ਸੰਯੁਕਤ ਰਾਸ਼ਟਰ: ਯੂਕਰੇਨ (Ukraine) 'ਤੇ ਰੂਸ (Russia) ਦੇ ਹਮਲੇ ਦੇ ਮੁੱਦੇ 'ਤੇ ਸੰਯੁਕਤ ਰਾਸ਼ਟਰ ਦੀ 193 ਮੈਂਬਰੀ ਜਨਰਲ ਅਸੈਂਬਲੀ (The 193 member General Assembly of the United Nations) ਦਾ 'ਐਮਰਜੈਂਸੀ ਵਿਸ਼ੇਸ਼ ਸੈਸ਼ਨ' ਬੁਲਾਉਣ 'ਤੇ ਸੁਰੱਖਿਆ ਪ੍ਰੀਸ਼ਦ 'ਚ ਵੋਟ ਕਰੇਗੀ। ਇਸ ਤੋਂ ਦੋ ਦਿਨ ਪਹਿਲਾਂ ਮਾਸਕੋ ਨੇ ਕੀਵ 'ਤੇ ਹਮਲੇ ਦੇ ਪ੍ਰਸਤਾਵ ਨੂੰ ਰੋਕਣ ਲਈ ਵੀਟੋ ਦੀ ਵਰਤੋਂ ਕੀਤੀ ਸੀ।
ਵਿਸ਼ੇਸ਼ ਸੈਸ਼ਨ ਬੁਲਾਉਣ 'ਤੇ ਵੋਟ ਪਾਉਣ ਲਈ 15 ਮੈਂਬਰੀ ਸੁਰੱਖਿਆ ਪ੍ਰੀਸ਼ਦ (ਸਥਾਨਕ ਸਮੇਂ ਅਨੁਸਾਰ) ਐਤਵਾਰ ਦੁਪਹਿਰ ਨੂੰ ਬੈਠਕ ਕਰੇਗੀ। 1950 ਤੋਂ ਲੈ ਕੇ ਹੁਣ ਤੱਕ ਜਨਰਲ ਅਸੈਂਬਲੀ ਦੇ ਅਜਿਹੇ ਸਿਰਫ਼ 10 ਸੈਸ਼ਨ ਬੁਲਾਏ ਗਏ ਹਨ। ਸੈਸ਼ਨ ਬੁਲਾਉਣ ਲਈ ਵੋਟਿੰਗ ਪ੍ਰਕਿਰਿਆ ਦੌਰਾਨ ਸੁਰੱਖਿਆ ਪ੍ਰੀਸ਼ਦ ਦੇ ਪੰਜ ਸਥਾਈ ਮੈਂਬਰ ਚੀਨ, ਫਰਾਂਸ, ਰੂਸ, ਬ੍ਰਿਟੇਨ ਅਤੇ ਅਮਰੀਕਾ ਆਪਣੇ ਵੀਟੋ ਪਾਵਰ ਦੀ ਵਰਤੋਂ ਨਹੀਂ ਕਰ ਸਕਣਗੇ।