ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਵਿਸ਼ਵ ਭਰ ਵਿੱਚ ਜਾਰੀ ਹੈ। ਇਸ ਵਾਇਰਸ ਨਾਲ ਨਜਿੱਠਣ ਲਈ ਹਰ ਕੋਈ ਰਾਹਤ ਫੰਡ ਵਿੱਚ ਕੁੱਝ ਨਾ ਕੁੱਝ ਦਾਨ ਕਰ ਰਿਹਾ ਹੈ। ਇਸੇ ਤਹਿਤ ਟਵਿੱਟਰ ਦੇ ਸੀਈਓ ਜੈਕ ਡੋਰਸੀ ਨੇ ਰਾਹਤ ਫੰਡ ਵਿੱਚ 7,572 ਕਰੋੜ ਰੁਪਏ ਦਿੱਤੇ ਹਨ।
ਕੋਰੋਨਾ ਖ਼ਿਲਾਫ ਜੰਗ ਲਈ ਟਵਿੱਟਰ ਦੇ ਸੀਈਓ 'ਜੈਕ ਡੋਰਸੀ' ਨੇ ਦਾਨ ਦਿੱਤੇ 7,572 ਕਰੋੜ ਰੁਪਏ - ਟਵਿੱਟਰ ਦੇ ਸੀਈਓ
ਟਵਿੱਟਰ ਦੇ ਸੀਈਓ ਜੈਕ ਡੋਰਸੀ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਰਾਹਤ ਫੰਡ ਵਿੱਚ 7,572 ਕਰੋੜ ਰੁਪਏ ਦਿੱਤੇ ਹਨ।
ਜੈਕ ਨੇ ਟਵੀਟ ਕਰਦਿਆਂ ਲਿਖਿਆ,"ਮੈਂ ਗਲੋਬਲ ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾਉਣ ਲਈ ਆਪਣੀ ਸਕੁਐਰ ਇਕੁਇਟੀ ਵਿਚੋਂ 1 ਬਿਲੀਅਨ #startsmallLLC ਵਿੱਚ ਟਰਾਂਸਫਰ ਕਰ ਰਿਹਾ ਹਾਂ। ਇਸ ਮਹਾਂਮਾਰੀ ਨੂੰ ਖਤਮ ਕਰਨ ਤੋਂ ਬਾਅਦ, ਅਸੀਂ ਲੜਕੀਆਂ ਦੀ ਸਿਹਤ ਅਤੇ ਸਿੱਖਿਆ ਅਤੇ UBI 'ਤੇ ਧਿਆਨ ਕੇਂਦਰਤ ਕਰਾਂਗੇ। ਇਹ ਪਾਰਦਰਸ਼ੀ ਰੂਪ ਵਿੱਚ ਅਪਰੇਟ ਕਰੇਗਾ। ਹਰ ਚੀਜ਼ ਨੂੰ ਇੱਥੋਂ ਟਰੈਕ ਕੀਤਾ ਜਾ ਸਕਦਾ ਹੈ।"
ਜਾਣਕਾਰੀ ਮੁਤਬਾਕ ਕੋਰੋਨਾ ਵਾਇਰਸ ਨਾਲ ਲੜਾਈ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਦਾਨ ਹੈ। ਜੈਕ ਤੋਂ ਪਹਿਲਾਂ, ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ, ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ, ਐਪਲ ਦੇ ਮੁਖੀ ਟਿਮ ਕੁੱਕ ਅਤੇ ਬਿਲ ਐਂਡ ਮੇਲਿੰਡਾ ਗੇਟਸ ਫਾਉਂਡੇਸ਼ਨ ਨੇ ਵੀ ਕੋਰੋਨਾ ਨਾਲ ਲੜਨ ਲਈ ਦਾਨ ਕੀਤਾ ਹੈ।