ਲੰਡਨ: ਬ੍ਰੈਕਜਿਟ ਮੰਤਰੀ ਲਾਰਡ ਡੇਵਿਡ ਫਰੌਸਟ (UK Brexit minister David Frost resigns) ਨੇ ਕੋਵਿਡ 19 ਦੇ ਨਵੇਂ ਰੂਪ ਓਮੀਕਰੋਨ ਦੇ ਵਧਦੇ ਮਾਮਲਿਆਂ ਕਾਰਨ ਬ੍ਰਿਟੇਨ ਵਿੱਚ ਲੌਕਡਾਊਨ ਪਾਬੰਦੀਆਂ ਨੂੰ ਲਾਗੂ ਕਰਨ ਨੂੰ ਲੈ ਕੇ ਹੋ ਰਹੇ ਵਿਰੋਧ ਵਿਚਾਲੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਫਰੌਸਟ ਯੂਰਪੀਅਨ ਸੰਘ (ਈਯੂ) ਤੋਂ ਬ੍ਰਿਟੇਨ ਨੂੰ ਬਾਹਰ ਕੱਢਣ ਸਬੰਧੀ ਮਾਮਲਿਆਂ ਦੇ ਇੰਚਾਰਜ ਸਨ। ਉਨ੍ਹਾਂ ਨੇ ਸ਼ਨੀਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਆਪਣਾ ਅਸਤੀਫਾ ਸੌਂਪਿਆ ਹੈ।
ਅਸਤੀਫ਼ੇ ਦੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਫ੍ਰੌਸਟ ਦੀ ਅਸਤੀਫਾ ਦੇਣ ਦੀ ਯੋਜਨਾ ’ਤੇ ਪਹਿਲਾਂ ਹੀ ਸਹਿਮਤ ਬਣ ਚੁੱਕੀ ਸੀ ਅਤੇ ਉਹ ਨਵੇਂ ਸਾਲ ਵਿੱਚ ਅਸਤੀਫਾ ਦੇਣ ਵਾਲੇ ਸਨ, ਪਰ ਮੇਲ ਆਨ ਸੰਡੇ ਨੇ ਪਹਿਲਾਂ ਹੀ ਉਨ੍ਹਾਂ ਦੇ ਅਸਤੀਫੇ ਦੀ ਸੂਚਨਾ ਦਿੱਤੀ ਸੀ ਜਿਸ ਕਾਰਨ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ।
ਫਰੌਸਟ ਨੇ ਆਪਣੇ ਅਸਤੀਫ਼ੇ ਦੇ ਪੱਤਰ ਵਿੱਚ ਲਿਖਿਆ, "ਅਸੀਂ ਇਸ ਮਹੀਨੇ ਦੇ ਸ਼ੁਰੂ ਵਿੱਚ ਸਹਿਮਤ ਹੋਏ ਸੀ ਕਿ ਮੈਂ ਜਨਵਰੀ ਵਿੱਚ ਅਹੁਦਾ ਛੱਡ ਦੇਵਾਂਗਾ ਅਤੇ ਯੂਰਪੀਅਨ ਯੂਨੀਅਨ ਦੇ ਨਾਲ ਭਵਿੱਖ ਦੇ ਸਬੰਧਾਂ ਦਾ ਪ੍ਰਬੰਧਨ ਕਿਸੇ ਹੋਰ ਨੂੰ ਸੌਂਪ ਦੇਵਾਂਗਾ।" ਇਹ ਨਿਰਾਸ਼ਾਜਨਕ ਹੈ ਕਿ ਇਹ ਸਕੀਮ ਜਨਤਕ ਹੋ ਗਈ ਹੈ ਅਤੇ ਇਸ ਸਥਿਤੀ ਵਿੱਚ ਮੈਂ ਮਹਿਸੂਸ ਕਰਦਾ ਹਾਂ ਕਿ ਮੇਰੇ ਲਈ ਤੁਰੰਤ ਅਸਤੀਫਾ ਦੇਣਾ ਉਚਿਤ ਹੋਵੇਗਾ।