ਲੰਡਨ: ਪੀ ਫਾਈਜ਼ਰ-ਬਾਇਓਟੈਕ (Pfizer-Biontech) ਦੀ ਕੋਰੋਨਾ ਵੈਕਸੀਨ ਨੂੰ ਯੂਕੇ ਦੀ ਮੰਨਜ਼ੂਰੀ ਮਿਲ ਚੁੱਕੀ ਹੈ। ਇਹ ਵੈਕਸੀਨ ਅਗਲੇ ਹਫ਼ਤੇ ਤੋਂ ਦੇਸ਼ਭਰ ’ਚ ਉਪਲਬੱਧ ਕਰਵਾ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਨਵੰਬਰ ਦੀ ਸ਼ੁਰੂਆਤ ’ਚ ਮਹਾਂਮਾਰੀ ਤੋਂ ਬਚਾਓ ਲਈ ਦਵਾਈ ਨਿਰਮਾਣ ’ਚ ਜੁਟੀ ਬਹੁਰਾਸ਼ਟਰੀ ਕੰਪਨੀ ਪੀ-ਫਾਈਜ਼ਰ ਨੇ ਇਹ ਐਲਾਨ ਕੀਤਾ ਸੀ ਕਿ ਤੀਸਰੇ ਚਰਣ ਦੇ ਹਿਊਮਨ ਟ੍ਰਾਇਲ ’ਚ ਉਨ੍ਹਾਂ ਨੂੰ ਵੱਡੀ ਸਫ਼ਲਤਾ ਮਿਲੀ ਹੈ।
ਇਸ ਤੋਂ ਪਹਿਲਾਂ ਫਾਈਜ਼ਰ ਅਤੇ ਉਸਦੇ ਜਰਮਨ ਭਾਈਵਾਲ ਬਾਈਓਐੱਨਟੈੱਕ ਨੇ ਆਖ਼ਰੀ ਪੜਾਅ ਦਾ ਨਤੀਜੀਆਂ ਦਾ ਦੂਸਰਾ ਬੈਚ ਜਾਰੀ ਕੀਤਾ ਸੀ, ਜਿਸ ’ਚ ਕਿਹਾ ਗਿਆ ਸੀ ਕਿ ਉਸ ਦੁਆਰਾ ਤਿਆਰ ਕੀਤਾ ਗਿਆ ਕੋਰੋਨਾ ਵਾਇਰਸ ਦਾ ਟੀਕਾ 95 ਪ੍ਰਤੀਸ਼ਤ ਤੱਕ ਕਾਰਗਰ ਹੈ। ਇਸ ਤੋਂ ਇਲਾਵਾ ਬਜ਼ੁਰਗ ਲੋਕਾਂ ਨੂੰ ਵਾਇਰਸ ਦਾ ਸ਼ਿਕਾਰ ਹੋਣ ਤੇ ਜੋਖ਼ਿਮ ’ਤੋ ਵੀ ਬਚਾਉਂਦਾ ਹੈ।
ਕੰਪਨੀ ਨੇ ਕਿਹਾ ਕਿ ਮੁੱਢਲੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਵੈਕਸੀਨ ਦੀ ਪਹਿਲੀ ਖੁਰਾਕ ਦੇ 28 ਦਿਨਾਂ ਦੇ ਅੰਦਰ ਆਪਣਾ ਪ੍ਰਭਾਵ ਦਿਖਾਉਣ ਲੱਗਦਾ ਹੈ। ਟ੍ਰਾਇਲ ਦੇ ਦੌਰਾਨ ਕੋਵਿਡ-19 ਦੇ 170 ਪੁਖ਼ਤਾ ਮਾਮਲਿਆਂ ਦਾ ਨਿਰੀਖਣ ਕੀਤਾ ਗਿਆ।
ਇਹ ਐਲਾਨ 9 ਨਵੰਬਰ ਨੂੰ ਫਾਇਜ਼ਰ ਦੀ ਪਹਿਲੀ ਧਮਾਕੇਦਾਰ ਘੋਸ਼ਣਾ ਤੋਂ ਇੱਕ ਹਫ਼ਤੇ ਬਾਅਦ ਆਈ ਸੀ, ਜਦੋਂ ਇਸਨੇ ਕਿਹਾ ਸੀ ਕਿ ਸਾਡੀ ਕੰਪਨੀ ਟੀਕਾ 90 ਪ੍ਰਤੀਸ਼ਤ ਤੱਕ ਪ੍ਰਭਾਵਸ਼ਾਲੀ ਹੈ।