ਪੰਜਾਬ

punjab

ETV Bharat / international

ਯੂ.ਕੇ. ਵਿੱਚ ਫਸੇ ਵਿਦੇਸ਼ੀਆਂ ਨੂੰ 15 ਮਈ ਤਕ ਦੇ ਵੀਜ਼ੇ ਵਿੱਚ ਵਾਧੇ ਦੀ ਪੇਸ਼ਕਸ਼ - UK news

ਯੂ.ਕੇ. ਵਿੱਚ ਫਸੇ ਭਾਰਤੀਆਂ ਸਮੇਤ ਵਿਦੇਸ਼ੀ ਨਾਗਰਿਕਾਂ ਲਈ ਇੱਕ ਵੱਡੀ ਰਾਹਤ ਮਿਲੀ ਹੈ ਕਿ ਪ੍ਰਭਾਵਿਤ ਲੋਕਾਂ ਦੇ ਵੀਜ਼ਾ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਸਾਰੇ ਵਿਦੇਸ਼ੀ ਨਾਗਰਿਕਾਂ ਜਿਨ੍ਹਾਂ ਦਾ ਪਹਿਲਾਂ ਹੀ ਯੂ.ਕੇ. ਲਈ ਵੀਜ਼ੇ ਦੀ ਮਿਆਦ 24 ਜਨਵਰੀ ਤੋਂ ਬਾਅਦ ਖ਼ਤਮ ਹੋ ਗਈ ਸੀ, ਉਹ ਹੁਣ ਗ੍ਰਹਿ ਮੰਤਰਾਲੇ ਨੂੰ ਈਮੇਲ ਕਰ ਸਕਦੇ ਹਨ ਅਤੇ ਇਸ ਸਾਲ 31 ਮਈ ਤੱਕ ਦੇ ਲਈ ਵਾਧਾ ਲੈ ਸਕਦੇ ਹਨ।

ਯੂ.ਕੇ. ਵਿੱਚ ਫਸੇ ਵਿਦੇਸ਼ੀਆਂ ਨੂੰ 15 ਮਈ ਤਕ ਦੇ ਵੀਜ਼ੇ ਵਿੱਚ ਵਾਧੇ ਦੀ ਪੇਸ਼ਕਸ਼
ਯੂ.ਕੇ. ਵਿੱਚ ਫਸੇ ਵਿਦੇਸ਼ੀਆਂ ਨੂੰ 15 ਮਈ ਤਕ ਦੇ ਵੀਜ਼ੇ ਵਿੱਚ ਵਾਧੇ ਦੀ ਪੇਸ਼ਕਸ਼

By

Published : Apr 15, 2020, 3:27 PM IST

ਨੋਵੇਲ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਯੂ.ਕੇ. ਵਿੱਚ ਫਸੇ ਭਾਰਤੀਆਂ ਸਮੇਤ ਵਿਦੇਸ਼ੀ ਨਾਗਰਿਕਾਂ ਲਈ ਇੱਕ ਵੱਡੀ ਰਾਹਤ ਮਿਲੀ ਹੈ ਕਿ ਪ੍ਰਭਾਵਿਤ ਲੋਕਾਂ ਦੇ ਵੀਜ਼ਾ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਸਾਰੇ ਵਿਦੇਸ਼ੀ ਨਾਗਰਿਕਾਂ ਜਿਨ੍ਹਾਂ ਦਾ ਪਹਿਲਾਂ ਹੀ ਯੂ.ਕੇ. ਲਈ ਵੀਜ਼ੇ ਦੀ ਮਿਆਦ 24 ਜਨਵਰੀ ਤੋਂ ਬਾਅਦ ਖ਼ਤਮ ਹੋ ਗਈ ਸੀ, ਉਹ ਹੁਣ ਗ੍ਰਹਿ ਮੰਤਰਾਲੇ ਨੂੰ ਈਮੇਲ ਕਰ ਸਕਦੇ ਹਨ ਅਤੇ ਇਸ ਸਾਲ 31 ਮਈ ਤੱਕ ਦੇ ਲਈ ਵਾਧਾ ਲੈ ਸਕਦੇ ਹਨ।

ਵਿਦੇਸ਼ੀ ਨਾਗਰਿਕਾਂ , ਜੋ ਵਿਸ਼ਵਵਿਆਪੀ ਤਾਲਾਬੰਦੀ ਅਤੇ ਯਾਤਰਾ ਦੀਆਂ ਪਾਬੰਦੀਆਂ ਦੇ ਬਾਅਦ ਘਰ ਪਰਤਣ ਵਿੱਚ ਅਸਮਰਥ ਸਨ, ਦੇ ਲਈ ਇਹ ਇੱਕ ਅਨੁਕੂਲ ਕਦਮ ਹੈ। ਜਿਹੜੇ ਲੋਕ ਇਸ ਸ਼੍ਰੇਣੀ ਵਿੱਚ ਆਉਂਦੇ ਨੇ ਤੇ ਯੂ.ਕੇ. ਵਿੱਚ ਫਸੇ ਹੋਏ ਨੇ, ਉਨ੍ਹਾਂ ਨੂੰ ਇਸ ਈ-ਮੇਲ ਪਤੇ - CIH@homeoffice.gov.uk ਆਪਣੇ ਉੱਥੇ ਲੰਬਾ ਠਹਿਰਣ ਦੇ ਕਾਰਨ , ਆਪਣਾ ਨਾਮ ਤੇ ਪਿਛਲਾ ਵੀਜ਼ਾ ਹਵਾਲਾ ਨੰਬਰ ਲਿਖ ਕੇ ਇੱਕ ਈ-ਮੇਲ ਕਰਨ ਨੂੰ ਕਿਹਾ ਗਿਆ ਹੈ। ਰੋਜ਼ਾਨਾ ਲਈ ਇੱਕ ਫ੍ਰੀ ਹੈਲਪਲਾਈਨ ਨੰਬਰ - 08006781767 - ਵੀ ਚਾਲੂ ਹੈ, ਜਿਹੜਾ ਹਫ਼ਤੇ ਦੇ ਦਿਨਾਂ ਲਈ ਸਵੇਰੇ 9 ਵਜੇ ਤੋਂ ਲੈ ਸ਼ਾਮ ਨੂੰ 5 ਵਜੇ ਤਕ ਚਲਦਾ ਹੈ।

ਬ੍ਰਿਟਿਸ਼ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਕਿਹਾ, “ਯੂ.ਕੇ. ਹੁਣ ਵੀ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਪਹਿਲ ਦੇ ਰਿਹਾ ਹੈ ਅਤੇ ਕਿਸੇ ਨੂੰ ਵੀ ਉਨ੍ਹਾਂ ਦੇ ਵੱਸੋਂ ਬਾਹਰ ਦੇ ਹਾਲਾਤਾਂ ਲਈ ਸਜ਼ਾ ਨਹੀਂ ਦਿੱਤੀ ਜਾਵੇਗੀ। ਲੋਕਾਂ ਦੇ ਵੀਜ਼ੇ ਦੀ ਮਿਆਦ ਵਧਾ ਕੇ, ਅਸੀਂ ਲੋਕਾਂ ਨੂੰ ਮਨ ਦੀ ਸ਼ਾਂਤੀ ਪ੍ਰਦਾਨ ਕਰ ਰਹੇ ਹਾਂ ਅਤੇ ਇਹ ਵੀ ਸੁਨਿਸ਼ਚਿਤ ਕਰ ਰਹੇ ਹਾਂ ਕਿ ਮਹੱਤਵਪੂਰਣ ਸੇਵਾਵਾਂ ਵਾਲੇ ਆਪਣਾ ਕੰਮ ਜਾਰੀ ਰੱਖ ਸਕਣ”।

ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਜੇ ਲੋੜ ਪਈ ਤਾਂ ਹਾਲਾਤ ਅਨੁਸਾਰ ਲੋੜੀਂਦਾ ਵਾਧਾ ਕੀਤਾ ਜਾਏਗਾ। ਅਸਥਾਈ ਰੂਪ ਵਿੱਚ ਦੇਸ਼ ਵਿੱਚ ਸਵਿਚਿੰਗ ਪ੍ਰਬੰਧਾਂ ਦਾ ਵੀ ਵਿਸਥਾਰ ਕੀਤਾ ਜਾ ਰਿਹਾ ਹੈ। ਇਹ ਲੋਕਾਂ ਨੂੰ ਯੂ.ਕੇ. ਵਿੱਚ ਰਹਿੰਦੇ ਹੋਏ ਰਸਤੇ ਬਦਲਣ ਦੀ ਆਗਿਆ ਦੇਵੇਗਾ, ਜਿਵੇਂ ਕਿ, ਟਾਇਰ 4 (ਵਿਦਿਆਰਥੀ) ਤੋਂ ਟੀਅਰ 2 (ਜਨਰਲ ਵਰਕਰ) ਵਿੱਚ, ਜਿਸ ਨਾਲ ਕੰਮ ਕਰਨ ਦੀ ਜ਼ਰੂਰਤ ਪੈਣ ਤੇ ਉਹ ਆਪਣੇ ਆਪ ਨੂੰ ਜ਼ਿੰਦਾ ਰੱਖ ਸਕਣਗੇ।

ਭਾਰਤ ਵਿਚਲੇ ਕਾਰਜਕਾਰੀ ਹਾਈ ਕਮਿਸ਼ਨਰ, ਜਾਨ ਥੌਮਸਨ ਨੇ ਉਮੀਦ ਜਤਾਈ ਹੈ ਕਿ ਇਸ ਨਾਲ ਯੂ.ਕੇ. ਵਿੱਚ ਫਸੇ ਬਹੁਤ ਸਾਰੇ ਭਾਰਤੀਆਂ ਨੂੰ ਕੁਝ ਰਾਹਤ ਮਿਲੇਗੀ। ਥੌਮਸਨ ਨੇ ਕਿਹਾ, “ਮੈਂ ਇਸ ਗੱਲ ਤੋਂ ਪੂਰੀ ਤਰ੍ਹਾਂ ਵਾਕਿਫ਼ ਹਾਂ ਕਿ ਮੁਸਾਫਰਾਂ ਦੇ ਘਰ ਵਾਪਸ ਨਾ ਆ ਪਾਉਣ ਤੇ ਮੌਜੂਦਾ ਸਥਿਤੀ ਬਹੁਤ ਤਨਾਵਪੂਰ੍ਣ ਹੈ। ਉਮੀਦ ਹੈ ਕਿ ਇਹ ਐਲਾਨ ਕਿ ਇਸ ਸਮੇਂ ਯੂ.ਕੇ. ਵਿੱਚ ਮੌਜੂਦ ਬਹੁਤ ਸਾਰੇ ਭਾਰਤੀ ਨਾਗਰਿਕਾਂ ਨੂੰ ਕੁਝ ਆਸ ਦੇਵੇਗਾ। ਉਚੇਚੇ ਤੌਰ 'ਤੇ, ਮੈਂ ਅਤੇ ਮੇਰਾ ਸਟਾਫ ਇਥੇ ਭਾਰਤ ਵਿੱਚ ਇਹ ਸੁਨਿਸ਼ਚਿਤ ਕਰਨ ਲਈ ਚੌਵੀ ਘੰਟੇ ਕੰਮ ਕਰ ਰਹੇ ਹਾਂ ਕਿ ਭਾਰਤ ਵਿਚਲੇ ਬ੍ਰਿਟਿਸ਼ ਨਾਗਰੀਕਾਂ , ਜਿਨ੍ਹਾਂ ਨੂੰ ਸਹਾਇਤਾ ਦੀ ਲੋੜ ਹੈ, ਨੂੰ ਸਹਾਇਤਾ ਮਿਲ ਰਹੀ ਹੋਵੇ”।

ਇਥੇ ਹੀ ਇਹ ਵੀ ਹੈ ਕਿ ਬਦਲੇ ਵਿੱਚ ਭਾਰਤ ਨੇ ਵੀ ਸਾਰੇ ਵਿਦੇਸ਼ੀ ਨਾਗਰਿਕਾਂ ਦਾ ਵੀਜ਼ਾ 15 ਅਪ੍ਰੈਲ ਤਕ ਵਧਾ ਦਿੱਤਾ ਹੈ। ਇਸ ਵਾਧੇ ਲਈ ਦਰਖ਼ਾਸਤ ਕਰਨ ਲਈ ਵਿਦੇਸ਼ੀ ਨਾਗਰਿਕਾਂ ਨੂੰ ਕਿਹਾ ਗਿਆ ਹੈ ਕਿ ਉਹ ਔਨਲਾਈਨ ਇੱਕ ਅਰਜ਼ੀ ਦੇ ਦੇਣ। 17 ਮਾਰਚ ਤੋਂ ਭਾਰਤ ਨੇ ਸਾਰੇ ਵਿਦੇਸ਼ੀ ਨਾਗਰਿਕਾਂ ਦਾ ਭਾਰਤ ਵਿੱਚ ਦਾਖ਼ਲਾ ਬੰਦ ਕਰ ਦਿੱਤਾ ਹੈ। ਸਾਰੀਆਂ ਵਪਾਰਿਕ ਏਅਰਲਾਈਨਾਂ ਦਾ 22 ਮਾਰਚ ਤੋਂ ਕਾਮ ਠੱਪ ਹੈ।

ABOUT THE AUTHOR

...view details