ਹੈਦਰਾਬਾਦ: ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਇਸ ਦੌਰਾਨ ਯੂਕਰੇਨ ਦੇ ਸੈਨਿਕ ਅਤੇ ਨਾਗਰਿਕ ਰੂਸੀ ਬਲਾਂ ਨਾਲ ਲੜਨ ਦੀ ਤਿਆਰੀ ਕਰ ਰਹੇ ਹਨ। ਸ਼ੁੱਕਰਵਾਰ ਸਵੇਰੇ ਯੂਕਰੇਨ ਦੀ ਫੌਜ ਨੇ ਸ਼ਹਿਰ ਨੂੰ ਜੋੜਨ ਵਾਲੇ ਤਿੰਨ ਪੁਲਾਂ ਨੂੰ ਉਡਾ ਦਿੱਤਾ ਜਦੋਂ ਉਸ ਨੂੰ ਪਤਾ ਲੱਗਾ ਕਿ ਰੂਸੀ ਫੌਜੀ ਆਪਣੇ ਟੈਂਕਾਂ ਨਾਲ ਰਾਜਧਾਨੀ ਕੀਵ ਵੱਲ ਵਧ ਰਹੇ ਹਨ, ਤਾਂ ਸਿਪਾਹੀ ਨੇ ਪੁਲ ਦੇ ਨਾਲ ਆਪਣੇ ਆਪ ਨੂੰ ਉਡਾ ਲਿਆ।
ਉਨ੍ਹਾਂ ਵਿੱਚੋਂ ਇੱਕ ਕ੍ਰੀਮੀਆ ਦੇ ਨੇੜੇ ਖੇਰਸਨ ਖੇਤਰ ਵਿੱਚ ਸਥਿਤ ਇੱਕ ਸਮੁੰਦਰੀ ਪੁਲ ਸੀ, ਅਤੇ ਉੱਥੇ ਤਾਇਨਾਤ ਇੱਕ ਯੂਕਰੇਨੀ ਸਿਪਾਹੀ ਨੇ ਰੂਸੀ ਸੈਨਿਕਾਂ ਨੂੰ ਸ਼ਹਿਰ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਪੁਲ ਦੇ ਨਾਲ ਹੀ ਉਡਾ ਲਿਆ। ਫੌਜੀ ਦੀ ਪਛਾਣ ਵਿਟਾਲੀ ਵਜੋਂ ਹੋਈ ਹੈ। ਇਹ ਪੁਲ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਨੂੰ ਯੂਕਰੇਨ ਨਾਲ ਜੋੜਦਾ ਹੈ। ਵਿਟਾਲੀ ਖੇਰਸਨ ਖੇਤਰ ਵਿੱਚ ਹੇਨੀਚੇਸਕ ਪੁਲ 'ਤੇ ਵਿਸਫੋਟਕ ਲਾ ਰਿਹਾ ਸੀ ਯੂਕਰੇਨ ਦੀ ਫੌਜ ਨੇ ਆਪਣੀ ਬਹਾਦਰੀ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।