ਪੰਜਾਬ

punjab

ETV Bharat / international

ਬਰਤਾਨੀਆਂ ਦੇ 73 ਸਾਲਾ 'ਸਕਿਪਿੰਗ ਸਿੱਖ' ਨੂੰ ਕੀਤਾ ਗਿਆ ਸਨਮਾਨਿਤ - ਪੁਆਇੰਟ ਆਫ਼ ਲਾਈਟ

ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਬਰਤਾਨੀਆ ਦੇ 73 ਸਾਲਾ 'ਸਕਿਪਿੰਗ ਸਿੱਖ' ਰਜਿੰਦਰ ਸਿੰਘ ਨੂੰ 'ਪੁਆਇੰਟ ਆਫ਼ ਲਾਈਟ' ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ।

uk skipping sikh honored for fund raising efforts
ਬਰਤਾਨੀਆਂ ਦੇ 73 ਸਾਲਾ 'ਸਕਿਪਿੰਗ ਸਿੱਖ' ਨੂੰ ਕੀਤਾ ਗਿਆ ਸਨਮਾਨਿਤ

By

Published : Jun 28, 2020, 11:11 AM IST

ਲੰਡਨ: ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕੋਰੋਨਾ ਵਾਇਰਸ ਤਾਲਾਬੰਦੀ ਵਿੱਚ ਸਰਕਾਰ ਦੀ ਸਹਾਇਤਾ ਪ੍ਰਾਪਤ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਲਈ ਫੰਡ ਇਕੱਠਾ ਕਰਨ ਵਾਲੇ ਬਰਤਾਨੀਆ ਦੇ 73 ਸਾਲਾ 'ਸਕਿਪਿੰਗ ਸਿੱਖ' ਰਜਿੰਦਰ ਸਿੰਘ ਨੂੰ 'ਪੁਆਇੰਟ ਆਫ਼ ਲਾਈਟ' ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਦੱਸ ਦਈਏ ਕਿ ਰਜਿੰਦਰ ਸਿੰਘ ਫੰਡ ਇਕੱਠਾ ਕਰਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ 'ਸਕਿਪਿੰਗ ਸਿੱਖ' ਵਜੋਂ ਮਸ਼ਹੂਰ ਹੋ ਗਏ।

ਪੱਛਮੀ ਲੰਡਨ ਦੇ ਹਰਲਿੰਗਟਨ ਦੇ ਰਹਿਣ ਵਾਲੇ ਰਜਿੰਦਰ ਸਿੰਘ ਨੇ ਇਸ ਸਾਲ ਦੀ ਸ਼ੁਰੂਆਤ 'ਚ ਸੋਸ਼ਲ ਮੀਡੀਆ 'ਤੇ ਆਪਣੀਆਂ ਵੀਡੀਓਜ਼ ਪੋਸਟ ਕਰਨੀਆਂ ਸ਼ੁਰੂ ਕੀਤੀਆਂ ਸਨ। ਉਨ੍ਹਾਂ ਦੀਆਂ ਵੀਡੀਓਜ਼ ਨੂੰ ਯੂ-ਟਿਊਬ 'ਤੇ ਲੱਖਾਂ ਲੋਕਾਂ ਨੇ ਦੇਖਿਆ। ਆਪਣੀਆਂ ਵੀਡੀਓਜ਼ ਨਾਲ ਉਨ੍ਹਾਂ ਨੇ ਲੋਕਾਂ ਨੂੰ ਲੌਕਡਾਊਨ ਵਿੱਚ ਦਾਨ ਕਰਨ ਲਈ ਪ੍ਰੇਰਿਤ ਕੀਤਾ ਤੇ ਐੱਨਐੱਚਐੱਸ ਲਈ ਧਨ ਇਕੱਠਾ ਕੀਤਾ।

ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇਸ ਹਫ਼ਤੇ ਰਜਿੰਦਰ ਸਿੰਘ ਨੂੰ ਭੇਜੇ ਪੱਤਰ ਵਿੱਚ ਲਿਖਿਆ, "ਤੁਹਾਡੀਆਂ 'ਸਕਿਪਿੰਗ ਸਿੱਖ' ਫਿਟਨੈੱਸ ਵੀਡੀਓਜ਼ ਨੇ ਦੁਨੀਆ ਭਰ ਵਿੱਚ ਹਜ਼ਾਰਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਲੋਕਾਂ ਨੇ ਇਹ ਵੀਡੀਓਜ਼ ਆਨਲਾਈਨ ਦੇਖੀਆਂ ਤੇ ਤੁਹਾਡੇ ਨਾਲ ਰੋਜ਼ਾਨਾ ਕਸਰਤ ਕੀਤੀ। ਤੁਸੀਂ ਸਿੱਖ ਭਾਈਚਾਰੇ ਨੂੰ ਇਕਜੁਟ ਕਰਨ ਅਤੇ ਉਨ੍ਹਾਂ ਵਿੱਚ ਊਰਜਾ ਭਰਨ ਦਾ ਬਿਹਤਰੀਨ ਤਰੀਕਾ ਲੱਭਿਆ।"

ਇਹ ਵੀ ਪੜ੍ਹੋ: ਪਾਕਿਸਤਾਨ 29 ਜੂਨ ਤੋਂ ਮੁੜ ਖੋਲ੍ਹ ਰਿਹੈ ਕਰਤਾਰਪੁਰ ਕੌਰੀਡੋਰ

ਜਾਣਕਾਰੀ ਲਈ ਦੱਸ ਦਈਏ ਕਿ ਪ੍ਰਧਾਨ ਮੰਤਰੀ 'ਪੁਆਇੰਟ ਆਫ ਲਾਈਟ' ਪੁਰਸਕਾਰ ਹਰ ਹਫ਼ਤੇ ਦੇ ਅਖ਼ੀਰ ਵਿੱਚ ਉਨ੍ਹਾਂ ਲੋਕਾਂ ਨੂੰ ਪ੍ਰਦਾਨ ਕਰਦੇ ਹਨ ਜੋ ਆਪਣੇ ਭਾਈਚਾਰੇ ਵਿੱਚ ਤਬਦੀਲੀ ਲਿਆ ਰਹੇ ਹਨ ਤੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ।

ਪ੍ਰਧਾਨ ਮੰਤਰੀ ਵੱਲੋਂ ਇਹ ਸਨਮਾਨ ਮਿਲਣ ਤੋਂ ਬਾਅਦ ਰਜਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਜੌਨਸਨ ਦਾ ਧੰਨਵਾਦ ਕਰਦਿਆਂ ਕਿਹਾ," ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ। ਮੈਂ 'ਪੁਆਇੰਟ ਆਫ ਲਾਈਟ' ਪੁਰਸਕਾਰ ਹਾਸਲ ਕਰ ਕੇ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।' ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਇੱਕ ਸਿੱਖ ਹੋਣ ਦੇ ਨਾਤੇ ਮੈਨੂੰ ਦੂਜਿਆਂ ਦੀ ਸੇਵਾ ਕਰਨਾ ਚੰਗਾ ਲਗਦਾ ਹੈ।

ABOUT THE AUTHOR

...view details