ਚੰਡੀਗੜ੍ਹ :ਕੈਨੇਡਾ ਸਰਕਾਰ ਨੇ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ 21 ਜੁਲਾਈ, 2021 ਤੱਕ ਮੁਲਤਵੀ ਕੀਤੀਆਂ ਹਨ। ਪਹਿਲਾਂ ਇਹ ਪਾਬੰਦੀ ਸਿਰਫ਼ 22 ਅਪ੍ਰੈਲ ਤੱਕ ਸੀ ਪਰ ਕੋਰੋਨਾਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਕੈਨੇਡਾ ਸਰਕਾਰ ਨੇ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ਤੇ ਯਾਤਰੀਆਂ ਉੱਤੇ ਪਾਬੰਦੀਆਂ ਦੀ ਮਿਆਦ ਅੱਗੇ ਵਧਾ ਦਿੱਤੀ।
ਕੈਨੇਡਾ ਵਾਲੇ ਜਹਾਜ਼ 'ਚ ਬੈਠਣ ਤੋਂ ਪਹਿਲਾਂ ਜਰੂਰ ਪੜੋ ਜਰੂਰੀ ਗੱਲਾਂ - Arrive CAN ਮੋਬਾਇਲ ਐਪ
ਭਾਰਤ ਤੋਂ ਕੈਨੇਡਾ ਜਾਣ ਵਾਲੀਆਂ ਏਅਰ ਇੰਡੀਆਂ ਤੋਂ ਇਲਾਵਾ ਏਅਰ ਕੈਨੇਡਾ, ਏਮੀਰੇਟਸ ਏਅਰਲਾਈਨਜ਼ 'ਚ ਸਫਰ ਕਰਨ ਤੋਂ ਪਹਿਲਾਂ ਤੁਹਾਨੂੰ ਰੱਖਣਾਂ ਹੋਵੇਗਾ ਇਨ੍ਹਾਂ ਗੱਲਾਂ ਦਾ ਧਿਆਨ
ਕੈਨੇਡਾ ਵਾਲੇ ਜਹਾਜ਼ 'ਚ ਬੈਠਣ ਤੋਂ ਪਹਿਲਾਂ ਜਰੂਰ ਪੜੋ ਜਰੂਰੀ ਗੱਲਾਂ
ਭਾਰਤ ਤੋਂ ਕੈਨੇਡਾ ਜਾਣ ਤੋਂ ਪਹਿਲਾਂ ਜਰੂਰੀ ਕੰਮ
- ਫਲਾਇਟ ਚ ਬੈਠਣ ਤੋਂ ਪਹਿਲਾਂ ਨੌਨ-ਮੈ਼ਡੀਕਲ ਮਾਸਕ ਨਾਲ ਮੂੰਹ ਜਰੂਰ ਢਕੋ
- ਪਹਿਲਾਂ Arrive CAN ਮੋਬਾਇਲ ਐਪ ਡਾਊਨਲੋਡ ਕਰਕੇ ਇਸ ਨੂੰ ਸਾਈਨ ਇਨ ਕਰਨ ਲਈ ਆਨਲਾਈਨ ਸਾਰੀ ਜਾਣਕਾਰੀ ਭਰੋ
- ਫਿਰ ਹੈਲਥ-ਚੈੱਕ ਪ੍ਰਸ਼ਨਾਵਲੀ ’ਚ ਪੁੱਛੇ ਸੁਆਲਾਂ ਦੇ ਜੁਆਬ ਭਰੋ। ਜੇ ਤੁਸੀਂ ਇੱਥੇ ਕੋਈ ਗ਼ਲਤ ਜਾਣਕਾਰੀ ਦੇਵੋਗੇ, ਤਾਂ ਤੁਹਾਨੂੱ 5,000 ਕੈਨੇਡੀਅਨ ਡਾਲਰ ਤੱਕ ਦਾ ਜੁਰਮਾਨਾ ਕੀਤਾ ਜਾ ਸਕੇਗਾ।
- ਤੁਹਾਨੂੰ ਆਪਣੀ ਕੁਆਰੰਟੀਨ ਯੋਜਨਾ ਵੀ ਦਰਸਾਉਣੀ ਹੋਵੇ ਕਿ ਤੁਸੀਂ ਕੈਨੇਡਾ ਪੁੱਜਣ ਦੇ ਪਹਿਲੇ 14 ਦਿਨ ਕੁਆਰੰਟੀਨ ਵਿੱਚ ਕਿਵੇਂ ਰਹੋਗੇ। ਇਹ ਯੋਜਨਾ ਕਾਨੂੰਨੀ ਤੌਰ ਉੱਤੇ ਲਾਜ਼ਮੀ ਹੈ। ਹੋਰ ਵੇਰਵਿਆਂ ਲਈ ਇੱਥੇ ਕਲਿੱਕ ਕਰੋ।
- ਉਡਾਣ ਦੀ ਰਵਾਨਗੀ ਤੋਂ 72 ਘੰਟੇ ਪਹਿਲਾਂ ਯਾਤਰੀ ਦਾ ਕੋਰੋਨਾਵਾਇਰਸ ਲਈ RT-PCR ਟੈਸਟ ਕਰਵਾਇਆ ਹੋਣਾ ਲਾਜ਼ਮੀ ਹੈ ਤੇ ਉਸ ਦਾ QR ਕੋਡ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ ਹੈ।
- OCI ਕਾਰਡ-ਧਾਰਕਾਂ ਲਈ ਭਾਰਤੀ ਦੂਤਾਵਾਸ/ਹਾਈ ਕਮਿਸ਼ਨ ਕੋਲ ਰਜਿਸਟ੍ਰੇਸ਼ਨ ਕਰਵਾਉਣਾ ਕਾਨੂੰਨੀ ਤੌਰ ਉੱਤੇ ਲਾਜ਼ਮੀ ਹੈ।
- ਉਡਾਣ ਭਰਨ ਤੋਂ 72 ਘੰਟੇ ਪਹਿਲਾਂ RT-PCR ਟੈਸਟ ਕਰਵਾਉਣਾ ਕਾਨੂੰਨੀ ਤੌਰ ਉੱਤੇ ਲਾਜ਼ਮੀ ਹੈ।
- ਔਨਲਾਈਨ ‘ਏਅਰ ਸੁਵਿਧਾ’ ਪੋਰਟਲ ਉੱਤੇ ਸਵੈ-ਘੋਸ਼ਣਾ ਪੱਤਰ ਭਰੋ ਤੇ ਕੋਵਿਡ-19 ਲਈ RT-PCR ਨੈਗੇਟਿਵ ਰਿਪੋਰਟ ਅਪਲੋਡ ਕਰੋ।
- ਜੇ ਕਿਸੇ ਸਕੇ ਪਰਿਵਾਰਕ ਮੈਂਬਰ ਦੀ ਮੌਤ ਹੋ ਗਈ ਹੈ, ਤਾਂ ਉਸ ਐਮਰਜੈਂਸੀ ਵਿੱਚ ਹੀ ਅਜਿਹੇ ਟੈਸਟ ਤੋਂ ਛੋਟ ਲਈ ਉਡਾਣ ਦੀ ਰਵਾਨਗੀ ਤੋਂ 72 ਘੰਟੇ ਪਹਿਲਾਂ ਫ਼ਾਰਮ ਔਨਲਾਈਨ ਭਰਨਾ ਹੋਵੇਗਾ।
ਇਹ ਵੀ ਪੜ੍ਹੋ:254 ਭਾਰਤੀ ਕਰੋੜਪਤੀ ਯੂ.ਕੇ 'ਚ ਹੋਏ ਸੈਟਲ