ਨਵੀਂ ਦਿੱਲੀ: ਪਾਕਿਸਤਾਨੀ ਪ੍ਰਦਰਸ਼ਨਕਾਰੀਆਂ ਨੇ ਇੱਕ ਵਾਰ ਫਿਰ ਲੰਡਨ ਵਿੱਚ ਕਾਇਰਾਨਾ ਹਰਕਤ ਕੀਤੀ ਹੈ। ਪਾਕਿ ਮੂਲ ਦੇ ਲੋਕਾਂ ਨੇ ਭਾਰਤੀ ਹਾਈ ਕਮਿਸ਼ਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਦੀ ਇਮਾਰਤ ‘ਤੇ ਅੰਡੇ, ਟਮਾਟਰ, ਜੁੱਤੇ, ਪੱਥਰ, ਧੂੰਆਂ ਬੰਬ ਅਤੇ ਬੋਤਲਾਂ ਸੁੱਟੀਆਂ, ਜਿਸ ਵਿੱਚ ਇਮਾਰਤ ਦੀਆਂ ਕਈ ਖਿੜਕੀਆਂ ਨੂੰ ਨੁਕਸਾਨ ਪਹੁੰਚਿਆ ਹੈ। ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕਰਕੇ ਬਿਲਡਿੰਗ ਪਰਿਸਰ ਨੂੰ ਹੋਏ ਨੁਕਸਾਨ ਦੀ ਤਸਵੀਰ ਜਾਰੀ ਕੀਤੀ ਹੈ।
ਪਾਕਿਸਤਾਨੀ ਮੂਲ ਦੇ ਪ੍ਰਦਰਸ਼ਨਕਾਰੀਆਂ ਦੀ ਕਾਇਰਾਨਾ ਹਰਕਤ, UK 'ਚ ਭਾਰਤੀ ਸਫ਼ਾਰਤਖਾਨੇ 'ਤੇ ਹਮਲਾ - UK 'ਚ ਭਾਰਤੀ ਸਫ਼ਾਰਤਖਾਨੇ 'ਤੇ ਹਮਲਾ
ਲੰਡਨ ਵਿੱਚ ਇੱਕ ਵਾਰ ਫਿਰ ਤੋਂ ਪਾਕਿਸਤਾਨ ਮੂਲ ਦੇ ਲੋਕਾਂ ਨੇ ਕਾਇਰਾਨਾ ਹਰਕਤ ਕਰ ਆਪਣਾ ਅਸਲ ਚੇਹਰਾ ਵਿਖਾ ਦਿੱਤਾ ਹੈ। ਪਾਕਿਸਤਾਨ ਮੂਲ ਦੇ ਲੋਕਾਂ ਨੇ ਭਾਰਤੀ ਸਫ਼ਾਰਤਖਾਨੇ ਦੀ ਇਮਾਰਤ ‘ਤੇ ਅੰਡੇ, ਟਮਾਟਰ, ਜੁੱਤੇ, ਪੱਥਰ, ਧੂੰਆਂ ਬੰਬ ਅਤੇ ਬੋਤਲਾਂ ਸੁੱਟੀਆਂ ਜਿਸ ਵਿੱਚ ਇਮਾਰਤ ਦੀਆਂ ਕਈ ਖਿੜਕੀਆਂ ਨੂੰ ਨੁਕਸਾਨ ਪਹੁੰਚਿਆ ਹੈ।
ਪੂਰੇ ਇੰਗਲੈਂਡ ਤੋਂ ਕਰੀਬ 10,000 ਬ੍ਰਿਟਿਸ਼ ਪਾਕਿਸਤਾਨੀਆਂ ਦਾ ਝੁੰਡ ਲੰਡਨ ਪਹੁੰਚਿਆ ਅਤੇ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਦੀਆਂ ਖਿੜਕੀਆਂ ਤੋੜਨ ਲਈ ਅੱਗੇ ਵਧਿਆ। ਇੱਕ ਹਫ਼ਤੇ ਵਿੱਚ ਦੂਜੀ ਵਾਰ ਲੰਡਨ ਦੀਆਂ ਗਲੀਆਂ ਵਿੱਚ ਇਹ ਅਸ਼ਾਂਤੀ ਦੀ ਘਟਨਾ ਵਾਪਰੀ ਹੈ। ਪਾਕਿਸਤਾਨੀ ਬਦਮਾਸ਼ਾਂ ਨੇ ਆਪਣੇ ਵਿਰੋਧ ਪ੍ਰਦਸ਼ਨ ਨੂੰ ‘ਕਸ਼ਮੀਰ ਅਜ਼ਾਦੀ ਮਾਰਚ’ ਦਾ ਨਾਂਅ ਦਿੱਤਾ। ਮਾਰਚ ਦੀ ਅਗਵਾਈ ਯੂਕੇ ਲੇਬਰ ਪਾਰਟੀ ਦੇ ਕੁਝ ਸੰਸਦ ਮੈਂਬਰਾਂ ਨੇ ਕੀਤੀ। ਪ੍ਰਦਰਸ਼ਨਕਾਰੀਆਂ 'ਚ ਮੁਖ ਰੂਪ 'ਚ ਬ੍ਰਿਟਿਸ਼ ਪਾਕਿਸਤਾਨੀ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਬ੍ਰਿਟਿਸ਼ ਨਾਗਰਿਕ ਸਨ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਹ ਕਸ਼ਮੀਰ ਵਿੱਚ ਤਾਲਾਬੰਦੀ ਦੇ ਵਿਰੋਧ ਵਿੱਚ ਇਕੱਠੇ ਹੋਏ ਸਨ। ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਗਈ ਹੈ, ਉਥੇ ਸੁਰੱਖਿਆ ਦੇ ਮੱਦੇਨਜ਼ਰ ਪਾਬੰਦੀਆਂ ਲਗਾਈਆਂ ਗਈਆਂ ਹਨ। ਪਾਕਿਸਤਾਨੀ ਮੂਲ ਦੇ ਲੰਡਨ ਦੇ ਮੇਅਰ ਸਾਦਿਕ ਖ਼ਾਨ ਨੇ ਇਸ ਘਟਨਾ ਦੀ ਅਲੋਚਨਾ ਕੀਤੀ ਹੈ। ਇੱਕ ਟਵੀਟ ਵਿੱਚ ਖਾਨ ਨੇ ਕਿਹਾ, "ਮੈਂ ਇਸ ਵਰਤਾਵ ਦੀ ਪੂਰੀ ਤਰ੍ਹਾਂ ਨਿੰਦਾ ਕਰਦਾ ਹਾਂ।"