੍ਰਗਟਾਈ ਸੀ। ਭਾਰਤ ਨੇ ਯੂਰਪੀਅਨ ਸੰਘ ਨੂੰ ਕਿਹਾ ਸੀ, "ਇਹ ਸਾਡਾ ਅੰਦਰੂਨੀ ਮਾਮਲਾ ਹੈ। ਇਸ ਕਾਨੂੰਨ ਨੂੰ ਸੰਸਦ ਵਿੱਚ ਜਨਤਕ ਬਹਿਸ ਤੋਂ ਬਾਅਦ ਨਿਰਧਾਰਤ ਪ੍ਰਕਿਰਿਆ ਅਤੇ ਲੋਕਤੰਤਰੀ ਸਾਧਨਾਂ ਦੁਆਰਾ ਅਪਣਾਇਆ ਗਿਆ ਹੈ।"

ABOUT THE AUTHOR

...view details