ਲੰਡਨ: ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਦੇ ਕੋਨੇ-ਕੋਨੇ ਉੱਤੇ ਹੌਲੀ-ਹੌਲੀ ਫ਼ੈਲਦਾ ਹੀ ਜਾ ਰਿਹਾ ਹੈ। ਇਸ ਦੀ ਲਪੇਟ ਤੋਂ ਕੋਈ ਨਹੀਂ ਬਚਿਆ ਨਹੀਂ ਰਹਿ ਰਿਹਾ। ਦੁਨੀਆ ਦਾ ਹਰ ਆਮ ਤੇ ਖ਼ਾਸ ਵਿਅਕਤੀ ਇਸ ਦੇ ਪਕੜ ਵਿੱਚ ਆ ਹੀ ਰਿਹਾ ਹੈ। ਉੱਥੇ ਹੀ ਬ੍ਰਿਟਿਸ਼ ਘਰਾਣੇ ਦਾ ਵਾਰਿਸ ਪ੍ਰਿੰਸ ਚਾਰਲਸ ਦਾ ਕੋਰੋਨਾ ਵਾਇਰਸ ਦਾ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ।
ਪ੍ਰਿੰਸ ਚਾਰਲਸ 'ਚ ਵੀ ਹੋਏ ਕੋਰੋਨਾਵਾਇਰਸ ਦੇ ਸ਼ਿਕਾਰ - corona in UK
ਬ੍ਰਿਟਿਸ਼ ਘਰਾਣੇ ਦੇ ਵਾਰਿਸ 71 ਸਾਲਾ ਪ੍ਰਿੰਸ ਚਾਰਲਸ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ ਅਤੇ ਉਨ੍ਹਾਂ ਨੇ ਖ਼ੁਦ ਨੂੰ ਏਕਾਂਤਵਾਸ ਕਰ ਲਿਆ ਹੈ।
ਪ੍ਰਿੰਸ ਚਾਰਲਸ 'ਚ ਵੀ ਕੋਰੋਨਾ ਦੇ ਲੱਛਣ, ਖ਼ੁਦ ਨੂੰ ਕੀਤਾ ਏਕਾਂਤਵਾਸ
ਬ੍ਰਿਟਿਸ਼ ਘਰਾਣੇ ਨੇ ਜਾਣਕਾਰੀ ਦਿੰਦਿਆੰ ਕਿਹਾ ਕਿ 71 ਸਾਲਾ ਪ੍ਰਿੰਸ ਚਾਰਲਸ ਦੇ ਕੋਵਿਡ-19 ਦੇ ਥੋੜੇ-ਥੋੜੇ ਲੱਛਣ ਪਾਏ ਗਏ ਹਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਨੂੰ ਸਕਾਟਲੈਂਡ ਵਿਖੇ ਸਥਿਤ ਰਾਇਲ ਅਸਟੇਟ ਵਿਖੇ ਏਕਾਂਤਵਾਸ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਜਦਕਿ ਉਨ੍ਹਾਂ ਦੀ ਪਤਨੀ ਕੈਮਿਲਾ ਦੀ ਕੋਵਿਡ-19 ਦੀ ਰਿਪੋਰਟ ਨੈਗਿਟਿਵ ਆਈ ਹੈ। ਘਰਾਣੇ ਨੇ ਦੱਸਿਆ ਕਿ ਚਾਰਲਸ ਦੇ ਵਿੱਚ ਕੁੱਝ ਲੱਛਣ ਤਾਂ ਹਨ, ਪਰ ਹੁਣ ਕੁੱਝ ਹੱਦ ਤੱਕ ਉਨ੍ਹਾਂ ਦੀ ਸਿਹਤ ਵਧੀਆ ਹੈ ਅਤੇ ਉਹ ਫ਼ਿਲਹਾਲ ਪਿਛਲੇ ਕੁੱਝ ਦਿਨਾਂ ਤੋਂ ਘਰੋਂ ਹੀ ਕੰਮ ਕਰ ਰਹੇ ਹਨ।