ਪੰਜਾਬ

punjab

ETV Bharat / international

ਯੂਕਰੇਨ ਤੋਂ ਆਉਣ ਵਾਲੇ ਨਾਗਰਿਕਾਂ ਲਈ ਯੂਕੇ ਨੇ ਵੀਜ਼ਾ ਪੇਸ਼ਕਸ਼ ਦਾ ਕੀਤਾ ਵਿਸਥਾਰ

ਬ੍ਰਿਟੇਨ ਨੇ ਰੂਸੀ ਹਮਲੇ ਤੋਂ ਬਾਅਦ ਯੂਕਰੇਨ ਤੋਂ ਬਾਹਰ ਆਉਣ ਵਾਲੇ ਯੂਕਰੇਨੀ ਨਾਗਰਿਕਾਂ ਲਈ ਆਪਣੇ ਵੀਜ਼ੇ ਦੀ ਪੇਸ਼ਕਸ਼ ਨੂੰ ਵਧਾਉਣ ਦਾ ਐਲਾਨ ਕੀਤਾ ਹੈ।

UK expands visa offer for Ukrainian refugees
UK expands visa offer for Ukrainian refugees

By

Published : Mar 2, 2022, 9:41 AM IST

ਲੰਦਨ: ਯੂਕੇ ਸਰਕਾਰ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਰੂਸੀ ਹਮਲੇ ਤੋਂ ਬਾਅਦ ਯੂਕਰੇਨ ਛੱਡਣ ਵਾਲੇ ਯੂਕਰੇਨ ਦੇ ਨਾਗਰਿਕਾਂ ਲਈ ਆਪਣੇ ਵੀਜ਼ਾ ਦੀ ਪੇਸ਼ਕਸ਼ ਨੂੰ ਵਧਾਏਗੀ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਇਸ ਯੋਜਨਾ ਦਾ ਦਾਇਰਾ ਵਧਾ ਕੇ 18 ਸਾਲ ਤੋਂ ਵੱਧ ਉਮਰ ਦੇ ਬੱਚਿਆਂ, ਜਿਨ੍ਹਾਂ ਵਿੱਚ ਬਜ਼ੁਰਗ ਨਾਗਰਿਕ ਅਤੇ ਮਾਤਾ-ਪਿਤਾ ਆਦਿ ਸ਼ਾਮਲ ਹਨ, ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸ ਯੋਜਨਾ ਦੀ ਮਦਦ ਨਾਲ 2 ਲੱਖ ਯੂਕਰੇਨੀ ਸ਼ਰਨਾਰਥੀਆਂ ਨੂੰ ਬ੍ਰਿਟੇਨ ਲਿਆਂਦਾ ਜਾ ਸਕਦਾ ਹੈ।

ਪੋਲੈਂਡ ਦੀ ਆਪਣੀ ਫੇਰੀ ਦੌਰਾਨ, ਜੌਹਨਸਨ ਨੇ ਕਿਹਾ ਕਿ, 'ਅਸੀਂ ਪਰਿਵਾਰ ਯੋਜਨਾ ਦੇ ਦਾਇਰੇ ਨੂੰ ਵਧਾ ਰਹੇ ਹਾਂ ਤਾਂ ਜੋ ਲੋਕਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਇਸ ਲਈ ਯੋਗ ਹੋ ਸਕੇ। ਤੁਸੀਂ ਕੁਝ ਹਜ਼ਾਰ ਦੀ ਗੱਲ ਕਰ ਰਹੇ ਹੋ, ਪਰ ਇਹ ਇਸ ਤੋਂ ਕਿਤੇ ਵੱਧ ਹੋ ਸਕਦਾ ਹੈ।

ਉਸ ਨੇ ਇਹ ਵੀ ਕਿਹਾ ਕਿ, 'ਇਸ ਤੋਂ ਇਲਾਵਾ, ਅਸੀਂ ਇਕ ਮਾਨਵਤਾਵਾਦੀ ਯੋਜਨਾ ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਰਾਹੀਂ ਬ੍ਰਿਟਿਸ਼ ਕੰਪਨੀਆਂ ਅਤੇ ਨਾਗਰਿਕ ਯੂਕਰੇਨ ਦੇ ਕਿਸੇ ਵੀ ਨਾਗਰਿਕ ਨੂੰ ਯੂ.ਕੇ. ਆਉਣ ਲਈ ਸਪਾਂਸਰ ਕਰ ਸਕਦੇ ਹਨ।'

ਦੱਸ ਦਈਏ ਕਿ ਇਸ ਤੋਂ ਪਹਿਲਾਂ ਬ੍ਰਿਟੇਨ ਨੇ ਇਕ ਯੋਜਨਾ ਸ਼ੁਰੂ ਕੀਤੀ ਸੀ, ਜਿਸ ਦੇ ਤਹਿਤ ਬ੍ਰਿਟੇਨ 'ਚ ਵੱਸਣ ਵਾਲੇ ਯੂਕਰੇਨੀਆਂ ਦੇ ਕਰੀਬੀ ਰਿਸ਼ਤੇਦਾਰਾਂ ਨੂੰ ਵੀਜ਼ਾ ਦਿੱਤਾ ਜਾਂਦਾ ਸੀ।

ਇਹ ਵੀ ਪੜ੍ਹੋ: ਆਰਥਿਕ ਪਾਬੰਦੀਆਂ ਨਾਲ ਰੂਸ ਦੀ ਕਮਰ ਤੋੜਾਂਗੇ ਅਤੇ ਯੂਕਰੇਨ ਦੀ ਹਰ ਇੰਚ ਰੱਖਿਆ ਕਰਾਂਗੇ: ਬਾਈਡੇਨ

ABOUT THE AUTHOR

...view details