ਨਵੀਂ ਦਿੱਲੀ: ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਲੰਡਨ ਦੀ ਇੱਕ ਅਦਾਲਤ ਵਿੱਚ ਆਪਣੇ ਆਪ ਨੂੰ ਭਾਰਤ ਦੇ ਹਵਾਲੇ ਕਰਨ ਖ਼ਿਲਾਫ਼ ਅਪੀਲ ਦਾਇਰ ਕੀਤੀ ਹੈ। ਮਾਲਿਆ ਨੇ ਇਹ ਅਰਜ਼ੀ ਲੰਡਨ ਦੀ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਹੈ।
ਵਿਜੇ ਮਾਲਿਆ ਨੇ ਹਵਾਲਗੀ ਦੇ ਹੁਕਮ ਵਿਰੁੱਧ ਪਾਈ ਪਟੀਸ਼ਨ
ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਆਪਣੇ ਆਪ ਨੂੰ ਭਾਰਤ ਦੇ ਹਵਾਲੇ ਕਰਨ ਦੇ ਹੁਕਮ ਵਿਰੁੱਧ ਲੰਡਨ ਦੀ ਇੱਕ ਅਦਾਲਤ ਵਿੱਚ ਪਟੀਸ਼ਨ ਪਾਈ ਹੈ।
ਫ਼ੋਟੋ।
ਦਰਅਸਲ ਉਹ ਕੁਝ ਦਿਨ ਪਹਿਲਾਂ ਲੰਡਨ ਹਾਈ ਕੋਰਟ ਵਿੱਚ ਭਾਰਤ ਵਿੱਚ ਹਵਾਲਗੀ ਦੇ ਹੁਕਮ ਵਿਰੁੱਧ ਕੇਸ ਹਾਰ ਗਿਆ ਸੀ। ਮਾਲਿਆ ਦੀ ਹਾਈ ਕੋਰਟ ਵਿੱਚ ਅਪੀਲ ਖਾਰਜ ਹੋਣ ਤੋਂ ਬਾਅਦ ਉਸ ਕੋਲ ਹੁਣ ਬ੍ਰਿਟਿਸ਼ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਲਈ 14 ਦਿਨ ਦਾ ਸਮਾਂ ਸੀ।
ਮਾਲਿਆ ਮਾਰਚ 2016 ਤੋਂ ਬ੍ਰਿਟੇਨ ਵਿੱਚ ਹੈ ਅਤੇ ਹਵਾਲਗੀ ਵਾਰੰਟ ਉੱਤੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਅਪ੍ਰੈਲ 2017 ਤੋਂ ਜ਼ਮਾਨਤ ਉੱਤੇ ਹੈ। ਮਾਲਿਆ ਉੱਤੇ ਭਾਰਤ ਵਿੱਚ ਧੋਖਾਧੜੀ ਅਤੇ ਮਨੀ ਲਾਂਡਰਿੰਗ ਨਾਲ ਜੁੜੇ ਮਾਮਲੇ ਦਰਜ ਹਨ।