ਲੰਡਨ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਖਰਕਾਰ ਆਪਣੀ ਦੂਜੀ ਪਤਨੀ ਮਰੀਨਾ ਵ੍ਹੀਲਰ ਤੋਂ ਤਲਾਕ ਲੈ ਲਿਆ। ਹੁਣ ਉਹ ਆਪਣੀ ਮੰਗੇਤਰ ਕੈਰੀ ਸਾਇਮੰਡਸ ਨਾਲ ਵਿਆਹ ਕਰਨਗੇ, ਜਿਸਨੇ ਪਿਛਲੇ ਮਹੀਨੇ ਇਕ ਬੇਟੇ ਨੂੰ ਜਨਮ ਦਿੱਤਾ ਸੀ।
ਬੁੱਧਵਾਰ ਨੂੰ ਇੱਕ ਰਿਪੋਰਟ ਵਿੱਚ ਇੱਕ ਅਖਬਾਰ ਨੇ ਕਿਹਾ ਹੈ ਕਿ ਵ੍ਹੀਲਰ ਨੇ ਫਰਵਰੀ ਵਿੱਚ ਤਲਾਕ ਲਈ ਅਰਜ਼ੀ ਦਿੱਤੀ ਸੀ, ਜੋ 29 ਅਪ੍ਰੈਲ ਨੂੰ ਨਵਜੰਮੇ ਵਿਲਫਰੇਡ ਲੌਰੀ ਨਿਕੋਲਸ ਜੌਨਸਨ ਦੇ ਜਨਮ ਤੋਂ ਪਹਿਲਾਂ ਮਨਜ਼ੂਰ ਹੋ ਗਿਆ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਮੰਨਿਆ ਜਾਂਦਾ ਹੈ ਕਿ ਦੋਵਾਂ ਧਿਰਾਂ ਨੇ ਇਸ ਸਮਝੌਤੇ ਉੱਤੇ ਚਾਰ ਮਿਲੀਅਨ ਪੌਂਡ ਖਰਚ ਕੀਤੇ ਹਨ। ਜੌਨਸਨ ਅਤੇ ਵ੍ਹੀਲਰ ਵਿਚਾਲੇ ਫਰਵਰੀ ਵਿੱਚ ਲੰਡਨ ਸਥਿਤ ਕੇਂਦਰੀ ਪਰਿਵਾਰਕ ਅਦਾਲਤ ਪੈਸਿਆਂ ਦੀ ਵੰਡ ਦਾ ਸਮਝੌਤਾ ਹੋਇਆ ਸੀ। ਕੇਸ ਨੰਬਰ ਤੋਂ ਪਤਾ ਚੱਲਦਾ ਹੈ ਕਿ ਦੋਵਾਂ ਦਾ ਪੈਸਿਆਂ ਨੂੰ ਲੈ ਕੇ ਝਗੜਾ ਸੀ।