ਪੰਜਾਬ

punjab

By

Published : Nov 22, 2019, 4:27 PM IST

ETV Bharat / international

ਲੇਬਰ ਪਾਰਟੀ ਦਾ ਐਲਾਨ, ਜਲ੍ਹਿਆਂਵਾਲਾ ਬਾਗ਼ ਸਾਕੇ ਉੱਤੇ ਮੁਆਫੀ ਮੰਗੇਗਾ ਬ੍ਰਿਟੇਨ

ਬ੍ਰਿਟੇਨ ਦੀ ਲੇਬਰ ਪਾਰਟੀ ਨੇ ਆਉਣ ਵਾਲੀਆਂ ਚੋਣਾਂ ਲਈ ਘੋਸ਼ਣਾ ਪੱਤਰ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਬ੍ਰਿਟੇਨ ਜਲ੍ਹਿਆਂਵਾਲਾ ਬਾਗ਼ ਲਈ ਮੁਆਫੀ ਮੰਗੇਗਾ।

ਫ਼ੋਟੋ।

ਚੰਡੀਗੜ੍ਹ: ਬ੍ਰਿਟੇਨ ਵਿੱਚ 12 ਦਸੰਬਰ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ ਜਿਨ੍ਹਾਂ ਦੇ ਨਤੀਜੇ 13 ਦਸੰਬਰ ਨੂੰ ਆ ਜਾਣਗੇ। ਚੋਣਾਂ ਤੋਂ ਪਹਿਲਾਂ ਲੇਬਰ ਪਾਰਟੀ ਨੇ ਐਲਾਨ ਕੀਤਾ ਹੈ ਕਿ ਉਹ ਸੱਤਾ ਵਿੱਚ ਆਉਣ ਤੋਂ ਬਾਅਦ ਜਲ੍ਹਿਆਂਵਾਲਾ ਬਾਗ਼ ਖ਼ੂਨੀ ਸਾਕੇ ਲਈ ਮੁਆਫੀ ਮੰਗੇਗੀ।

ਦਰਅਸਲ ਲੇਬਰ ਪਾਰਟੀ ਨੇ ਇੱਕ ਘੋਸ਼ਣਾ ਪੱਤਰ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਆਪ੍ਰੇਸ਼ਨ ਬਲੂ ਸਟਾਰ ਵਿੱਚ ਬ੍ਰਿਟੇਨ ਦੀ ਭੂਮਿਕਾ ਦੀ ਸਮੀਖਿਆ ਹੋਵੇਗੀ ਅਤੇ ਬ੍ਰਿਟੇਨ ਜਲ੍ਹਿਆਂਵਾਲਾ ਬਾਗ਼ ਸਾਕੇ ਲਈ ਮੁਆਫੀ ਮੰਗੇਗਾ।

ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਇੰਗਲੈਂਡ ਦੀ ਚਰਚ ਦੇ ਬਿਸ਼ਪ ਜਸਟਿਨ ਵੇਲਬੀ ਭਾਰਤ ਦੌਰੇ ਉੱਤੇ ਆਏ ਸਨ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਇੱਕ ਧਾਰਮਿਕ ਗੁਰੂ ਹੋਣ ਦੇ ਨਾਤੇ ਜਲ੍ਹਿਆਂਵਾਲਾ ਬਾਗ਼ ਖੂਨੀ ਸਾਕੇ ਲਈ ਮੁਆਫ਼ੀ ਮੰਗੀ ਸੀ।

ABOUT THE AUTHOR

...view details