ਪੰਜਾਬ

punjab

ETV Bharat / international

ਅਮਰੀਕੀ ਜਲ ਸੈਨਾ ਦੀ ਪਣਡੁੱਬੀ ਦੇ ਪਾਣੀ ਦੇ ਹੇਠਾਂ ਸੀਮਾਉਂਟ ਨਾਲ ਟਕਰਾਉਣ ਦੀ ਹੋਈ ਪੁਸ਼ਟੀ - ਅਮਰੀਕੀ ਜਲ ਸੈਨਾ

ਦੱਖਣੀ ਚੀਨ ਸਾਗਰ (South China Sea) ਵਿੱਚ ਅਮਰੀਕੀ (American) ਜਲ ਸੈਨਾ (Navy) ਦੀ ਇੱਕ ਪਰਮਾਣੂ ਪਣਡੁੱਬੀ ਪਾਣੀ ਦੇ ਅੰਦਰ ਆਪਰੇਸ਼ਨ ਦੌਰਾਨ ਇੱਕ ਸਮੁੰਦਰੀ ਸੀਮਾ ਨਾਲ ਟਕਰਾ ਕੇ ਨੁਕਸਾਨੀ ਗਈ।

ਅਮਰੀਕੀ ਜਲ ਸੈਨਾ ਦੀ ਪਣਡੁੱਬੀ ਦੇ ਪਾਣੀ ਦੇ ਹੇਠਾਂ ਸੀਮਾਉਂਟ ਨਾਲ ਟਕਰਾਉਣ ਦੀ ਹੋਈ ਪੁਸ਼ਟੀ
ਅਮਰੀਕੀ ਜਲ ਸੈਨਾ ਦੀ ਪਣਡੁੱਬੀ ਦੇ ਪਾਣੀ ਦੇ ਹੇਠਾਂ ਸੀਮਾਉਂਟ ਨਾਲ ਟਕਰਾਉਣ ਦੀ ਹੋਈ ਪੁਸ਼ਟੀ

By

Published : Nov 2, 2021, 11:25 AM IST

ਵਾਸ਼ਿੰਗਟਨ:ਦੱਖਣੀ ਚੀਨ ਸਾਗਰ (South China Sea) ਵਿੱਚ ਅਮਰੀਕੀ (American) ਜਲ ਸੈਨਾ (Navy) ਦੀ ਇੱਕ ਪਰਮਾਣੂ ਪਣਡੁੱਬੀ ਪਾਣੀ ਦੇ ਅੰਦਰ ਆਪਰੇਸ਼ਨ ਦੌਰਾਨ ਇੱਕ ਸਮੁੰਦਰੀ ਸੀਮਾ ਨਾਲ ਟਕਰਾ ਕੇ ਨੁਕਸਾਨੀ ਗਈ। ਇਸ ਦੀ ਪੁਸ਼ਟੀ ਜਲ ਸੈਨਾ ਦੇ ਦੋ ਅਧਿਕਾਰੀਆਂ ਨੇ ਕੀਤੀ ਹੈ। ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਉਨ੍ਹਾਂ ਕਿਹਾ ਕਿ ਜਲ ਸੈਨਾ ਨੇ ਅਜੇ ਤੱਕ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਕੀਤਾ ਹੈ ਕਿ 'ਯੂ.ਐੱਸ.ਐੱਸ. ਕਨੈਕਟੀਕਟ' ਪਣਡੁੱਬੀ ਪਾਣੀ ਦੇ ਹੇਠਾਂ ਸੀਮਾਉਂਟ ਨਾਲ ਕਿਵੇਂ ਟਕਰਾ ਗਈ ਅਤੇ ਇਸ ਹਾਦਸੇ 'ਚ ਕਿੰਨਾ ਨੁਕਸਾਨ ਹੋਇਆ।

ਜਲ ਸੈਨਾ ਮੁਤਾਬਕ ਪਣਡੁੱਬੀ ਦੇ ਪਰਮਾਣੂ ਰਿਐਕਟਰ ਅਤੇ ਪ੍ਰੋਪਲਸ਼ਨ ਸਿਸਟਮ (Propulsion system) ਨੂੰ ਕੋਈ ਨੁਕਸਾਨ ਨਹੀਂ ਹੋਇਆ। ਹਾਲਾਂਕਿ, ਇਸ ਟੱਕਰ ਕਾਰਨ ਚਾਲਕ ਦਲ ਦੇ ਮੈਂਬਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਯੂ.ਐੱਸ.ਐੱਨ.ਆਈ. ਨਿਊਜ਼, ਜਿਸ ਨੇ ਸਭ ਤੋਂ ਪਹਿਲਾਂ ਦੁਰਘਟਨਾ ਦੀ ਖ਼ਬਰ ਦਿੱਤੀ ਸੀ, ਨੇ ਕਿਹਾ ਕਿ ਪਣਡੁੱਬੀ ਦੇ ਅਗਲੇ ਹਿੱਸੇ ਨੂੰ ਨੁਕਸਾਨ ਹੋਣ ਕਾਰਨ ਇਸ ਦੇ ਬੈਲੇਸਟ ਟੈਂਕ (Ballistic tanks) ਨੂੰ ਨੁਕਸਾਨ ਪਹੁੰਚਿਆ ਹੈ।

ਦੱਸ ਦਈਏ ਕਿ ਇਹ ਘਟਨਾ ਇਸ ਸਾਲ 2 ਅਕਤੂਬਰ ਨੂੰ ਵਾਪਰੀ ਸੀ ਪਰ ਜਲ ਸੈਨਾ ਨੇ ਪੰਜ ਦਿਨ ਬੀਤ ਜਾਣ ਤੋਂ ਬਾਅਦ ਵੀ ਇਸ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ। ਪਣਡੁੱਬੀ ਨੂੰ ਨੁਕਸਾਨ ਦੇ ਮੁਲਾਂਕਣ ਲਈ ਗੁਆਮ ਲਿਜਾਇਆ ਗਿਆ ਸੀ।

ਇਹ ਵੀ ਪੜ੍ਹੋ:ਸੀਰੀਆ ਵਿਖੇ ਅਮਰੀਕਾ ਦੇ ਹਵਾਈ ਹਮਲੇ ਦੌਰਾਨ ਮਾਰਿਆ ਗਿਆ ਅਲ ਕਾਇਦਾ ਦਾ ਸੀਨੀਅਰ ਆਗੂ

ABOUT THE AUTHOR

...view details